ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ ''ਚ ਪ੍ਰਸਿੱਧ ਹੈ ਇਹ ਦੇਸ਼

04/30/2017 6:12:16 PM

ਮੁੰਬਈ— ਯੂਰਪ ਧਰਤੀ ''ਤੇ ਸੱਤ ਮਹਾਂਦੀਪਾਂ ''ਚੋਂ ਇਕ ਹੈ। ਉਂਝ ਯੂਰਪ, ਏਸ਼ੀਆ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਅਸਲ ''ਚ ਇਹ ਦੋਵੇਂ ਦੀਪ ਯੂਰੇਸ਼ੀਆ ਦੇ ਹੀ ਖੰਡ ਹਨ। ਯੂਰਪ ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ ''ਚ ਮਸ਼ਹੂਰ ਹੈ। ਇੱਥੇ ਹਰ ਸਾਲ ਲੱਖਾਂ ਸੈਲਾਨੀ ਘੁੰਮਣ-ਫਿਰਨ ਲਈ ਆਉਂਦੇ ਹਨ।
ਯੂਰਪ ਦੇ ਸੈਲਾਨੀ ਸੈਂਟਰ ਆਫ ਅਟਰੈਕਸ਼ਨ ਦੇ ਦੋ ਮੁੱਖ ਕੇਂਦਰ ਇੰਗਲੈਂਡ ਅਤੇ ਸਵਿਟਰਜਰਲੈਂਡ ਹਨ। ਆਧੁਨਿਕ ਜਮਾਨੇ ''ਚ ਵੀ ਇਹ ਦੋਵੇਂ ਕੇਂਦਰ ਦੇਸ਼ ਦੀ ਸੱਤਾ ਦੇ ਰੂਪ ''ਚ ਜਾਣੇ ਜਾਂਦੇ ਹਨ। ਦੁਨੀਆ ਭਰ ਦੇ ਦੇਸ਼ਾਂ ਦੀ ਪੰਚਾਇਤ ਸਯੁੰਕਤ ਰਾਸ਼ਟਰ ਸੰਘ ਦਾ ਦਫ਼ਤਰ ਸਵਿਟਰਜਰਲੈਂਡ ''ਚ ਹੈ। ਇਸ ਕਾਰਨ ਵੀ ਸੈਲਾਨੀਆਂ ਦਾ ਇੱਥੇ ਆਉਣਾ-ਜਾਣਾ ਲੱਗਾ ਰਹਿੰਦਾ ਹੈ।
ਸਵਿਟਰਜਰਲੈਂਡ ਕਈ ਝੀਲਾਂ, ਪਿੰਡਾਂ ਅਤੇ ਐਲਪਸ ਪਰਬਤ ਦੀਆਂ ਉੱਚੀਆਂ ਚੋਟੀਆਂ ''ਚ ਵਸਿਆ ਪਹਾੜੀ ਮੱਧ ਯੂਰਪੀ ਦੇਸ਼ ਹੈ। ਸਵਿਟਰਜਰਲੈਂਡ ਆਪਣੀ ਕੁਦਰਤੀ ਖੂਬਸੂਰਤੀ, ਆਰਥਿਕ ਖੁਸ਼ਹਾਲੀ ਅਤੇ ਰੋਮਾਂਟਿਕ ਹਨੀਮੂਨ ਲਈ ਮਸ਼ਹੂਰ ਹੈ। ਇੱਥੇ ਫਰੈਂਚ, ਡਚ, ਇਟਾਲੀਅਨ ਅਤੇ ਰੋਮਨ ਭਾਸ਼ਾ ਬੋਲੀ ਜਾਂਦੀ ਹੈ।

ਹਾਈਕਰਸ ਅਤੇ ਪਰਵਤਾਰੋਹੀਆਂ ਲਈ ਵੀ ਸਵਿਟਰਜਰਲੈਂਡ ਛੁੱਟੀਆਂ ਬਿਤਾਉਣ ਲਈ ਸਭ ਤੋਂ ਵਧੀਆ ਥਾਂ ਹੈ। ਸਵਿਟਰਜਰਲੈਂਡ ਦੀ ਰਾਜਧਾਨੀ ਬਰਨ ਪੁਰਾਣੇ ਸ਼ਹਿਰਾਂ ''ਚੋਂ ਇਕ ਹੈ। ਜਾਇਟਗਲੋਗੇ, ਕਲਾਕ ਟਾਵਰ ਅਤੇ ਕੈਥੇਡ੍ਰਲ ਆਫ ਬਰਨ ਇੱਥੋਂ ਦੇ ਮੱਧਕਾਲੀਨ ਥਾਂ ਹਨ। ਸਵਿਟਰਜਰਲੈਂਡ ਸਕਾਈ ਰਿਸੋਰਟ, ਹਾਈਕਿੰਗ ਟਰੇਲਸ, ਬੈਕਿੰਗ, ਵਿੱਤ ਉਦਯੋਗ, ਸਵੀਸ ਘੜੀਆਂ ਅਤੇ ਚਾਕਲੇਟ ਲਈ ਪ੍ਰਸਿੱਧ ਹੈ। 


Related News