ਜਵਾਨ ਅਤੇ ਸਿਹਤਮੰਦ ਰਹਿਣ ਲਈ ਕਰੋ ਇਸ ਆਲੂ ਦੀ ਵਰਤੋਂ

Saturday, Jan 14, 2017 - 12:12 PM (IST)

ਜਲੰਧਰ— ਲੋਕ ਆਪਣੇ-ਆਪ ਨੂੰ ਜਵਾਨ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਲੜਕੀਆਂ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀਆਂ ਹਨ ਤਾਂ ਕਿ ਉਹ ਜਵਾਨ ਅਤੇ ਸੁੰਦਰ ਦਿਖ ਸਕਣ। ਇਨ੍ਹਾਂ ਬਿਊਟੀ ਪ੍ਰੋਡਕਟਾਂ ਦਾ ਅਸਰ ਕੁਝ ਹੀ ਦੇਰ ਤੱਕ ਰਹਿੰਦਾ ਹੈ ਅਤੇ ਕਈ ਵਾਰ ਇਸ ਨਾਲ ਚਮੜੀ ਵੀ ਖਰਾਬ ਵੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਕ ਖਾਸ ਆਲੂ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਨ ਨਾਲ ਤੁਸੀਂ ਜਵਾਨ ਅਤੇ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।
ਜਾਮਣੀ ਰੰਗ ਦੇ ਇਸ ਆਲੂ ''ਚ ਜ਼ਿਆਦਾ ਮਾਤਰਾ ''ਚ ਵਿਟਾਮਿਨ ਸੀ ਅਤੇ ਆਕਸੀਕਰਨ ਨਿਰੋਧਕ ਤੱਤ ਪਾਏ ਜਾਂਦੇ ਹਨ। ਇਹ ਆਕਸੀਕਰਨ ਨਿਰੋਧਕ ਤੱਤ ਬੁਢਾਪੇ ਦੀ ਪ੍ਰਕਿਰਿਆ ਨੂੰ ਰੋਕਦੇ ਹਨ। ਇਸ ਆਲੂ ਦੀਆਂ ਇਹ ਕਿਸਮਾਂ ਨੂੰ ਸ਼ੁਰੂ ਤੋਂ ਟੇਸਟ-ਟਿਊਬ ''ਚ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਇਸ ਨਾਲ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ ਤੋਂ ਪੌਦੇ ਨੂੰ ਖੇਤਾਂ ''ਚ ਲਗਾਇਆ ਜਾਂਦਾ ਹੈ। ਆਮ ਆਲੂ ਦੇ ਮੁਕਾਬਲੇ ਇਸ ਜਾਮਣੀ ਰੰਗ ਦੇ ਆਲੂ ''ਚ ਅਰਾਰੋਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸੇ ਕਾਰਨ ਇਸ ਦਾ ਰੰਗ ਜਾਮਣੀ ਹੁੰਦਾ ਹੈ।
ਇਸ ਆਲੂ ਨੂੰ ਉਬਾਲਣ ਤੋਂ ਬਾਅਦ ਵੀ ਇਸਦਾ ਰੰਗ ਜਾਮਣੀ ਅਤੇ ਚਮਕਦਾਰ ਰਹਿੰਦਾ ਹੈ। ਜਾਮਣੀ ਰੰਗ ਦੇ ਇਸ ਆਲੂ ਨੂੰ ਜੰਗਲੀ ਆਲੂ ਅਤੇ ਆਮ ਆਲੂ ਨਾਲ ਬਣਾਇਆ ਗਿਆ ਹੈ। ਜੇਕਰ ਤੁਸੀਂ ਵੀ ਜਵਾਨ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਸ ਆਲੂ ਦੀ ਵਰਤੋਂ ਜ਼ਰੂਰ ਕਰੋ।


Related News