ਟਾਈਮਲੈੱਸ ਟ੍ਰੇਲਸ : ਸਮੇਂ ਦੀਆਂ ਸੀਮਾਵਾਂ ਤੋਂ ਪਰ੍ਹੇ- ਵਿਸ਼ਵ ਦੇ ਪ੍ਰਸਿੱਧ ਸਥਾਨਾਂ ਦਾ ਦਿਲਚਸਪ ਸਫਰ

06/16/2022 7:43:19 PM

‘ਅਸੀਂ  ਹੋਈਏ ਜਾਂ ਨਾ ਹੋਈਏ-ਟਾਈਮਲੈੱਸ-ਟ੍ਰੇਲਸ ਹਮੇਸ਼ਾ ਰਹਿਣਗੇ’ ਟ੍ਰੈਵਲਿੰਗ, ਤਾਜ਼ਗੀ ਅਤੇ ਸੁਖਦ ਤਜਰਬੇ ਦੇ ਨਾਲ-ਨਾਲ ਤੁਹਾਨੂੰ ਗਿਆਨ ਤੋਂ ਵੀ ਜਾਣੂ ਕਰਾਉਦੀ ਹੈ ਟ੍ਰੈਵਲ ਕਿਤਾਬ ਟਾਈਲੈੱਸ ਟ੍ਰੇਲਸ। ਲੇਖਿਕਾ ਸੀਮਾ ਆਨੰਦ ਚੋਪੜਾ ਦੀ ਨਵੀਂ ਕੌਫੀ ਟੇਬਲ ਬੁੱਕ ’ਚ ਦੁਨੀਆ ਭਰ ਦੀਆਂ ਨਵੀਆਂ-ਨਵੀਆਂ ਅਣਛੋਹੀਆਂ ਥਾਵਾਂ ਨੂੰ ਲੱਭਿਆ  ਅਤੇ ਉਨ੍ਹਾਂ ਨਾਲ ਜੁੜੀ ਰੋਚਕ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਪੇਸ਼ ਕੀਤਾ ਗਿਆ ਹੈ। ਕਿਤਾਬ ’ਚ ਬਹੁਤ ਸਾਰੇ ਅਜਿਹੇ ਸਥਾਨਾਂ ਦਾ ਵਰਣਨ ਹੈ, ਜਿਨ੍ਹਾਂ ਦੇ ਬਾਰੇ ’ਚ ਸੈਲਾਨੀਆਂ ਅਤੇ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਪ੍ਰਾਪਤ ਸੀ ਅਤੇ ਜਿਸ ਤੋਂ  ਅਸੀਂ ਅਸਲੀ ਰੂਪ ’ਚ ਵਾਂਝੇ ਰਹਿ ਜਾਂਦੇ ਹਾਂ ਅਤੇ ਇਹ ਕਿਤਾਬ ਸੈਲਾਨੀਆਂ ਅਤੇ ਪਾਠਕਾਂ ਨੂੰ ਉਨ੍ਹਾਂ ਥਾਵਾਂ ’ਤੇ ਜਾਣ ਦੀ ਇੱਛਾ ਅਤੇ ਉਤਸ਼ਾਹ ਜ਼ਰੂਰ ਪੈਦਾ ਕਰੇਗੀ। ਕਿਤਾਬ ਨੂੰ ਛੇ ਭਾਗਾਂ ’ਚ ਵੰਡਿਆ ਗਿਆ ਹੈ। ਸਿਆਸੀ, ਸਾਹਿਤ, ਰਹੱਸਵਾਦੀ, ਰਿਵਰਸ ਆਧਿਆਤਮਿਕ ਅਤੇ ਕਲਾ ਨੂੰ ਲੇਖਿਕਾ ਨੇ ਬਹੁਤ ਖੂਬਸੂਰਤੀ ਨਾਲ ਵੱਖ-ਵੱਖ ਵੇਰਵੇ ਦੇ ਕੇ ਪ੍ਰਦਰਸ਼ਿਤ ਕੀਤਾ ਹੈ।
ਸਭ ਤੋਂ ਖਾਸ ਹਿੱਸਾ ਮੈਜੈਸਟਿਕ ਟ੍ਰੇਲ-ਪੰਜਾਬ ਦੀ ਕਪੂਰਥਲਾ ਵਿਰਾਸਤ ਤੇ ਪੁਰਾਤਨ ਥਾਵਾਂ ਦਾ ਵਰਣਨ
