ਸੁਆਦ ਦੇ ਨਾਲ ਸਿਹਤ ਲਈ ਵੀ ਭਰਪੂਰ ਹਨ ''ਟੋਮੈਟੋ ਮੋਜਰੇਲਾ ਰੋਲਸ''
Monday, Nov 23, 2020 - 10:48 AM (IST)
ਜਲੰਧਰ: ਬੱਚਿਆਂ ਲਈ ਮੈਨਿਊ 'ਚ ਖ਼ਾਸ ਬਣਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਟੋਮੈਟੋ ਮੋਜਰੇਲਾ ਰੋਲਸ ਦੀ ਰੈਸਿਪੀ ਦੱਸਾਂਗੇ। ਖਾਣ 'ਚ ਸੁਆਦਿਸ਼ਟ ਹੋਣ ਦੇ ਨਾਲ ਇਸ ਨੂੰ ਬਣਾਉਣ 'ਚ ਵੀ ਤੁਹਾਨੂੰ ਘੱਟ ਸਮਾਂ ਲੱਗੇਗਾ। ਨਾਲ ਹੀ ਇਹ ਬੱਚਿਆਂ ਲਈ ਹੈਲਦੀ ਆਪਸ਼ਨ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਟੋਮੈਟੋ ਮੋਜਰੇਲਾ ਰੋਲਸ ਬਣਾਉਣ ਦੀ ਰੈਸਿਪੀ...
ਸਮੱਗਰੀ
ਜੈਤੂਨ ਤੇਲ-1/2 ਕੱਪ
ਲੋਅ ਫੈਟ ਮੋਜਰੇਲਾ ਚੀਜ਼-1 ਕੱਪ
ਟਮਾਟਰ-2
ਮਿਕਸ ਹਰਬਸ-1 ਛੋਟਾ ਚਮਚ
ਜੈਤੂਨ ਤੇਲ-3 ਵੱਡੇ ਚਮਚ
ਪਫ ਪੇਸਟਰੀ ਸ਼ੀਟ-4
ਬਣਾਉਣ ਦੀ ਵਿਧੀ...
1. ਸਭ ਤੋਂ ਪਹਿਲਾਂ ਓਵਨ ਨੂੰ 300-400 ਡਿਗਰੀ ਐੱਫ 'ਤੇ ਪ੍ਰੀਹੀਟ ਕਰੋ ਅਤੇ ਫਿਲਿੰਗ ਤਿਆਰ ਕਰ ਲਓ।
2. ਟਮਾਟਰ ਨੂੰ ਬਾਰੀਕ ਕੱਟ ਲਓ। ਇਸ ਤੋਂ ਬਾਅਦ ਮਿਕਸ ਹਰਬਸ ਨੂੰ ਥੋੜ੍ਹਾ ਜੈਤੂਨ ਤੇਲ 'ਚ ਮਿਕਸ ਕਰੋ।
3. ਇਕ ਸਮਤਲ ਸਰਫੇਸ 'ਤੇ ਪਫ ਪੇਸਟਰੀ ਸ਼ੀਟਸ ਨੂੰ ਰੋਲ ਕਰਕੇ ਉਸ 'ਚ ਫੀਲਿੰਗ ਅਤੇ ਮੋਜਰੇਲਾ ਚੀਜ਼ ਫੈਲਾਓ।
4. ਸ਼ੀਟ ਨੂੰ ਰੋਲਬੈਕ ਕਰਕੇ ਇਕ ਵੱਡੇ ਰੋਲ ਆਕਾਰ 'ਚ ਕੱਟ ਲਓ। ਤੁਸੀਂ ਚਾਹੇ ਤਾਂ ਇਸ ਨੂੰ ਆਪਣੀ ਪਸੰਦੀਦਾ ਸ਼ੇਪ ਵੀ ਦੇ ਸਕਦੇ ਹੋ।
5. ਹੁਣ ਇਸ ਨੂੰ ਬੇਕਿੰਗ ਟਰੇਅ 'ਤੇ ਰੱਖ ਕੇ ਲਗਭਗ 10-15 ਮਿੰਟ ਤੱਕ ਬੇਕ ਕਰੋ।
6. ਲਓ ਤੁਹਾਡੇ ਸੁਆਦਿਸ਼ਟ ਟੋਮੈਟੋ ਮੋਜਰੇਲਾ ਰੋਲਸ ਬਣ ਕੇ ਤਿਆਰ ਹਨ। ਹੁਣ ਤੁਸੀਂ ਇਸ ਨੂੰ ਸਰਵ ਕਰੋ।