CM ਮਾਨ ਨੇ ਲੁਧਿਆਣਾ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਕੀਤੀ ਅਪੀਲ

Monday, Jun 16, 2025 - 02:11 PM (IST)

CM ਮਾਨ ਨੇ ਲੁਧਿਆਣਾ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਕੀਤੀ ਅਪੀਲ

ਲੁਧਿਆਣਾ (ਬਿਊਰੋ)- ਸੀ. ਐੱਮ. ਭਗਵੰਤ ਮਾਨ ਨੇ ਲੁਧਿਆਣਾ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਹਲਕਾ ਪੱਛਮੀ ਦੇ ਲੋਕਾਂ ਤੋਂ ਮੰਤਰੀ ਦੇ ਰੂਪ ’ਚ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਸੀ. ਐੱਮ. ਮਾਨ ਨੇ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਲਗਾਤਾਰ ਦੂਜੇ ਦਿਨ ਡਿਜੀਟਲ ਤਰੀਕੇ ਨਾਲ ਹਲਕਾ ਪੱਛਮੀ ’ਚ ਹੋਈ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਜਾਤੀ ਦੀ ਨਹੀਂ, ਕੰਮ ਦੀ ਰਾਜਨੀਤੀ ਕਰਦੀ ਹੈ, ਜਿਸ ਦੇ ਤਹਿਤ ਸੀ. ਐੱਮ. ਮਾਨ ਨੇ ਸਿੱਖਿਆ, ਸਿਹਤ, ਰੋਜ਼ਗਾਰ, ਪਾਣੀ, ਬਿਜਲੀ ਵਰਗੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਮਾਮਲੇ ’ਚ ਪਾਰਟੀ ਦੇ ਰਿਕਾਰਡ ਨੂੰ ਉਜਾਗਰ ਕੀਤਾ ਅਤੇ ਵਿਕਾਸ ਕੇਂਦਰਿਤ ਸਾਸ਼ਨ ਪ੍ਰਤੀ ‘ਆਪ’ ਦੀ ਵਚਨਬੱਧਤਾ ਨੂੰ ਦੁਹਰਾਇਆ।

ਇਹ ਵੀ ਪੜ੍ਹੋ: ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ ਦੀ ਮੌਤ

PunjabKesari

ਸੀ. ਐੱਮ. ਮਾਨ ਨੇ ਕਿਹਾ ਕਿ ਹਲਕਾ ਪੱਛਮੀ ’ਚ ਵਿਰੋਧੀ ਉਮੀਦਵਾਰ ਦਾ ਅਕਸ ਸਿਰਫ਼ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਵਾਲਾ ਹੈ, ਜਿਸ ਦੇ ਮੁਕਾਬਲੇ ਸੰਜੀਵ ਅਰੋੜਾ ਦੀ ਪਛਾਣ ਦੂਰਦਰਸ਼ਤਾ, ਵਿਨਮਰਤਾ ਅਤੇ ਜਨਸੇਵਾ ਪ੍ਰਤੀ ਸਮਰਪਿਤ ਨੇਤਾ ਦੀ ਹੈ, ਜਿਨ੍ਹਾਂ ਨੇ ਰਾਜ ਸਭਾ ਮੈਂਬਰ ਦੇ ਰੂਪ ’ਚ ਸਿੱਧਾ ਜਨਤਾ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਬਣਾਈ ਰੱਖੀ। ਉਨ੍ਹਾਂ ਦਾ ਜਨ ਸੇਵਾ ਪ੍ਰਤੀ ਜਨੂੰਨ ਦੇਖ ਕੇ ਹੀ ਪਾਰਟੀ ਵਲੋਂ ਉਨ੍ਹਾਂ ਨੂੰ ਜ਼ਿਆਦਾ ਸਰਗਰਮ ਰੂਪ ’ਚ ਸੇਵਾ ਕਰਨ ਲਈ ਚੋਣ ਲੜਨ ਲਈ ਉਤਸ਼ਾਹਤ ਕੀਤਾ ਗਿਆ। ਸੀ. ਐੱਮ. ਮਾਨ ਨੇ ਕਿਹਾ ਕਿ ਸੰਜੀਵ ਅਰੋੜਾ ਨੂੰ ਚੁਣਨ ਨਾਲ ਨਾ ਸਿਰਫ਼ ਵਿਧਾਨ ਸਭਾ ’ਚ ਇਕ ਸਮਰੱਥ ਵਿਧਾਇਕ ਭੇਜਿਆ ਜਾਵੇਗਾ, ਸਗੋਂ ਲੁਧਿਆਣਾ ਪੱਛਮੀ ਲਈ ਇਕ ਮੰਤਰੀ ਅਹੁਦਾ ਵੀ ਸੁਰੱਖਿਅਤ ਹੋਵੇਗਾ। ਇਸ ਲਈ 19 ਜੂਨ ਨੂੰ ਈ. ਵੀ. ਐੱਮ. ’ਤੇ ਝਾੜੂ ਦਾ ਬਟਨ ਦਬਾਉਣਾ ਤੁਹਾਡੀ ਜ਼ਿੰਮੇਦਾਰੀ ਹੈ ਅਤੇ ਸੰਜੀਵ ਅਰੋੜਾ ਨੂੰ ਕੈਬਨਿਟ ’ਚ ਸ਼ਾਮਲ ਕਰਨਾ ਸਾਡੀ ਜ਼ਿੰਮੇਦਾਰੀ ਹੈ, ਤਾਂ ਕਿ ਲੁਧਿਆਣਾ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਜਾਵੇ।