ਸੀਮਾ ਚੋਪੜਾ ਜੀ ਨੇ ਕਿਤਾਬ ਦੇ  ਸ਼ੁਰੂਆਤੀ ਭਾਗ ‘ਮੈਜੈਸਟਿਕ ਟ੍ਰੇਲ’  ਦੇ ਅਧੀਨ ਪੰਜਾਬ ਦਾ  ਮਿੰਨੀ ਫਰਾਂਸ  ਕਹਾਉਣ ਵਾਲੀ ਕਪੂਰਥਲਾ ਰਿਆਸਤ ਦੇ ਬਾਰੇ ’ਚ ਜਾਣਕਾਰੀ ਦਿੱਤੀ ਗਈ ਹੈ। ਕਪੂਰਥਲਾ ਨੂੰ ਮਿੰਨੀ ਫਰਾਂਸ ਦਾ ਰੂਪ ਦੇਣ ਵਾਲੇ ਮਹਾਰਾਜਾ ਜਗਤਜੀਤ ਸਿੰਘ ਜੀ ਅਤੇ ਮੌਜੂਦਾ  ਮਹਾਰਾਜਾ ਅਤੇ ਉਨ੍ਹਾਂ ਦੇ ਪੋਤੇ ਬਿ੍ਰਗੇਡੀਅਰ ਸੁਖਜੀਤ ਸਿੰਘ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਨੂੰ ਵਿਸਥਾਰ ’ਚ ਸਾਂਝਾ ਕੀਤਾ ਗਿਆ ਹੈ। ਬਿ੍ਰਗੇਡੀਅਰ ਸੁਖਜੀਤ ਸਿੰਘ ਨੂੰ ਸ਼ਾਹੀ ਜੀਵਨ ਮਿਲਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ  ਸੈਨਾ ’ਚ ਭਰਤੀ ਹੋ ਕੇ ਸੇਵਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ।
ਲੇਖਿਕਾ ਨੇ ਮਹਾਰਾਜਾ ਸੁਖਜੀਤ ਸਿੰਘ ਦੁਆਰਾ ਸਾਂਝੀਆਂ ਕੀਤੀਆਂ ਉਨ੍ਹਾਂ ਦੇ ਜੀਵਨ ਦੀਆਂ ਖਾਸ ਗੱਲਾਂ ਦਾ ਜ਼ਿਕਰ ਇਸ ਕਿਤਾਬ ’ਚ ਬਾਰੀਕੀ ਨਾਲ ਕੀਤਾ ਹੈ। ਕਿਤਾਬ ’ਚ ਕਪੂਰਥਲਾ ਦੇ ਪ੍ਰਾਚੀਨ ਪੰਚ ਮੰਦਿਰ, ਪ੍ਰਾਚੀਨ ਸਫੈਦ ਸਟੇਟ ਗੁਰਦੁਆਰਾ, ਕਲਾਕ ਟਾਵਰ, ਮੀਰ ਨਾਸਿਰ ਅਹਿਮਦ ਮਕਬਰਾ, ਮੋਰਿਸ਼ ਮਸਜਿਦ, ਦਰਬਾਰ ਹਾਲ, ਪੀਰ ਚੌਧਰੀ ਦੀ ਮਜ਼ਾਰ, ਕੈਮਰਾ ਪੈਲੇਸ, ਜਗਤਜੀਤ ਕਲੱਬ, ਐਲਿਸੀ ਪੈਲੇਸ ਅਤੇ ਕਾਂਜਲੀ ਲੇਕ ਤੇ ਕਾਂਜਲੀ ਵੇਟਲੈਂਡ ਵਰਗੇ ਕਈ ਪੁਰਾਤਨ ਅਤੇ ਇਤਿਹਾਸਿਕ ਸਥਾਨਾਂ ਦਾ ਪੂਰੀ ਰੋਚਕਤਾ ਨਾਲ ਵਰਣਨ ਕੀਤਾ ਗਿਆ ਹੈ।
ਮੈਂ ਇਸ ਦਾ ਸਿਰਲੇਖ ਇਸ ਲਈ ਚੁਣਿਆ,ਕਿਉਂਕਿ ਇਹ ਥਾਂ ਸਹੀ ਅਰਥਾਂ ’ਚ ਸਮੇਂ ਤੋਂ ਪਰੇ੍ਹ ਭਾਵ ਟਾਈਮਲੈੱਸ ਹੈ, ਜਿਸ ਦੇ ਰਸਤੇ ਸੀਮਾਵਾਂ ਤੋਂ ਅਪ੍ਰਭਾਵਿਤ ਹਨ। ਅਸੀਂ ਹੋਈਏ ਜਾਂ ਨਾ ਹੋਈਏ, ਟਾਈਮਲੈੱਸ ਟ੍ਰੇਲਸ ਹਮੇਸ਼ਾ ਰਹਿਣਗੇ। ਅਜਿਹੇ ਰਸਤੇ ਜਿਨ੍ਹਾਂ ’ਤੇ ਕਈ ਚੱਲੇ ਹਨ ਅਤੇ ਅੱਗੋਂ ਵੀ ਚੱਲਣਗੇ।
-ਸੀਮਾ ਆਨੰਦ ਚੋਪੜਾ
ਟਾਈਮਲੈੱਸ ਟ੍ਰੇਲਸ: ਕਿਤਾਬ 

