ਦਿਲ ਤੋੜਨ ''ਚ ਮਾਹਿਰ ਹੁੰਦੇ ਹਨ ਇਨ੍ਹਾਂ ਰਾਸ਼ੀਆਂ ਦੇ ਲੋਕ

03/11/2018 2:17:05 PM

ਨਵੀਂ ਦਿੱਲੀ—ਪਿਆਰ ਕਰਨਾ, ਉਸ ਨੂੰ ਨਿਭਾਉਣਾ ਅਤੇ ਅੰਜਾਮ ਤੱਕ ਪਹੁੰਚਾਉਣਾ ਆਸਾਨ ਨਹੀਂ ਹੈ। ਕੁਝ ਲੋਕਾਂ ਦੀ ਫਿਤਰਤ ਹੁੰਦੀ ਹੈ ਕਿ ਉਹ ਰਿਸ਼ਤੇ 'ਚ ਆਪਣੇ ਮਨ ਮੁਤਾਬਕ ਆਪਣੇ ਸਾਥੀ ਨੂੰ ਧੋਖਾ ਦੇ ਦਿੰਦੇ ਹਨ। ਦਿਲ ਟੁੱਟਣ ਦੇ ਬਾਅਦ ਖੁਦ ਨੂੰ ਸੰਭਾਲਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਇਕ ਬਾਰ ਪਿਆਰ 'ਚ ਧੋਖਾ ਖਾ ਚੁੱਕੇ ਹੋ, ਤਾਂ ਦੋਬਾਰਾ ਪਾਟਨਰ ਨੂੰ ਚੁਣਨ 'ਚ ਗਲਤੀ ਨਾ ਕਰੋਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਨਾਮ ਵਾਲੇ ਲੋਕ ਦਿਨ ਤੋੜਨ 'ਚ ਮਾਹਿਰ ਹੁੰਦੇ ਹਨ। ਹਾਲਾਂਕਿ ਇਸ 'ਚ ਕਿੰਨੀ ਸਚਾਈ ਹੈ, ਇਸ ਬਾਰੇ 'ਚ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨਾਲ ਪਿਆਰ ਕਰਨ ਤੋਂ ਪਹਿਲਾਂ ਤੁਸੀਂ ਇਨ੍ਹਾਂ ਨੂੰ ਇਕ ਬਾਰ ਪਰਖ ਤਾਂ ਸਕਦੇ ਹੀ ਹੋ। ਤਾਂ ਆਓ ਜਾਣਦੇ ਹਾਂ ਕੁਝ ਅਜਿਹੀਆਂ ਰਾਸ਼ੀਆਂ ਬਾਰੇ . ਜੋ ਦਿਲ ਤੋੜਨ 'ਚ ਮਾਹਿਰ ਹੁੰਦੀਆਂ ਹਨ। 
1.ਬ੍ਰਿਸ਼ਭ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਨੂੰ ਜੇਕਰ ਲੱਗਦਾ ਹੈ ਕਿ ਸਾਹਮਣੇ ਵਾਲਾ ਉਨ੍ਹਾਂ ਦੇ ਲਾਈਕ ਨਹੀਂ ਤਾਂ ਉਹ ਉਨ੍ਹਾਂ ਨੂੰ ਛੱਡਣ 'ਚ ਇਕ ਮਿੰਟ ਵੀ ਨਹੀਂ ਸੋਚਦੇ। ਇਸ ਰਾਸ਼ੀ ਦੋ ਲੋਕ ਆਪਣੇ ਮਨ ਮੁਤਾਬਕ ਹੀ ਰਿਲੇਸ਼ਨਸ਼ਿਪ 'ਚ ਰਹਿਣਾ ਪਸੰਦ ਕਰਦੇ ਹਨ।
2.ਮਿਥੁਨ ਰਾਸ਼ੀ
ਇਸ ਰਾਸ਼ੀ ਦੇ ਲੋਕ ਆਪਣੇ ਮਨ ਦੀ ਹੀ ਕਰਦੇ ਹਨ, ਚਾਹੇ ਸਾਹਮਣੇ ਵਾਲੇ ਨੂੰ ਬੁਰਾ ਲੱਗੇ ਜਾਂ ਚੰਗਾ। ਇਨ੍ਹਾਂ ਲੋਕਾਂ ਨੂੰ ਜਿੰਨਾ ਜਲਦੀ ਪਿਆਰ ਦਾ ਬੁਖਾਰ ਚੜ੍ਹਦਾ ਹੈ, ਉਨਾਂ ਜਲਦੀ ਉਤਰ ਵੀ ਜਾਂਦਾ ਹੈ।
3.ਆਪਣੇ ਜੀਵਨ 'ਚ ਸੰਤੁਲਨ ਬਣਾਈ ਰੱਖਣ ਵਾਲੇ ਇਸ ਰਾਸ਼ੀ ਦੇ ਲੋਕ ਕਿਸੇ ਦਾ ਵੀ ਦਿੱਲ ਆਸਾਨੀ ਨਾਲ ਤੋੜ ਦਿੰਦੇ ਹਨ। ਗੁੱਸੇ ਨਾਲ ਬੋਲਣ ਵਾਲੇ ਇਸ ਰਾਸ਼ੀ ਦੇ ਲੋਕ ਆਪਣੇ ਪਾਟਨਰ ਨੂੰ ਹੀ ਬੁਰਾ ਬਨਾ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ।
4.ਧਨੁ ਰਾਸ਼ੀ
ਆਪਣੇ ਕਰੀਅਰ ਨੂੰ ਅਹਮੀਅਤ ਦੇਣ ਵਾਲੇ ਇਸ ਰਾਸ਼ੀ ਦੇ ਲੋਕ ਆਪਣੇ ਕੰਮ 'ਚ ਇੰਨੇ ਵਿਅਸਥ ਹੋ ਜਾਂਦੇ ਹਨ ਕਿ ਪਾਟਨਰ ਨੂੰ ਸਮੇਂ ਹੀ ਨਹੀਂ ਦਿੰਦੇ। ਕਈ ਬਾਰ ਤਾਂ ਆਪਣੇ ਕਰੀਅਰ ਦੇ ਖਾਤਰ ਇਸ ਰਾਸ਼ੀ ਦੇ ਲੋਕ ਆਪਣੇ ਪਾਟਨਰ ਦਾ ਦਿਲ ਤੋੜ ਦਿੰਦੇ ਹਨ।
5. ਬ੍ਰਿਸ਼ਚਕ ਰਾਸ਼ੀ
ਇਸ ਰਾਸ਼ੀ ਦੇ ਲੋਕ ਕਦੀ ਆਪਣੇ ਪਾਟਨਰ ਨੂੰ ਲੈ ਕੇ ਸੰਜੀਦਾ ਹੋ ਜਾਂਦੇ ਹਨ, ਜੋ ਕਦੀ ਉਨ੍ਹਾਂ ਦੀ ਤਰ੍ਹਾਂ ਦੇਖਣਾ ਵੀ ਪਸੰਦ ਨਹੀਂ ਕਰਦੇ। ਇਨ੍ਹਾਂ ਦੇ ਇਸੇ ਸੁਭਾਅ ਦਾਸਰ ਇਨ੍ਹਾਂ ਦੇ ਰਿਸ਼ਤੇ 'ਤੇ ਵੀ ਪੈਂਦਾ ਹੈ।


Related News