ਇਹ ਲੱਛਣ ਦੱਸਦੇ ਹਨ ਕਿ ਤੁਹਾਡਾ ਬੱਚਾ ਹੋ ਰਿਹਾ ਹੈ ਜਿਨਸੀ ਸ਼ੋਸ਼ਣ (sexually abused) ਦਾ ਸ਼ਿਕਾਰ

05/28/2017 8:43:54 AM


ਜਲੰਧਰ— ਕਿਸੇ ਵੀ ਮਾਤਾ-ਪਿਤਾ ਲਈ ਉਸ ਦੇ ਬੱਚੇ ਦਾ ਜਿਨਸੀ ਸ਼ੋਸ਼ਣ (sexually abused ) ਸਭ ਤੋਂ ਬੁਰਾ ਸੁਪਨਾ ਹੋ ਸਕਦਾ ਹੈ। ਜਿੱਥੇ ਮਾਤਾ-ਪਿਤਾ ਆਪਣੇ ਬੱਚੇ ਨੂੰ ਸੁਰੱਖਿਅਤ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ ਉੱਥੇ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅੱਜ ਅਸੀਂ ਤੁਹਾਨੂੰ ਉਨ੍ਹਾਂ ਲੱਛਣਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਕਿਤੇ ਤੁਹਾਡੇ ਬੱਚੇ ਦਾ ਜਿਨਸੀ ਸ਼ੋਸ਼ਣ ਤਾਂ ਨਹੀਂ ਹੋ ਰਿਹਾ।
1. ਸੱਟਾਂ
ਜਿਨਸੀ ਸ਼ੋਸ਼ਣ ਦੀ ਪਹਿਲੀ ਨਿਸ਼ਾਨੀ ਬੱਚੇ ਦੇ ਸਰੀਰ 'ਤੇ ਸੱਟਾਂ ਦਾ ਹੋਣਾ ਹੋ। ਇਹ ਸੱਟਾਂ ਖਾਸ ਕਰ ਕੇ ਬੱਚੇ ਦੀਆਂ ਬਾਹਾਂ ਨੂੰ ਕੱਸ ਕੇ ਫੜਨ ਜਾਂ ਖਿੱਚਣ ਕਾਰਨ ਲੱਗਦੀਆਂ ਹਨ। ਜਦੋਂ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਸੱਟ ਲਗੱਦੀ ਹੈ ਤਾਂ ਉਸ ਦਾ ਕਾਰਨ ਜਾਨਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।
2. ਨਿੱਜੀ ਅੰਗਾਂ ਜਾਂ ਛਾਤੀ 'ਚ ਸੋਜ
ਇਹ ਵੀ ਇਕ ਖਾਸ ਨਿਸ਼ਾਨੀ ਹੈ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ 'ਚ ਦੇਖੀ ਜਾ ਸਕਦੀ ਹੈ। ਇਸ ਲਈ ਬੱਚੇ ਦੀ ਛਾਤੀ ਜਾਂ ਨਿੱਜੀ ਅੰਗਾਂ 'ਚ ਹੋਈ ਸੋਜ ਜਾਂ ਸੱਟ ਨੂੰ ਨਜ਼ਰ ਅੰਦਾਜ਼ ਨਾ ਕਰੋ।
3. ਚੱਲਣ ਜਾਂ ਬੈਠਣ 'ਚ ਪਰੇਸ਼ਾਨੀ
ਜੇਕਰ ਤੁਹਾਡੇ ਬੱਚੇ ਨੂੰ ਚੱਲਣ ਜਾਂ ਬੈਠਣ ਸਮੇਂ ਤਕਲੀਫ ਹੋ ਰਹੀ ਹੈ ਤਾਂ ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਸ਼ਾਇਦ ਉਸ ਦੀ ਜਿਨਸੀ ਸ਼ੋਸ਼ਣ ਹੋ ਰਿਹਾ ਹੈ। ਇਸ ਲਈ ਬੱਚੇ ਦੀ ਤਕਲੀਫ ਦਾ ਕਾਰਨ ਜਾਨਣਾ ਜ਼ਰੂਰੀ ਹੋ ਜਾਂਦਾ ਹੈ।
4. ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤ ਜਾਂ ਚੁੱਪ ਰਹਿਣਾ
ਜੇਕਰ ਤੁਹਾਡਾ ਬੱਚਾ ਚੁੱਪ ਰਹਿੰਦਾ ਹੈ ਜਾਂ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸੰਕੇਤ ਹੈ ਕਿ ਸ਼ਾਇਦ ਉਸ ਨਾਲ ਕੁਝ ਬੁਰਾ ਹੋ ਰਿਹਾ ਹੈ। ਜੇਕਰ ਬੱਚਾ ਆਪਣੇ ਨਾਲ ਹੋਈ ਕਿਸੇ ਵੀ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਦੱਸਣ 'ਚ ਸ਼ਰਮ ਮਹਿਸੂਸ ਕਰਦਾ ਹੈ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ।
5. ਤੁਨਕਮਿਜ਼ਾਜ ਜਾਂ ਚਿੜਚਿੜਾ
ਜੇ ਤੁਹਾਡਾ ਬੱਚਾ ਪਹਿਲਾਂ ਨਾਲੋਂ ਜ਼ਿਆਦਾ ਚਿੜਚਿੜਾ ਹੋ ਗਿਆ ਹੈ ਅਤੇ ਤੁਹਾਡੀ ਹਰ ਗੱਲ ਦਾ ਗੁੱਸਾ ਕਰਦਾ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿ ਉਸ ਦਾ ਇਸ ਤਰ੍ਹਾਂ ਵਰਤਾਓ ਕਰਨਾ ਆਮ ਗੱਲ ਨਹੀਂ ਹੈ। ਤੁਹਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਬੱਚੇ ਨਾਲ ਪਿਆਰ ਨਾਲ ਗੱਲ ਕਰ ਕੇ ਸਾਰੀ ਸੱਚਾਈ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੋੜ ਪੈਣ 'ਤੇ ਡਾਕਟਰੀ ਮਦਦ ਲੈਣੀ ਚਾਹੀਦੀ ਹੈ ਅਤੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਦੋਸ਼ੀ ਨੂੰ ਸਜਾ ਦਿੱਤੀ ਜਾ ਸਕੇ।


Related News