ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਟਾਇਰਡ ਮੈਕਸੀ

Tuesday, Jun 24, 2025 - 04:40 PM (IST)

ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਟਾਇਰਡ ਮੈਕਸੀ

ਮੁੰਬਈ- ਵੈਸਟਰਨ ਡ੍ਰੈੱਸਾਂ ’ਚ ਜ਼ਿਆਦਾਤਰ ਮੁਟਿਆਰਾਂ ਮੈਕਸੀ ਪਹਿਨਣਾ ਪਸੰਦ ਕਰਦੀਆਂ ਹਨ। ਮੈਕਸੀ ਇਕ ਅਜਿਹੀ ਡ੍ਰੈੱਸ ਹੈ, ਜੋ ਹਮੇਸ਼ਾ ਟ੍ਰੈਂਡ ’ਚ ਰਹਿੰਦੀ ਹੈ। ਇਸ ’ਚ ਮੁਟਿਆਰਾਂ ਨੂੰ ਕਈ ਬਦਲ ਮਿਲ ਜਾਂਦੇ ਹਨ ਕਿਉਂਕਿ ਬਾਜ਼ਾਰ ’ਚ ਵੱਖ-ਵੱਖ ਡਿਜ਼ਾਈਨਾਂ ’ਚ ਮੈਕਸੀ ਉਪਲੱਬਧ ਹੈ। ਇਨ੍ਹੀਂ ਦਿਨੀਂ ਮੈਕਸੀ ’ਚ ਟਾਇਰਡ ਮੈਕਸੀ ਕਾਫ਼ੀ ਟ੍ਰੈਂਡ ’ਚ ਹੈ।

ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਟਾਇਰਡ ਮੈਕਸੀ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ। ਟਾਇਰਡ ਮੈਕਸੀ ਦਾ ਡਿਜ਼ਾਈਨ ਇਸ ਨੂੰ ਹੋਰ ਮੈਕਸੀ ਤੋਂ ਵੱਖਰਾ ਅਤੇ ਸਟਾਈਲਿਸ਼ ਬਣਾਉਂਦਾ ਹੈ। ਇਹ ਹਲਕੇ ਅਤੇ ਨਰਮ ਫੈਬਰਿਕ ਤੋਂ ਬਣੀ ਹੁੰਦੀ ਹੈ, ਜੋ ਪਹਿਨਣ ’ਚ ਆਰਾਮਦਾਇਕ ਹੁੰਦੀ ਹੈ। ਟਾਇਰਡ ਮੈਕਸੀ ਢਿੱਲੀ ਫਿੱਟ ਹੁੰਦੀ ਹੈ। ਮੁਟਿਆਰਾਂ ਇਨ੍ਹਾਂ ਨੂੰ ਸਾਰਾ ਦਿਨ ਪਹਿਨ ਸਕਦੀਆਂ ਹਨ। ਇਸ ਦੀ ਲੰਬਾਈ ਆਮ ਤੌਰ ’ਤੇ ਪੈਰਾਂ ਤੱਕ ਹੁੰਦੀ ਹੈ।

