ਮਾਂ ਬਣਨ ਦਾ ਅਹਿਸਾਸ ਹਰ ਔਰਤ ਲਈ ਸੁਖਦਾਇਕ ਹੁੰਦਾ ਹੈ
Monday, Jan 30, 2017 - 10:22 AM (IST)

ਜਲੰਧਰ— ਪਹਿਲੀ ਵਾਰ ਆਪਣੇ ਬੱਚੇ ਨੂੰ ਗੋਦ ''ਚ ਲੈਣ ਦਾ ਉਹ ਅਹਿਸਾਸ ਉਸ ਨੂੰ ਜ਼ਿੰਦਗੀ ਭਰ ਮਮਤਾ ''ਚ ਬੰਨ੍ਹੀ ਰੱਖਦਾ ਹੈ, ਉਥੇ ਹੀ ਨਵਜੰਮਿਆ ਬੱਚਾ ਵੀ ਆਪਣੀ ਮਾਂ ਦੀ ਛੋਹ ਪਾ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ।
ਹਾਲਾਂਕਿ ਹੁਣ ਬੱਚੇ ਨੂੰ ਪੈਦਾ ਹੁੰਦੇ ਹੀ ਤੁਰੰਤ ਜਾਂਚ ਅਤੇ ਸਾਫ-ਸਫਾਈ ਲਈ ਭੇਜ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਹੀ ਉਸ ਨੂੰ ਮਾਂ ਕੋਲ ਸੌਂਪਿਆ ਜਾਂਦਾ ਹੈ, ਜਦੋਂ ਕਿ ਬੱਚਿਆਂ ਨੂੰ ਤੁਰੰਤ ਬਾਆਦ ਇਨਕਿਊਬੇਟਰ ਤਾਂ ਜਾਂਚ ਦੀ ਥਾਂ ਮਾਂ ਦੀ ਛੋਹ ਦੀ ਹੀ ਲੋੜ ਹੁੰਦੀ ਹੈ। ਦਰਅਸਲ 9 ਮਹੀਨੇ ਮਾਂ ਦੀ ਕੁੱਖ ''ਚ ਰਹਿਣ ਤੋਂ ਬਾਅਦ ਉਹ ਉਸਦੇ ਸੁਰੱਖਿਆ ਘੇਰੇ ਚੋਂ ਬਾਹਰ ਨਿਕਲ ਕੇ ਕਾਫੀ ਘਬਰਾਹਟ ਮਹਿਸੂਸ ਕਰਦਾ ਹੈ। ਕੁੱਖ ਤੋਂ ਹੀ ਨਵਜੰਮਿਆ ਬੱਚਾ ਆਪਣੀ ਮਾਂ ਦੀ ਆਵਾਜ਼, ਮਹਿਕ ਅਤੇ ਛੋਹ ਦੀ ਪਛਾਣ ਰੱਖਦਾ ਹੈ ਅਤੇ ਮਾਂ ਦੇ ਸਾਹ ਅਤੇ ਦਿਲ ਦੀ ਧੜਕਣ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਚਮੜੀ ਨਾਲ ਚਮੜੀ ਦਾ ਸੰਪਰਕ ਨਵਜੰਮੇ ਬੱਚੇ ਦੇ ਸਰੀਰਿਕ ਤਾਪਮਾਨ, ਦਿਲ ਦੀ ਧੜਕਣ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ''ਚ ਰੱਖਣ ''ਚ ਮਦਦ ਕਰਦਾ ਹੈ। ਇਸ ਨਾਲ ਮਾਂ ਅਤੇ ਬੱਚਾ ਦੋਵੇਂ ਹੀ ਸੁਰੱਖਿਅਤ ਅਤੇ ਸ਼ਾਂਤ ਮਹਿਸੂਸ ਕਰਦੇ ਹਨ।
