Festival Season:ਕੈਂਡਲਸ ਨਾਲ ਘਰ ਨੂੰ ਸਜਾਉਣ ਦੇ 5 ਨਵੇਂ ਤਰੀਕੇ

10/17/2018 12:00:41 PM

ਨਵੀਂ ਦਿੱਲੀ— ਘਰ ਕਿੰਨਾ ਵੀ ਖੂਬਸੂਰਤ ਅਤੇ ਵੱਡਾ ਕਿਉਂ ਨਾ ਹੋਵੇ ਪਰ ਡੈਕੋਰੇਸ਼ਨ ਦੇ ਬਿਨਾ ਉਹ ਅਧੂਰਾ ਜਿਹਾ ਲੱਗਦਾ ਹੈ। ਆਪਣੇ ਆਸ਼ਿਆਨੇ ਨੂੰ ਸਜਾਉਣ ਲਈ ਲੋਕ ਮਾਰਕਿਟ 'ਚੋਂ ਫਰਨੀਚਰ, ਸ਼ੋਅ-ਪੀਸ ਲੈ ਕੇ ਆਉਂਦੇ ਹਨ ਪਰ ਫੈਸਟੀਵਲ ਸੀਜਨ 'ਚ ਇਸ ਨੂੰ ਸਜਾਉਣ ਲਈ ਖਾਸ ਡੈਕੋਰੇਸ਼ਨ ਦੀ ਜ਼ਰੂਰਤ ਪੈਂਦੀ ਹੈ। ਅਜਿਹੇ 'ਚ ਤੁਸੀਂ ਕੈਂਡਲਸ ਨਾਲ ਘਰ ਦੇ ਮਾਹੌਲ ਨੂੰ ਰੁਮਾਨੀ ਅਤੇ ਡੈਕੋਰੇਸ਼ਨ 'ਚ ਚਾਰ ਚੰਨ ਲੱਗਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੈਂਡਲਸ ਨਾਲ ਘਰ ਸਜਾਉਣ ਦੇ 5 ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। 
 

1. ਲੈਨਟਰਨ
ਘਰ ਨੂੰ ਵਿੰਨਟੇਜ਼ ਲੁੱਕ ਦੇਣ ਲਈ ਤੁਸੀਂ ਕੈਂਡਲ ਨੂੰ ਲੈਨਟਰਨ 'ਚ ਰੱਖ ਕੇ ਵੀ ਸਜਾ ਸਕਦੇ ਹੋ। ਇਸ ਤਰ੍ਹਾਂ ਨਾਲ ਡੈਕੋਰੇਟ ਘਰ ਦੇਖਣ 'ਚ ਬੇਹੱਦ ਖੂਬਸੂਰਤ ਲੱਗਦਾ ਹੈ।
PunjabKesari

2. ਗਲਾਸ 
ਜੇਕਰ ਤੁਸੀਂ ਚਾਹੋ ਤਾਂ ਕੈਂਡਲ ਨੂੰ ਗਲਾਸ 'ਚ ਰੱਖ ਕੇ ਵੀ ਸਜਾ ਸਕਦੇ ਹੋ। ਗਲਾਸ 'ਚ ਰੱਖੀ ਕੈਂਡਲ ਬਹੁਤ ਚੰਗੀ ਲੱਗਦੀ ਹੈ।
PunjabKesari

3. ਟੇਬਲ 
ਟੇਬਲ ਨੂੰ ਆਕਰਸ਼ਿਤ ਬਣਾਉਣ ਲਈ ਉਸ 'ਤੇ ਕੈਂਡਲ ਰੱਖ ਦਿਓ। ਜੇਕਰ ਰੋਮਾਂਟਿਕ ਡਿਨਰ ਕਰਨਾ ਚਾਹੁੰਦੀ ਹੋ ਤਾਂ ਕੈਂਡਲਸ ਦੇ ਚਾਰੇ ਪਾਸੇ ਗੁਲਾਬ ਦੀਆਂ ਪੰਖੜੀਆਂ ਰੱਖ ਦਿਓ।
PunjabKesari

4. ਬਾਥਰੂਮ 
ਬਾਥਰੂਮ 'ਚ ਰੱਖੀ ਖੁਸ਼ਬੂ ਵਾਲੀ ਕੈਂਡਲਸ ਘਰ ਨੂੰ ਮਹਿਕਾਉਣ ਦੇ ਨਾਲ-ਨਾਲ ਤੁਹਾਡੇ ਮੂਡ ਨੂੰ ਵੀ ਫ੍ਰੈੱਸ਼ ਰੱਖੇਗੀ।
PunjabKesari

5. ਅਰੋਮਾ
ਸਿੰਪਲ ਜਿਹੀ ਕੈਂਡਲਸ ਨੂੰ ਖੁਸ਼ਬੂਦਾਰ ਬਣਾਉਣ ਲਈ ਉਸ ਦੇ ਚਾਰੇ ਪਾਸੇ ਦਾਸਚੀਨੀ ਬੰਨ੍ਹ ਦਿਓ। ਜਿਵੇਂ-ਜਿਵੇਂ ਕੈਂਡਲ ਜਲੇਗੀ ਉਂਝ ਦੀ ਦਾਲਚੀਨੀ ਦੀ ਮਿੱਠੀ ਮਹਿਕ ਪੂਰੇ ਘਰ 'ਚ ਫੈਲੇਗੀ।


Related News