ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਗੱਲਾਂ
Sunday, Jan 15, 2017 - 05:35 PM (IST)

ਜਲੰਧਰ— ਛੋਟੇ ਬੱਚੇ ਘਰ ''ਚ ਪਈ ਹਰ ਚੀਜ਼ ਨੂੰ ਛੁੰਹਦੇ ਹਨ ਜੋ ਉਨ੍ਹਾਂ ਦੀ ਪਹੁੰਚ ''ਚ ਹੁੰਦੀ ਹੈ। ਤੁਸੀਂ ਲੱਖ ਕੋਸ਼ਿਸ਼ ਕਰੋ ਫਿਰ ਵੀ ਉਹ ਕਦੇ ਟਾਇਲਟ ਸੀਟ ਤਾਂ ਕਦੇ ਪਾਲਤੂ ਜਾਨਵਰ ਦੀ ਪਲੇਟ ''ਚ ਰੱਖਿਆ ਖਾਣਾ ਛੂਹ ਲੈਂਦੇ ਹਨ। ਬੱਚੇ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਹੀ ਪਰ ਤੁਸੀਂ ਉਨ੍ਹਾਂ ਨੂੰ ਸਾਫ ਸਾਫ-ਸਫਾਈ ਸੰਬੰਧੀ ਆਦਤਾਂ ਸਿਖਾ ਸਕਦੇ ਹੋ ਜਿਵੇ ਕਿਵੇਂ ਛਿਕਣਾ ਚਾਹੀਦਾ ਹੈ, ਮੂੰਹ ਅਤੇ ਨੱਕ ''ਚ ਉਂਗਲੀ ਨਹੀਂ ਪਾਉਣੀ ਚਾਹੀਦੀ ਆਦਿ।
1. ਛਿੱਕਣਾ ਸਿਖਾਓ
ਆਪਣੇ ਬੱਚਿਆਂ ਨੂੰ ਸਿਖਾਓ ਕਿ ਛਿੱਕਦੇ ਸਮੇਂ ਆਪਣੇ ਹੱਥਾਂ ਦੀਆਂ ਤਲੀਆਂ ਨੂੰ ਮੂੰਹ ਦੇ ਅੱਗੇ ਕਰ ਲੈਣਾ ਗਲਤ ਹੈ। ਇਸ ਦੀ ਬਜਾਏ ਛਿੱਕਦੇ ਸਮੇਂ ਟਿਸ਼ੂ ਜਾਂ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਨੱਕ ਸਾਫ ਕਰਨਾ
ਨੱਕ ਸਾਫ ਕਰਨਾ ਕੋਈ ਗਲਤ ਕੰਮ ਨਹੀਂ ਹੈ ਪਰ ਸਿਖਾਓ ਕਿ ਨੱਕ ਸਾਫ ਕਰਨ ਤੋਂ ਬਾਅਦ ਉਹ ਆਪਣੇ ਹੱਥ ਧੋ ਲੈਣ। ਅਕਸਰ ਬੱਚੇ ਆਪਣਾ ਹਰ ਕੰਮ ਖੁਦ ਹੀ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਦੱਸੋ ਕਿ ਖੁਦ ਨੂੰ ਸਾਫ ਰੱਖਣਾ ਵੀ ਕਿੰਨਾ ਜ਼ਰੂਰੀ ਹੈ।
3. ਬਰੱਸ਼ ਕਰਨਾ
ਤੁਸੀਂ ਆਪਣੇ ਬੱਚੇ ਦੇ ਮੂੰਹ ''ਚ ਉਂਗਲੀ ਨੂੰ ਬਰੱਸ਼ ਬਣਾ ਕੇ ਉਸਦੇ ਦੰਦਾਂ ਨੂੰ ਸਾਫ ਕਰਦੇ ਹੋਵੋਗੇ ਪਰ ਬਰੱਸ਼ ਕਿਵੇ ਕੀਤਾ ਜਾ ਸਕਦਾ ਹੈ ਬੱਚਿਆਂ ਨੂੰ ਇਹ ਸਖਾਉਣਾ ਬਹੁਤ ਜ਼ਰੂਰੀ ਹੈ। ਆਪਣੇ ਬੱਚੇ ਨੂੰ ਦਿਨ ''ਚ ਦੋ ਵਾਰ ਬਰੱਸ਼ ਕਰਵਾਓ ਤਾਂਕਿ ਤੁਹਾਨੂੰ ਡੈਂਟਿਸਟ ਕੋਲ ਜਾਣ ਦੀ ਲੋੜ ਨਾ ਪਏ। ਪੂਰਾ ਦਿਨ ਇਹ ਦੇਖੋ ਕਿ ਤੁਹਾਡਾ ਬੱਚਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਛੂੰਹਦਾ ਹੈ ਅਤੇ ਕਿੰਨੀ ਵਾਰ ਉਹ ਆਪਣਾ ਹੱਥ ਮੂੰਹ ''ਚ ਪਾਉਂਦਾ ਹੈ।
ਆਪਣੇ ਬੱਚੇ ਲਈ ਇਕ ਸਾਫਟ ਹੈਂਡਵਾਸ਼ ਖਰੀਦੋ ਅਤੇ ਇਸ ਨੂੰ ਅਜਿਹੀ ਥਾਂ ''ਤੇ ਰੱਖੋ, ਜਿੱਥੇ ਤੁਹਾਡੇ ਬੱਚੇ ਦਾ ਹੱਥ ਆਸਾਨੀ ਨਾਲ ਪਹੁੰਚ ਸਕੇ ਤਾਂਕਿ ਉਹ ਉਸ ਨੂੰ ਇਸਤੇਮਾਲ ਕਰ ਸਕੇ।