- ਜ਼ਰੂਰੀ ਹੈ 48 ਘੰਟਿਆਂ ''ਚ ਦੁੱਧ ਚੁੰਘਾਉਣਾ
ਡਾਕਟਰਾਂ ਅਤੇ ਵਿਜਯਾ ਕ੍ਰਿਸ਼ਨਨ ਮੁਤਾਬਕ ਨਵਜੰਮੇ ਬੱਚੇ ਨੂੰ ਜਨਮ ਦੇ ਪਹਿਲੇ 48 ਘੰਟਿਆਂ ''ਚ ਦੁੱਧ ਚੁੰਘਾਉਣਾ ਵੀ ਬਹੁਤ ਜ਼ਰੂਰੀ ਹੈ ਪਰ ਅੱਜਕਲ ਇਨਫੈਕਸ਼ਨ ਦੇ ਡਰ ਕਾਰਨ ਜ਼ਿਆਦਾਤਰ ਨਰਸਾਂ ਛਾਤੀਆਂ ਨੂੰ ਦਵਾਈ ਭਰਪੂਰ ਰੂੰ ਨਾਲ ਸਾਫ ਕਰ ਦਿੰਦੀਆਂ ਹਨ, ਜਿਸ ਨਾਲ ਉਹ ਮਹਿਕ ਖਤਮ ਹੋ ਜਾਂਦੀ ਹੈ, ਜਿਸ ਨਾਲ ਨਵਜੰਮਿਆ ਬੱਚਾ ਆਪਣੀ ਮਾਂ ਦੀ ਛੋਹ ਨੂੰ ਪਛਾਣਦਾ ਹੈ। ਹਾਂਲਾਕਿ ਉਹ ਮਾਂ ਦੀਆਂ ਛਾਤੀਆਂ ਨੂੰ ਸਾਫ ਕਰਨ ਤੋਂ ਲੈ ਕੇ ਬੱਚੇ ਦੀ ਸਫਾਈ ਤੱਕ ਉਹ ਸਭ ਚੀਜ਼ਾਂ ਹਟਾ ਦਿੰਦੇ ਹਨ, ਜੋ ਨਵਜੰਮੇ ਬੱਚੇ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਪਰ ਮਾਂ ਦੇ ਇਹ ਬੈਕਟੀਰੀਆ, ਬੱਚੇ ਲਈ ਅਸਲ ''ਚ ਬਹੁਤ ਜ਼ਰੂਰੀ ਹੁੰਦੇ ਹਨ, ਜਿਨ੍ਹਾਂ ਨੂੰ ਮਾਈਕ੍ਰੋਬਾਇਓਮਸ ਕਹਿੰਦੇ ਹਨ।
ਇਸ ਲਈ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਨਵਜੰਮੇ ਬੱਚੇ ਦਾ ਪਹਿਲਾਂ ਵਾਤਾਵਰਣ ਉਸਦੀ ਮਾਂ ''ਤੇ ਨਿਰਭਰ ਹੁੰਦਾ ਹੈ ਅਤੇ ਜਨਮ ਤੋਂ ਤੁਰੰਤ ਬਾਅਦ ਹੀ ਮਾਂ ਤੋਂ ਵੱਖ ਕਰ ਦੇਣਾ ਪੂਰੀ ਤਰ੍ਹਾਂ ਗਲਤ ਹੈ, ਭਾਵੇ ਉਹ ਸਿਜ਼ੇਰੀਅਨ ਡਲਿਵਰੀ ਹੀ ਕਿਉਂ ਨਾ ਹੋਵੇ ਕਿਉਂਕਿ ਨਾਰਮਲ ਹੋਵੇ ਜਾਂ ਸਿਜ਼ੇਰੀਅਨ ਡਲਿਵਰੀ, ਬੱਚਾ ਆਪਣੀ ਮਾਂ ਦੀ ਛੋਹ ਨੂੰ ਪਛਾਣ ਹੀ ਲੈਂਦਾ ਹੈ।