ਮੁਟਿਆਰਾਂ ’ਚ ਵਧਿਆ ਡਰੈੱਸ ਨਾਲ ਮੈਚਿੰਗ ਅਸੈੱਸਰੀਜ਼ ਦਾ ਕ੍ਰੇਜ

Wednesday, Aug 06, 2025 - 09:40 AM (IST)

ਮੁਟਿਆਰਾਂ ’ਚ ਵਧਿਆ ਡਰੈੱਸ ਨਾਲ ਮੈਚਿੰਗ ਅਸੈੱਸਰੀਜ਼ ਦਾ ਕ੍ਰੇਜ

ਮੁੰਬਈ- ਭਾਰਤੀ ਹੋਵੇ ਜਾਂ ਪੱਛਮੀ ਲੁਕ ਮੁਟਿਆਰਾਂ ਤੇ ਔਰਤਾਂ ਆਪਣੀ ਲੁਕ ਨੂੰ ਸੁੰਦਰ ਅਤੇ ਸਟਾਈਲਿਸ ਬਣਾਉਣ ਲਈ ਡਿਜ਼ਾਈਨਰ ਡ੍ਰੈਸਿਜ਼, ਸੁੰਦਰ ਹੇਅਰ ਸਟਾਈਲ ਅਤੇ ਮੇਕਅਪ ਦੇ ਨਾਲ-ਨਾਲ ਚੰਗੀ ਅਸੈੱਸਰੀਜ਼ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮੁਟਿਆਰਾਂ ਡਰੈੱਸ ਨਾਲ ਮੈਚਿੰਗ ਅਸੈੱਸਰੀਜ਼ ਦੀ ਚੋਣ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਸਪੈਸ਼ਲ ਬਣਾਉਂਦੀਆਂ ਹਨ।

ਡਰੈੱਸ ਨਾਲ ਮੈਚਿੰਗ ਅਸੈੱਸਰੀਜ਼ ਮੁਟਿਆਰਾਂ ਦੀ ਲੁਕ ਨੂੰ ਡਿਫਰੈਂਟ ਅਤੇ ਸਟਾਈਲਿਸ਼ ਬਣਾਉਂਦੀ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਕੈਜੂਅਲੀ ਅਤੇ ਖਾਸ ਮੌਕਿਆਂ ’ਤੇ ਆਪਣੀ ਡਰੈੱਸ ਨਾਲ ਮੈਚਿੰਗ ਅਸੈੱਸਰੀਜ਼ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਡਰੈੱਸ ਨਾਲ ਮੈਚਿੰਗ ਅਸੈੱਸਰੀਜ਼ ਦਾ ਕ੍ਰੇਜ ਮੁਟਿਆਰਾਂ ’ਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜ਼ਿਆਦਾਤਰ ਮੁਟਿਆਰਾਂ ਡਰੈੱਸ ਦੇ ਰੰਗ ਮੁਤਾਬਕ ਅਸੈੱਸਰੀਜ਼ ਚੁਣਦੀਆਂ ਹਨ। ਕੁਝ ਮੁਟਿਆਰਾਂ ਪੈਟਰਨ ਡਰੈੱਸ ਨਾਲ ਸਿੰਪਲ ਅਸੈੱਸਰੀਜ਼ ਅਤੇ ਸਿੰਪਲ ਡਰੈੱਸ ਨਾਲ ਪੈਟਰਨ ਜਾਂ ਡਿਜ਼ਾਈਨ ਵਾਲੀ ਅਸੈੱਸਰੀਜ਼ ਦੀ ਵਰਤੋਂ ਕਰਦੀਆਂ ਹਨ। ਮੁਟਿਆਰਾਂ ਖਾਸ ਮੌਕਿਆਂ ਦੇ ਹਿਸਾਬ ਨਾਲ ਵੀ ਅਸੈੱਸਰੀਜ਼ ਨੂੰ ਕੈਰੀ ਕਰਦੀਆਂ ਹਨ।

ਵੱਖ-ਵੱਖ ਅਸੈੱਸਰੀਜ਼ ਦਾ ਸੁਮੇਲ ਮੁਟਿਆਰਾਂ ਨੂੰ ਇਕ ਅਨੋਖੀ ਲੁਕ ਦਿੰਦਾ ਹੈ। ਜਿਵੇਂ ਇਕ ਨੈੱਕਲੈੱਸ ਅਤੇ ਈਅਰਰਿੰਗਸ ਦਾ ਸੁਮੇਲ, ਇਕ ਰਿੰਗ ਅਤੇ ਬ੍ਰੇਸਲੇਟ ਦਾ ਸੁਮੇਲ, ਬੈਲਟ ਅਤੇ ਹੇਅਰ ਅਸੈੱਸਰੀਜ਼ ਦਾ ਸੁਮੇਲ, ਬੈਗ ਅਤੇ ਸਕਾਰਫ ਜਾਂ ਕੈਪ ਦਾ ਸੁਮੇਲ ਆਦਿ। ਮੁਟਿਆਰਾਂ ਨੂੰ ਪਾਰਟੀ ਦੌਰਾਨ ਜੀਨਸ ਟਾਪ, ਫਰਾਕ, ਸ਼ਾਰਟ ਡਰੈੱਸ, ਮਿੱਡੀ ਆਦਿ ਨਾਲ ਨੈੱਕਲੈੱਸ, ਚੇਨ, ਬ੍ਰੇਸਲੇਟ, ਰਿੰਗ, ਈਅਰਰਿੰਗਸ, ਬੈਲਟ, ਹੀਲਸ, ਸ਼ੂਜ, ਹੈਂਡਬੈਗ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਵਿਆਹ, ਮਹਿੰਦੀ, ਮੰਗਣੀ ਤੇ ਹੋਰ ਖਾਸ ਮੌਕਿਆਂ ’ਤੇ ਮੁਟਿਆਰਾਂ ਲਹਿੰਗਾ-ਚੋਲੀ, ਸਾੜ੍ਹੀ-ਗਾਊਨ ਆਦਿ ਨਾਲ ਲਾਈਟ ਤੇ ਹੈਵੀ ਜਿਊਲਰੀ ਜਿਵੇਂ ਹਾਰ, ਝੁਮਕੇ, ਟਿੱਕਾ, ਪਾਇਲ ਆਦਿ ਪਹਿਨਣ ਾ ਪਸੰਦ ਕਰਦੀਆਂ ਹਨ। ਹੋਰ ਅਸੈੱਸਰੀਜ਼ ਵਿਚ ਉਨ੍ਹਾਂ ਨੂੰ ਡਰੈੱਸ ਨਾਲ ਮੈਚਿੰਗ ਕਲਚ, ਪੋਟਲੀ, ਚੈਨ ਬੈਲਟ, ਜੁੱਤੀ, ਬੈਲੀ, ਹੀਲਸ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਆਊਟਿੰਗ ਅਤੇ ਪਿਕਨਿਕ ਦੌਰਾਨ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡ੍ਰੈਸਿਜ਼ ਨਾਲ ਮੈਚਿੰਗ ਪਰਸ, ਸਨਗਲਾਸਿਜ਼, ਸਕਾਰਫ, ਕੈਪ, ਫੁੱਟਵੀਅਰ ਨੂੰ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਟਰੈਂਡੀ ਲੁਕ ਦਿੰਦੀਆਂ ਹਨ।


author

cherry

Content Editor

Related News