ਬਾਡੀ ਸ਼ੇਪ ਮੁਤਾਬਕ ਕਰੋ Skirt ਦੀ ਚੋਣ, ਦੇਵੇਗੀ ਸਟਾਈਲਿਸ਼ ਲੁਕ
Saturday, Aug 02, 2025 - 11:28 AM (IST)

ਵੈੱਬ ਡੈਸਕ- ਸਕਰਟਸ ਫੈਸ਼ਨ ਦੀ ਦੁਨੀਆ ਦਾ ਇਕ ਅਜਿਹਾ ਪਹਿਰਾਵਾ ਹੈ ਜੋ ਕਦੇ ਆਊਟ ਆਫ ਟ੍ਰੈਂਡ ਨਹੀਂ ਹੁੰਦਾ। ਇਹ ਔਰਤਾਂ ਦੇ ਵਾਰਡਰੋਬ ’ਚ ਇਕ ਫੇਮਿਨਿਨ, ਕਲਾਸਿਕ ਅਤੇ ਵਰਸੇਟਾਈਲ ਵਿਕਲਪ ਹੈ। ਫਿਰ ਭਾਵੇਂ ਆਫਿਸ ਲਈ ਇਕ ਪ੍ਰੋਫੈਸ਼ਨਲ ਲੁਕ ਹੋਵੇ, ਕਿਸੇ ਖਾਸ ਈਵੈਂਟ ’ਚ ਗਲੈਮਰਸ ਦਿਖਣਾ ਹੋਵੇ ਜਾਂ ਫਿਰ ਕੈਜ਼ੂੱਲ ਆਊਟਿੰਗ ’ਤੇ ਸਟਾਈਲਿਸ਼ ਦਿਖਣਾ ਹੋਵੇ - ਸਕਰਟ ਨੂੰ ਸਹੀ ਟਾਪ ਅਤੇ ਫੁਟਵਿਅਰ ਦੇ ਨਾਲ ਪਹਿਣ ਕੇ ਹਰ ਲੁਕ ਨੂੰ ਅਟ੍ਰੈਕਟਿਵ ਬਣਾਇਆ ਜਾ ਸਕਦਾ ਹੈ।
ਸਕਰਟਸ ਦੀ ਖਾਸ ਗੱਲ
ਤੁਸੀਂ ਭਾਵੇਂ ਪੈਂਸਿਲ ਸਕਰਟ, ਏ-ਲਾਈਨ ਸਕਰਟ, ਟਿਊਲ ਸਕਰਟ, ਪਲੀਟੇਡ ਸਕਰਟ, ਮੈਕਸੀ ਸਕਰਟ ਜਾਂ ਕੋਈ ਹੋਰ ਸਟਾਈਲ ਪਸੰਦ ਕਰੋ- ਹਰ ਸਕਰਟ ਦੀ ਆਪਣੀ ਵੱਖਰੀ ਲੁਕ ਅਤੇ ਸਟਾਈਲ ਹੁੰਦਾ ਹੈ ਪਰ ਇੰਨੇ ਸਾਰੇ ਆਪਸ਼ਨਸ ਦੇ ਕਾਰਨ ਕਦੇ-ਕਦੇ ਇਹ ਤੈਅ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਤੁਹਾਡੇ ਬਾਡੀ ਟਾਈਪ ਅਤੇ ਮੌਕੇ ਦੇ ਅਨੁਸਾਰ ਕਿਹੜੀ ਸਕਰਟ ਬੈਸਟ ਰਹੇਗੀ। ਚਲੋ ਜਾਣਦੇ ਹਨ ਕਿਹੜ ਸਕਰਟ ਕਿ ਬਾਡੀ ਟਾਈਪ ’ਤੇ ਜੰਮੇਗੀ।
ਪੈਂਸਿਲ ਸਕਰਟ
ਇਹ ਸਕਰਟ ਸਲਿਮ ਅਤੇ ਫਿਟ ਹੁੰਦੀ ਹੈ। ਇਹ ਆਵਰਗਲਾਸ ਜਾਂ ਸਲਿਮ ਬਾਡੀ ਟਾਈਪ ਵਾਲੀਆਂ ਔਰਤਾਂ ’ਤੇ ਬਹੁਤ ਸੁੰਦਰ ਲੱਗਦੀ ਹੈ। ਇਹ ਆਫਿਸ ਵੀਅਰ ਦੇ ਲਈ ਪਰਫੈਕਟ ਹੈ।
ਏ-ਲਾਈਨ ਸਕਰਟ
ਇਹ ਸਕਰਟ ਉਪਰੋਂ ਫਿਟ ਅਤੇ ਹੇਠਾਂ ਤੋਂ ਥੋੜੀ ਫੈਲਦੀ ਹੈ। ਇਹ ਹਰ ਬਾਡੀ ਟਾਈਪ ’ਤੇ ਚੰਗੀ ਲੱਗਦੀ ਹੈ, ਖਾਸ ਕਰ ਕੇ ਪੀਅਰ ਸ਼ੇਪ ਬਾਡੀ ਵਾਲਿਆਂ ਦੇ ਲਈ ਬੈਸਟ ਹੁੰਦੀ ਹੈ।
