ਚਿਹਰੇ ਨੂੰ ਚਮਕਦਾਰ ਬਣਾਉਣ ਲਈ ਅਪਣਾਓ ਇਹ ਘਰੇਲੂ ਤਰੀਕਾ

03/13/2017 4:28:34 PM

ਜਲੰਧਰ— ਹਰ ਲੜਕੀ ਚਾਹੁੰਦੀ ਹੈ ਕਿ ਉਹ ਸਭ ਤੋਂ ਸੁੰਦਰ ਅਤੇ ਸਭ ਤੋਂ ਆਕਰਸ਼ਿਤ ਦਿਖੇ। ਇਸਦੇ ਲਈ ਕਈ ਲੜਕੀਆਂ ਬਹੁਤ ਸਾਰੇ ਬਿਊਟੀ ਪ੍ਰੋਡਕਟ ਨੂੰ ਵੀ ਅਪਣਾਉਦੀਆਂ ਹਨ। ਪਰ ਇਨ੍ਹਾਂ ਬਿਊਟੀ ਪ੍ਰੋਡਕਟ ਦਾ ਅਸਰ ਸਿਰਫ ਕੁਝ ਸਮੇਂ ਲਈ ਹੁੰਦੀ ਹੈ। ਜੇਕਰ ਤੁਸੀਂ ਆਪਣੇ ਚਿਹਰੇ ''ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀਂ ਘਰੇਲੂ ਮਾਸਕ ਨੂੰ ਅਪਣਾ ਸਕਦੇ ਹੋ। ਇਸ ਮਾਸਕ ਨੂੰ ਬਣਾਉਣਾ ਬਹੁਤ ਹੀ ਆਸਨ ਹੁੰਦਾ ਹੈ ਅਤੇ ਇਸ ਨਾਲ ਚਿਹਰੇ ''ਤੇ ਕੋਈ ਇੰਨਫੈਕਸ਼ਨ ਨਹੀਂ ਹੋਵੇਗੀ।
ਜ਼ਰੂਰੀ ਸਮੱਗਰੀ
-1-4 ਕੱਪ ਪਪੀਤੇ ਦਾ ਪੇਸਟ
- 1 ਚਮਚ ਸ਼ਹਿਦ
-1-2 ਚਮਚ ਨਿੰਬੂ ਦਾ ਰਸ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇੱਕ ਕਟੋਰੀ ''ਚ ਪਪੀਤੇ ਦਾ ਪੇਸਟ, ਸ਼ਹਿਦ ਅਤੇ ਨਿੰਬੂ ਦਾ ਰਸ ਪਾਓ।
2. ਉਸਦੇ ਬਾਅਦ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਗਾੜਾ ਪੇਸਟ ਤਿਆਰ ਕਰ ਲਓ।
3. ਤੁਹਾਡਾ ਮਾਸਕ ਤਿਆਰ ਹੈ। ਇਸ ਨੂੰ ਆਪਣੇ ਚਿਹਰੇ ''ਚੇ ਚੰਗੀ ਤਰ੍ਹਾਂ ਲਗਾ ਲਓ। ਕੰਨ ਅਤੇ ਗਰਦਨ ਨੂੰ ਵੀ ਇਸ ਮਾਸਕ ਨਾਲ ਕਵਰ ਕਰ ਲਓ।
4. 15 ਮਿੰਟ ਇਸ ਮਾਸਕ ਨੂੰ ਇਸੇ ਤਰ੍ਹਾਂ ਲੱਗਾ ਰਹਿਣ ਦਿਓ। 15 ਮਿੰਟ ਬਾਅਦ ਚਿਹਰੇ ਨੂੰ ਤਾਜੇ ਪਾਣੀ ਨਾਲ ਧੋ ਲਓ।
5. ਚਿਹਰੇ ਨੂੰ ਕਿਸੇ ਹਲਕੇ ਕੱਪੜੇ ਨਾਲ ਪੋਚ ਲਓ।
6. ਇਸ ਮਿਸ਼ਰਨ ਨੂੰ ਹਫਤੇ ''ਚ ਇੱਕ ਵਾਰ ਜ਼ਰੂਰ ਇਸਤੇਮਾਲ ਕਰੋ।


Related News