ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਪੈਨਸਿਲ ਸਕਰਟ
Monday, Aug 04, 2025 - 09:38 AM (IST)

ਵੈੱਬ ਡੈਸਕ- ਵੈਸਟਰਨ ਡਰੈੱਸਾਂ ’ਚ ਮੁਟਿਆਰਾਂ ਨਵੇਂ ਟ੍ਰੈਂਡ ਅਤੇ ਫ਼ੈਸ਼ਨ ਦੀਆਂ ਡਰੈੱਸਾਂ ਨੂੰ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਮੁਟਿਆਰਾਂ ਟ੍ਰੈਂਡੀ ਟਾਪ ਦੇ ਨਾਲ-ਨਾਲ ਬਾਟਮ ਵੀਅਰ ’ਚ ਵੀ ਸਟਾਈਲਿਸ਼ ਬਦਲ ਚੁਣਨਾ ਪਸੰਦ ਕਰਦੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਟਾਪ ਦੇ ਨਾਲ ਜੀਨਸ ਤੋਂ ਲੈ ਕੇ ਕਾਰਗੋ, ਸਕਰਟ, ਪਲਾਜ਼ੋ, ਫਲੇਅਰ ਆਦਿ ਵੀਅਰ ਕੀਤੇ ਵੇਖਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਨੂੰ ਬਾਟਮ ’ਚ ਸਕਰਟ ਕਾਫ਼ੀ ਪਸੰਦ ਆ ਰਹੀ ਹੈ। ਸਕਰਟਸ ਕਈ ਤਰ੍ਹਾਂ ਦੀਆਂ ਆਉਂਦੀਆਂ ਹਨ ਪਰ ਮੁਟਿਆਰਾਂ ਨੂੰ ਸਭ ਤੋਂ ਵੱਧ ਪੈਨਸਿਲ ਸਕਰਟ ਪਸੰਦ ਆ ਰਹੀ ਹੈ, ਜੋ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡ ’ਚ ਹੈ।
ਟ੍ਰੈਂਡ ’ਚ ਹੋਣ ਕਾਰਨ ਕਈ ਮੁਟਿਆਰਾਂ ਨੂੰ ਆਊਟਿੰਗ, ਪਿਕਨਿਕ, ਸ਼ਾਪਿੰਗ, ਆਫਿਸ ਅਤੇ ਹੋਰ ਕਈ ਮੌਕਿਆਂ ’ਤੇ ਪੈਨਸਿਲ ਸਕਰਟ ’ਚ ਵੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਆਕਰਸ਼ਕ ਲੁਕ ਦਿੰਦੀ ਹੈ। ਪੈਨਸਿਲ ਸਕਰਟ ਇਕ ਤੰਗ, ਸਿੱਧੀ ਸਕਰਟ ਹੁੰਦੀ ਹੈ, ਜੋ ਸ਼ਾਰਟ, ਮੀਡੀਅਮ ਅਤੇ ਲਾਂਗ ਡਿਜ਼ਾਈਨ ’ਚ ਆਉਂਦੀ ਹੈ। ਇਸ ਦਾ ਆਕਾਰ ਪੈਨਸਿਲ ਵਾਂਗ ਸਿੱਧਾ ਅਤੇ ਪਤਲਾ ਹੁੰਦਾ ਹੈ, ਇਸ ਲਈ ਇਸ ਨੂੰ ਪੈਨਸਿਲ ਸਕਰਟ ਕਿਹਾ ਜਾਂਦਾ ਹੈ। ਇਹ ਸਕਰਟ ਆਮ ਤੌਰ ’ਤੇ ਅੱਪਰ ਵੇਸਟ ਵਾਲੀ ਹੁੰਦੀ ਹੈ। ਇਹ ਸਕਰਟ ਹਰ ਤਰ੍ਹਾਂ ਦੇ ਟਾਪ ਨਾਲ ਜੱਚਦੀ ਹੈ। ਮੁਟਿਆਰਾਂ ਇਸ ਨੂੰ ਕ੍ਰਾਪ ਟਾਪ, ਟੈਂਕ ਟਾਪ, ਸ਼ਰਟ ਟਾਪ, ਟਾਪ, ਸ਼ਰਟ ਆਦਿ ਦੇ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਪਲੇਨ, ਪ੍ਰਿੰਟਿਡ ਡਿਜ਼ਾਈਨ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪੈਨਸਿਲ ਸਕਰਟਸ ਪਸੰਦ ਆ ਰਹੀਆਂ ਹਨ।
ਮਾਰਕੀਟ ਅਤੇ ਮਾਲਜ਼ ’ਚ ਪੈਨਸਿਲ ਸਕਰਟਸ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ। ਜਿੱਥੇ ਵੱਖ-ਵੱਖ ਰੰਗਾਂ, ਪੈਟਰਨਜ਼ ਅਤੇ ਫੈਬਰਿਕਸ ਜਿਵੇਂ ਕਾਟਨ, ਡੈਨਿਮ, ਲੈਦਰ ਅਤੇ ਸਿਲਕ ’ਚ ਇਹ ਸਕਰਟਸ ਉਪਲੱਬਧ ਹਨ। ਇਹ ਹਰ ਉਮਰ ਦੀਆਂ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੀ ਹੈ। ਇਹ ਸਕਰਟ ਸਟਾਈਲ ਅਤੇ ਕੰਫਰਟ ਦਾ ਬਿਹਤਰੀਨ ਮਿਸ਼ਰਣ ਹੈ। ਮੁਟਿਆਰਾਂ ਇਨ੍ਹਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਬੈਗ, ਬੈਲਟ, ਸਕਾਰਫ ਆਦਿ ਨੂੰ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਹੋਰ ਜ਼ਿਆਦਾ ਸਟਾਈਲਿਸ਼ ਦਿਖਾਉਂਦਾ ਹੈ। ਜਿਊਲਰੀ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਲਾਈਟ ਜਿਊਲਰੀ ਪਹਿਨੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਹਾਈ ਹੀਲਜ਼, ਸਨੀਕਰਜ਼ ਜਾਂ ਲਾਂਗ ਸ਼ੂਜ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸੁੰਦਰ ਬਣਾਉਂਦਾ ਹੈ। (ਰੌਸ਼ਨੀ)