ਗਰਲਫ੍ਰੈਂਡ ਦੀਆਂ ਅਜਿਹੀਆਂ ਗੱਲਾਂ ਜੋ ਮੁੰਡਿਆਂ ਨੂੰ ਨਹੀਂ ਆਉਦੀਆਂ ਪਸੰਦ

08/28/2019 4:00:55 PM

ਨਵੀਂ ਦਿੱਲੀ— ਵੈਸੇ ਤਾਂ ਕਿਹਾ ਜਾਂਦਾ ਹੈ ਕਿ ਇਕ ਚੰਗੇ ਰਿਲੇਸ਼ਨ ਦੇ ਲਈ ਆਪਣੇ ਪਾਰਟਨਰ ਤੋਂ ਕਿਸੇ ਗੱਲ ਨੂੰ ਲੁਕਾਉਣਾ ਨਹੀਂ ਚਾਹੀਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਨਾਲ ਸਾਰੀਆਂ ਗੱਲਾਂ ਸ਼ੇਅਰ ਕਰੋ, ਜਿਵੇਂ ਕਿ ਮੇਰੀ ਦੋਸਤ ਨਾਲ ਅੱਜ ਕੀ ਹੋਇਆ ਜਾਂ ਮੇਰੇ ਘਰਵਾਲੇ ਤੁਹਾਨੂੰ ਪਸੰਦ ਨਹੀਂ ਕਰਦੇ। ਇਹ ਗੱਲਾਂ ਸੁਣਨ ’ਚ ਤੁਹਾਡੇ ਬੁਆਏਫ੍ਰੈਂਡ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਆਓ ਜਾਣਦੇ ਹਾਂ ਕਿ ਪਾਰਟਨਰ ਦੀਆਂ ਹੋਰ ਕਿਹੜੀਆਂ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਮੁੰਡੇ ਪਸੰਦ ਨਹੀਂ ਕਰਦੇ।

ਮੈਂ ਇੰਨੇ ਪੈਸੇ ਖਰਚ ਕਰ ਦਿੱਤੇ
ਤੁਹਾਨੂੰ ਆਪਣੇ ਸਾਥੀ ਨੂੰ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਕਿੰਨੇ ਪੈਸੇ ਖਰਚ ਕਰ ਦਿੱਤੇ ਜਾਂ ਤੁਹਾਡੇ ਖਾਤੇ ’ਚ ਕਿੰਨੇ ਪੈਸੇ ਹਨ। ਜੇਕਰ ਤੁਸੀਂ ਵਿਆਹੇ ਹੋ ਤਾਂ ਗੱਲ ਵੱਖਰੀ ਹੈ ਕਿਉਕਿ ਉਦੋਂ ਤੁਹਾਡੇ ’ਤੇ ਜ਼ਿੰਮੇਦਾਰੀਆਂ ਹੁੰਦੀਆਂ ਹਨ ਪਰ ਜੇਕਰ ਉਹ ਤੁਹਾਡਾ ਸਿਰਫ ਬੁਆਏਫ੍ਰੈਂਡ ਹੈ ਤਾਂ ਤੁਹਾਨੂੰ ਉਸ ਤੋਂ ਪੁੱਛਣ ਜਾਂ ਦੱਸਣ ਦੀ ਲੋੜ ਨਹੀਂ ਹੈ।

ਤੁਸੀਂ ਖਾਣਾ ਖਾਦਾ
ਤੁਹਾਨੂੰ ਆਪਣੇ ਪਾਰਟਨਰ ਤੋਂ ਇਹ ਗੱਲ ਪੁੱਛਣ ਦੀ ਲੋੜ ਨਹੀਂ ਹੈ ਕਿ ਤੁਸੀਂ ਖਾਣਾ ਖਾਦਾ ਜਾਂ ਨਹੀਂ। ਤੁਹਾਡਾ ਦਿਨ ਭਰ ’ਚ ਇਹ ਵਾਰ-ਵਾਰ ਪੁੱਛਣਾ ਕਿ ਖਾਣਾ ਖਾਦਾ ਜਾਂ ਨਹੀਂ ਤੁਹਾਡੇ ਬੁਆਏਫ੍ਰੈਂਡ ਨੂੰ ਪਰੇਸ਼ਾਨ ਕਰ ਸਕਦਾ ਹੈ।

ਮੇਰੇ ਐਕਸ ਦਾ ਵਿਆਹ ਹੋ ਗਿਆ
ਤੁਹਾਡਾ ਸਾਥੀ ਇਹ ਜਾਨਣ ਲਈ ਬਿਲਕੁੱਲ ਵੀ ਉਤਸ਼ਾਹਿਤ ਨਹੀਂ ਹੋਵੇਗਾ ਕਿ ਤੁਹਾਡੇ ਐਕਸ ਦਾ ਵਿਆਹ ਹੋ ਗਿਆ ਹੈ ਜਾਂ ਨਹੀਂ ਕਿਉਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਜਾਣਕਾਰੀ ਆਪਣੇ ਪਾਰਟਨਰ ਨੂੰ ਦਿੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਅਜੇ ਤੱਕ ਆਪਣੇ ਪੁਰਾਣੇ ਪਾਰਟਨਰ ਨੂੰ ਭੁੱਲੇ ਨਹੀਂ ਹੋ।

ਮੇਰੀ ਮੰਮੀ ਤੁਹਾਨੂੰ ਪਸੰਦ ਨਹੀਂ ਕਰਦੀ
ਜੇਕਰ ਤੁਸੀਂ ਆਪਣੇ ਪਰਿਵਾਰ ਵਾਲਿਆਂ ਦਾ ਜ਼ਿਕਰ ਕਰਦਿਆਂ ਕਹੋਗੇ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦੇ ਤਾਂ ਇਹ ਗੱਲ ਤੁਹਾਡੇ ਪਾਰਟਨਰ ਨੂੰ ਖਾਸ ਪਸੰਦ ਨਹੀਂ ਆਵੇਗੀ। ਇਸ ਲਈ ਇਨ੍ਹਾਂ ਗੱਲਾਂ ਦਾ ਸਾਥੀ ਸਾਹਮਣੇ ਜ਼ਿਕਰ ਕਰਨ ਤੋਂ ਪਰਹੇਜ਼ ਕਰੋ।

ਸਾਥੀ ਨੂੰ ਸਹੇਲੀਆਂ ਦੀ ਜਾਣਕਾਰੀ ਦੇਣਾ
ਘੱਟ ਤੋਂ ਘੱਟ ਇਨ੍ਹਾਂ ਗੱਲਾਂ ਨੂੰ ਤਾਂ ਆਪਣੇ ਤੱਕ ਹੀ ਰੱਖੋ ਕਿ ਤੁਹਾਡੀ ਸਹੇਲੀ ਦੇ ਨਾਲ ਕੀ ਹੋਇਆ ਕਿਉਕਿ ਕੋਈ ਖਾਸ ਗੱਲ ਜੋ ਤੁਹਾਡੀ ਸਹੇਲੀ ਨੇ ਤੁਹਾਨੂੰ ਦੱਸੀ ਹੈ, ਉਸ ਨੂੰ ਆਪਣੇ ਪਾਰਟਨਰ ਨੂੰ ਦੱਸਣ ਦਾ ਮਤਲਬ ਹੈ ਉਸ ਦਾ ਵਿਸ਼ਵਾਸ ਗੁਆਉਣਾ।   


Baljit Singh

Content Editor

Related News