ਪਲੀਟੇਡ ਸਕਰਟ
ਇਹ ਥੋੜਾ ਵਾਲਿਊਮ ਦਿੰਦੀ ਹੈ। ਇਸ ਲਈ ਇਹ ਸਲਿਮ ਬਾਡੀ ’ਤੇ ਜ਼ਿਆਦਾ ਫਬਦੀ ਹੈ। ਇਸ ਨੂੰ ਸਮਾਰਟ ਕੈਜ਼ੂਅਲ ਜਾਂ ਫਾਰਮਲ ਦੋਵਾਂ ਤਰ੍ਹਾਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ।
ਮੈਕਸੀ ਸਕਰਟ
ਲੰਬੀ ਸਕਰਟ ਜੋ ਕੰਫਰਟ ਦੇ ਨਾਲ-ਨਾਲ ਐਲੀਗੈਂਸ ਵੀ ਦਿੰਦੀ ਹੈ। ਇਹ ਲੰਬੀ ਹਾਈਟ ਵਾਲੀਆਂ ਔਰਤਾਂ ’ਤੇ ਜ਼ਿਆਦਾ ਚੰਗੀ ਲੱਗਦੀ ਹੈ।
ਟਿਊਲ ਸਕਰਟ
ਇਹ ਫੇਅਰੀ ਟੇਲ ਲੁਕ ਵਾਲੀ ਸਕਰਟ ਹੁੰਦੀ ਹੈ। ਇਹ ਪਾਰਟੀਆਂ ਜਾਂ ਫੈਸਟਿਵ ਮੌਕਿਆਂ ’ਤੇ ਸਟਾਈਲ ਕੀਤੀ ਜਾ ਸਕਦੀ ਹੈ।
ਸਕਰਟ ਦੇ ਨਾਲ ਚੂਜ਼ ਪੇਅਰ ਕਰੋ ਇਹ ਟਾਪ
- ਮਿੰਨੀ ਸਕਰਟ ਨੂੰ ਲੂਜ਼ ਟਾਪ ਜਾਂ ਕ੍ਰਾਪ ਟਾਪ ਦੇ ਨਾਲ ਪਹਿਣੋ ਤਾਂਕਿ ਬੈਲੇਂਸ ਬਣਿਆ ਰਹੇ।
- ਮਿਡੀ ਸਕਰਟ ਨੂੰ ਫਿਟੇਡ ਟਾਪ ਜਾਂ ਸ਼ਰਟ ਦੇ ਨਾਲ ਪਹਿਣੋ, tucked-in ਸਟਾਈਲ ’ਚ।
- Maxi Skirt ਨੂੰ ਟੈਂਕ ਟਾਪ, ਕ੍ਰਾਪ ਟਾਪ ਜਾਂ ਡੈਨਿਮ ਜੈਕੇਟ* ਦੇ ਨਾਲ ਪੇਅਰ ਕਰੋ।
ਸਕਰਟ ਦੇ ਮਟੀਰੀਅਲ ਦਾ ਵੀ ਰੱਖੋ ਧਿਆਨ
- ਲੈਦਰ ਸਕਰਟ ਟ੍ਰੈਂਡੀ ਅਤੇ ਬੋਲਡ ਲੁਕ ਦੇ ਲਈ ਪਰਫੈਕਟ ਹੈ, ਇਸ ਨੂੰ ਸਰਦੀਆਂ ’ਚ ਸਵੈਟਰ ਜਾਂ ਬਲੇਜ਼ਰ ਦੇ ਨਾਲ ਪਹਿਣੋ।
- ਨਿਟੇਡ ਸਕਰਟ ਸਰਦੀਆਂ ਦੇ ਲਈ ਕੰਫਰਟੇਬਲ ਅਤੇ ਕੋਜ਼ੀ ਆਪਸ਼ਨ ਹੈ।
- ਕਾਟਨ ਜਾਂ ਲਿਨਨ ਸਕਰਟ ਗਰਮੀਆਂ ਦੇ ਲਈ ਹਲਕੀ ਅਤੇ ਬ੍ਰੀਦੇਬਲ ਹੁੰਦੀ ਹੈ।
- ਸਕਰਟਸ ਹਰ ਸੀਜਨ ਅਤੇ ਹਰ ਮੌਕੇ ਦੇ ਲਈ ਇਕ ਪਰਫੈਕਟ ਆਊਟ ਫਿਟ ਹੋ ਸਕਦੀ ਹੈ - ਬਸ ਲੋੜ ਹੈ ਸਹੀ ਸਕਰਟ, ਸਹੀ ਟਾਪ ਅਤੇ ਸਹੀ ਅਕਸੈਸਰੀਜ਼ ਦੀ ਚੋਣ ਦੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e