ਟਾਈਮਲੈੱਸ ਟ੍ਰੇਲਸ ’ਚ ਇਕ ਹੋਰ ਵਿਸ਼ੇਸ਼ਤਾ-ਫੋਟੋਗ੍ਰਾਫੀ
ਲੇਖਿਕਾ ਸੀਮਾ ਚੋਪੜਾ ਜੀ ਨੇ ਸਾਰੀ ਰੋਚਕ ਤੇ ਮਹੱਤਵਪੂਰਨ ਜਾਣਕਾਰੀ ਖੁਦ ਉਨ੍ਹਾਂ ਥਾਵਾਂ ’ਤੇ ਘੁੰਮ ਕੇ ਪੂਰਨ ਰੂਪ ’ਚ ਇਕੱਠੀ ਕੀਤੀ। ਸ਼੍ਰੀਮਾਨ ਅਰਵਿੰਦ ਚੋਪੜਾ ਤੇ ਅਭਿਸ਼ੇਕ ਚੋਪੜਾ ਨੇ ਇਨ੍ਹਾਂ ਪ੍ਰਮੁੱਖ ਥਾਵਾਂ ਦੀਆਂ ਫੋਟੋਆਂ ਨੂੰ ਆਪਣੇ ਕੈਮਰੇ ’ਚ ਕੈਦ ਕੀਤਾ ਹੈ। ਕਿਤਾਬ ’ਚ ਸਾਰੀਆਂ ਸਿੱਖ ਪੇਂਟਿੰਗਸ ਕਰਤਾਰਪੁਰ ਕਿਲਾ ਦੇ ਮੀਤਾ ਅਤੇ ਸਵਰਗੀ ਚਰਨਜੀਤ ਜੀ ਦੇ ਧੰਨਵਾਦ ਸਕਦਾ ਹਨ।  ‘ਦਿ ਕੌਫੀ ਟੇਬਲ ਟਾਈਮਲੈੱਸ ਟ੍ਰੇਲਸ ਆਨਲਾਈਨ ਸਾਈਟ’  ਅਮੇਜ਼ਨ ’ਤੇ ਉਪਲਬਧ ਹੈ।

ਗਿਆਨ ਵਧਾਊ ਜਾਣਕਾਰੀਆਂ ਨਾਲ ਭਰਿਆ ਹੈ ਸਾਹਿਤ ਅਤੇ ਰਿਵਰਸ ਭਾਗ
ਟਾਈਮਲੈੱਸ ਟ੍ਰੇਲਸ ਦੇ ਸਾਹਿਤਕ ਅਤੇ ਬੀਤੇ ਸਮੇਂ ਨਾਲ ਜੁੜੇ ਇਤਿਹਾਸਕ (ਰਿਵਰਸ ਟ੍ਰੇਲ) ’ਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਵਿਕਟੋਰੀਅਨ ਲੇਖਕ ਚਾਰਲਸ ਡਿਕੇਂਸ ਦੇ ਜਨਮ ਸਥਾਨ ਅਤੇ ਜੀਵਨ ਨਾਲ ਜੁੜੇ ਰੋਚਕ ਤੱਥ, ਨਾਵਲਕਾਰ ਜੇਨ ਆਸਟਿਨ ਅਤੇ ਸਟੋਨਲੇਘ ਚਰਚ ਦੀ ਵਿਸ਼ਾਲ ਇਮਾਰਤ, ਇੰਗਲੈਂਡ ਦੇ ਮਹਾਨ ਕਵੀ ਵਿਲੀਅਮਸ ਸ਼ੈਕਸਪੀਅਰ ਅਤੇ ਵਿਲੀਅਮਸ ਵਰਡਸਵਰਥ ਦੇ ਜਨਮ ਸਥਾਨ ਅਤੇ ਜੀਵਨ, ਇੰਗਲੈਂਡ ਦੀ 13 ਹਜ਼ਾਰ ਸਾਲ ਪੁਰਾਣੀ ਕੁਦਰਤੀ ਝੀਲ ਵਿੰਡਰਮੇਅਰ, ਬਾਟ ਕਰੂਜ਼, ਬਾਲ ਲੇਖਿਕਾ- ਬੀਟਿ੍ਰਕਸ ਪੌਟਰ ਦੀ ਦੁਨੀਆ, ਕਵੀ ਵਿਲੀਅਮ ਵਰਡਸਵਰਥ ਦੇ ਘਰ ਜਿਥੇ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਕਵਿਤਾ ਡੈਫੋਡਿਲਜ਼ ਲਿਖੀ  ਦੀ  ਕਾਫੀ ਜਾਣਕਾਰੀ ਅਤੇ ਫੋਟੋਗ੍ਰਾਫੀ ਨਾਲ ਦਰਸਾਈ ਹੈ। ਇਸ ਦੇ ਨਾਲ ਰਿਵਰਸ ਭਾਗ ’ਚ ਨਫਲਡੀ ਹਾਊਸ, ਵਿਲੀਅਮ ਮੋਰਿਸ ਦੇ ਸਾਈਕਲ-ਬਾਈਕ ਰਿਪੇਅਰ ਕਰਨ ਤੋਂ ਲੈ ਕੇ ਮਲਟੀ ਮਿਲੇਨੀਅਰ  ਲਾਰਡ ਨਫਲਡੀ ਤੱਕ ਦੇ ਜੀਵਨ ਨਾਲ ਜੁੜੇ ਰੋਚਕ ਤੱਥ, ਘਰ ਦੀਆਂ ਕੁਝ ਯਾਦਗਾਰ ਚੀਜ਼ਾਂ ਨੂੰ ਲੇਖਿਕਾ ਨੇ ਆਪਣੀ ਕਿਤਾਬ ’ਚ ਸੰਜੋਇਆ ਹੈ।