ਇਹ ਵੀ ਪੜ੍ਹੋ: Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ

PunjabKesari

ਕ੍ਰਿਕਟਰ ਹਰਭਜਨ ਦੇ ਨਾਲ ਸਿਸੋਦੀਆ ਤੇ ਆਤਿਸ਼ੀ ਨੇ ਵੀ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਸੰਭਾਲਿਆ ਮੋਰਚਾ, ਆਸ਼ੂ ਨੂੰ ਬਣਾਇਆ ਨਿਸ਼ਾਨਾ
ਐਤਵਾਰ ਨੂੰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ, ਕ੍ਰਿਕਟਰ ਹਰਭਜਨ ਸਿੰਘ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਮੋਰਚਾ ਸੰਭਾਲਿਆ ਅਤੇ ਹਲਕਾ ਪੱਛਮੀ ’ਚ ਕਈ ਜਗ੍ਹਾ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਆਤਿਸ਼ੀ ਨੇ ਕਿਹਾ ਕਿ ਸਿਰਫ ਸੰਜੀਵ ਅਰੋੜਾ ਹੀ ਲੁਧਿਆਣਾ ਪੱਛਮੀ ਦੀ ਭਲਾਈ ਲਈ ਕੰਮ ਕਰਨ ’ਚ ਸਮਰੱਥ ਹਨ, ਜਿਸ ਦੇ ਮੁਕਾਬਲੇ ਕਾਂਗਰਸ ਉਮੀਦਵਾਰ ਆਸ਼ੂ ਤਾਂ ਆਪਣੀ ਪਾਰਟੀ ’ਚ ਵੀ ਅਲੱਗ ਥਲੱਗ ਹਨ। ਮਨੀਸ ਸਿਸੋਦੀਆ ਨੇ ਵੀ ਆਸ਼ੂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਲੁਧਿਆਣਾ ਪੱਛਮੀ ਦੀ ਉਪ ਚੋਣ ਘੁਮੰਡ ਅਤੇ ਵਿਨਮਰਤਾ ਦੇ ਵਿਚਕਾਰ ਹੈ। ਸੰਜੀਵ ਅਰੋੜਾ ਦੇ ਸਮਰਪਣ ਨੂੰ ਦੇਖ ਕੇ ਗਾਰੰਟੀ ਦਿੱਤੀ ਜਾ ਸਕਦੀ ਹੈ ਕਿ ਉਹ ਜਨਤਕ ਕਲਿਆਣ ਅਤੇ ਚੋਣ ਖੇਤਰ ਦੀ ਭਲਾਈ ਲਈ ਅਥੱਕ ਮਿਹਨਤ ਕਰਨਗੇ।

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ

PunjabKesari

ਡਾ. ਗੁਰਪ੍ਰੀਤ ਕੌਰ ਮਾਨ ਨੇ ਵੀ ਝੋਕੀ ਤਾਕਤ
ਸੰਜੀਵ ਅਰੋੜਾ ਨੂੰ ਜਿਤਾਉਣ ਲਈ ਸੀ. ਐੱਮ. ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵੀ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਤਾਕਤ ਝੋਕ ਦਿੱਤੀ ਹੈ। ਉਹ ਐਤਵਾਰ ਨੂੰ ਇਕ ਵਾਰ ਫਿਰ ਲੁਧਿਆਣਾ ਪੁੱਜੀ ਅਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਪੱਛਮੀ ਦੀ ਉਪ ਚੋਣ ’ਚ ਸੰਜੀਵ ਅਰੋੜਾ ਵਰਗੇ ਦੂਰਦਰਸ਼ੀ ਨੇਤਾ ਨੂੰ ਚੁਣਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਿਛਲੇ 3 ਸਾਲਾਂ ’ਚ ਅਰੋੜਾ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ, ਜਿਥੇ ਉਨ੍ਹਾਂ ਵਲੋਂ ਰਾਜ ਸਭਾ ਸੰਸਦ ਦੇ ਰੂਪ ’ਚ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਲੁਧਿਆਣਾ ਦੀਆਂ ਮਹਿਲਾਵਾਂ ਦੀ ਸਿੱਖਿਆ ਪ੍ਰਤੀ ਕਾਫੀ ਸੰਜੀਦਾ ਹਨ ਅਤੇ ਇਥੋਂ ਦੀਆਂ ਸੜਕਾਂ, ਕਲੀਨਿਕਾਂ ਅਤੇ ਸਕੂਲਾਂ ਲਈ ਗ੍ਰਾਂਟ ਦੀ ਮੰਗ ਨੂੰ ਪੂਰਾ ਕਰਵਾਉਣਗੇ। ਇਸ ਲਈ ਲੋਕਾਂ ਨੂੰ ਅਰੋੜਾ ਦੀ ਇਮਾਨਦਾਰ ਰਾਜਨੀਤੀ ਨੂੰ ਧਿਆਨ ’ਚ ਰੱਖਦੇ ਹੋਏ ਵੋਟ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News