ਟਾਇਰਡ ਮੈਕਸੀ ਦਾ ਡਿਜ਼ਾਈਨ ਸਿੰਪਲ ਹੁੰਦਾ ਹੈ। ਟਾਇਰਡ ਮੈਕਸੀ ਦਾ ਨਾਂ ਇਸ ਦੇ ਡਿਜ਼ਾਈਨ ਤੋਂ ਲਿਆ ਗਿਆ ਹੈ, ਜਿਸ ’ਚ ਕਈ ਪਰਤਾਂ ਜਾਂ ਟੀਅਰ ਹੁੰਦੇ ਹਨ। ਇਸ ਨੂੰ ਫਲੇਅਰਡ ਡਿਜ਼ਾਈਨ ਵੀ ਕਿਹਾ ਜਾਂਦਾ ਹੈ। ਟਾਇਰਡ ਮੈਕਸੀ ਨੂੰ ਮੁਟਿਆਰਾਂ ਜ਼ਿਆਦਾਤਰ ਆਊਟਿੰਗ, ਪਿਕਨਿਕ, ਸ਼ਾਪਿੰਗ, ਗੈਦਰਿੰਗ ਆਦਿ ’ਚ ਪਹਿਨਣਾ ਪਸੰਦ ਕਰਦੀਆਂ ਹਨ। ਇਹ ਮੈਕਸੀ ਸਾਦੇ ਅਤੇ ਪ੍ਰਿੰਟ ਕੀਤੇ ਦੋਵਾਂ ਡਿਜ਼ਾਈਨਾਂ ’ਚ ਆਉਂਦੀ ਹੈ। ਇਹ ਵੱਖ-ਵੱਖ ਨੈੱਕਲਾਈਨ, ਸਲੀਵਜ਼ ਡਿਜ਼ਾਈਨਾਂ ’ਚ ਆਉਂਦੀ ਹੈ, ਜਿਸ ਨੂੰ ਮੁਟਿਆਰਾਂ ਆਪਣੀ ਪਸੰਦ ਅਨੁਸਾਰ ਖਰੀਦ ਰਹੀਆਂ ਹਨ।

ਗਰਮੀਆਂ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਸਲੀਵਲੈੱਸ, ਸ਼ੋਲਡਰ ਨਾਟ, ਹਾਲਟਰ ਨੈੱਕ, ਅੰਬਰੇਲਾ ਸਲੀਵਜ਼, ਵੈੱਲ ਸਲੀਵਜ਼ ਆਦਿ ਡਿਜ਼ਾਈਨਾਂ ਦੀ ਟਾਇਰਡ ਮੈਕਸੀ ’ਚ ਵੇਖਿਆ ਜਾ ਸਕਦਾ ਹੈ। ਇਸ ਕਿਸਮ ਦੀ ਮੈਕਸੀ ਮੁਟਿਆਰਾਂ ਨੂੰ ਗਰਮੀਆਂ ’ਚ ਕੂਲ, ਫ੍ਰੈਸ਼ ਲੁਕ ਦਿੰਦੀ ਹੈ। ਗਰਮੀ ਤੋਂ ਰਾਹਤ ਦੇਣ ਤੋਂ ਇਲਾਵ ਇਹ ਮੁਟਿਆਰਾਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਇਸ ਦੇ ਨਾਲ ਮੁਟਿਆਰਾਂ ਨੂੰ ਕਈ ਤਰ੍ਹਾਂ ਦੇ ਉਪਕਰਣ ਜਿਵੇਂ ਕਿ ਸਨ ਹੈਟ, ਬੈਲਟ, ਈਅਰਰਿੰਗਜ਼, ਬੈਗ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।

ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਨਾਲ ਸ਼ੂਜ਼, ਸੈਂਡਲ ਜਾਂ ਫਲੈਟਸ ਪਹਿਨਣਾ ਪਸੰਦ ਕਰਦੀਆਂ ਹਨ। ਟਾਇਰਡ ਮੈਕਸੀ ਨੂੰ ਨੈਚੁਰਲ ਲੁਕ ਦੇਣ ਲਈ ਮੁਟਿਆਰਾਂ ਇਸ ਨਾਲ ਹਲਕਾ ਮੇਕਅੱਪ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਸਿੰਪਲ-ਸੋਬਰ ਦਿਖਾਉਂਦਾ ਹੈ। ਹੇਅਰ ਸਟਾਈਲ ’ਚ ਮੁਟਿਆਰਾਂ ਇਸ ਨਾਲ ਓਪਨ ਹੇਅਰ ਜਾਂ ਮੈੱਸੀ ਬਨ ਕਰਨਾ ਪਸੰਦ ਕਰਦੀਆਂ ਹਨ।

 


author

cherry

Content Editor

Related News