ਅਧਿਆਤਮਕ-ਕਲਾ ਰਹੱਸਵਾਦੀ ਭਾਗ ਵੀ ਬੇਹੱਦ ਦਿਲਚਸਪ
ਕਿਤਾਬ ਦੇ ਬਾਕੀ ਭਾਗਾਂ ’ਚ ਸੀਮਾ ਚੋਪੜਾ ਜੀ ਨੇ ਅਧਿਆਤਮਕ, ਰਹੱਸਵਾਦੀ ਤੇ ਕਲਾ ਭਾਗ ’ਚ ਵੀ ਭੀਮ ਬੇਟਕਾ ਦੀ ਸਾਬਕਾ ਇਤਿਹਾਸਕ-ਵਿਸ਼ਵ ਪ੍ਰਸਿੱਧ ਰੌਕ ਪੇਂਟਿੰਗਸ, ਮਹਾਭਾਰਤ ਕਾਲੀਨ ਵਿਰਾਟ ਨਗਰ ਸਾਮਰਾਜ ਅਤੇ ਉਸਦੇ ਅਣਗਿਣਤ ਰਹੱਸ,  ਗਣੇਸ਼ ਮੰਦਰ,  ਬੋਧ ਮੱਠ, ਸਮਰਾਟ ਅਸ਼ੋਕ ਦੇ ਸ਼ਿਲਾਲੇਖ, ਜਟਿਲ ਗੁਪਤ, ਲੇਕਲੈਂਡ-ਕੈਸਲਿਗਰ ਸਟੋਨ ਸਰਕਲਸ ਦੇ ਰਹੱਸ ਅਤੇ ਟੈਪਲੋ ਕੋਰਟ ਪਹਾੜੀ ਕਿਲੇ ਅਤੇ ਏਲੀਅਨਸ ਦੇ ਆਉਣ ਦੀ ਥਾਂ ਮੰਨੇ ਜਾਣ ਵਾਲੇ ਰਹੱਸਮਈ ਸਟੋਨਹੇਂਜ ਸਟੋਨ ਸਰਕਲਸ ਵਰਗੇ ਕੁਝ ਰਹੱਸਵਾਦੀ ਥਾਵਾਂ ਦਾ ਦਿਲਚਸਪ ਵਰਨਣ ਹੈ। ਇੰਗਲੈਂਡ ਦਾ ਭਗਤੀਵੇਦਾਂਤ ਮੰਦਰ, ਪ੍ਰਾਚੀਨ ਸ਼ਿਵ ਭੋਜੇਸ਼ਵਰ ਮੰਦਰ- ਸੰਸਾਰ ਦੇ ਸਭ ਤੋਂ ਉੱਚੇ ਸ਼ਿਵਲਿੰਗਮ, ਸੈਂਟ ਐਲਬੰਸ ਕੈਥੇਡ੍ਰਲ ਚਰਚ ਤੋਂ ਇਲਾਵਾ ਬਿਸ਼ਨੋਈ ਜਾਤੀ ਦੇ ਜੁਲਾਹੇ ਜਾਤੀ ਦੇ ਜੁਲਾਹੇ ਅਤੇ ਘੁਮਿਆਰ ਭਾਈਚਾਰੇ ਦਾ ਕਾਬਿਲ-ਏ-ਤਾਰੀਫ਼ ਮਿਹਨਤੀ ਕੰਮ ਦਾ ਸੁਚਿੱਤਰ ਵਰਨਣ ਹੈ।


Karan Kumar

Content Editor

Related News