ਸਟਾਈਲ ਹੀ ਨਹੀਂ ਆਰਾਮ ਦੇ ਮਾਮਲੇ ''ਚ ਵੀ ਵਧੀਆ ਹਨ ਇਹ ਡਰੈਸਾਂ

Wednesday, Apr 05, 2017 - 06:13 PM (IST)

ਸਟਾਈਲ ਹੀ ਨਹੀਂ ਆਰਾਮ ਦੇ ਮਾਮਲੇ ''ਚ ਵੀ ਵਧੀਆ ਹਨ ਇਹ ਡਰੈਸਾਂ
ਮੁੰਬਈ- ਗਰਮੀਆਂ ''ਚ ਕੂਲ ਅਤੇ ਆਰਾਮਦਾਇਕ ਲੁਕ ਲਈ ਅਸੀਂ ਸ਼ੀਅਰ ਅਤੇ ਸਲੀਵਲੈੱਸ ਕੱਪੜਿਆਂ ''ਤੇ ਜ਼ਿਆਦਾ ਜ਼ੋਰ ਦਿੰਦੇ ਹਾਂ। ਜ਼ਿਆਦਾ ਸਮੇਂ ਲਈ ਇੱਕ ਹੀ ਡਰੈਸ ਪਾਉਣਾ ਲੁਕ ਨੂੰ ਬੋਰਿੰਗ ਬਣਾਉਂਦਾ ਹੈ। ਸਾਡੇ ਆਲੇ-ਦੁਆਲੇ ਅਜਿਹੀਆਂ ਕਈ ਫੈਸ਼ਨ ਪੰਸਦ ਹਸਤੀਆਂ ਮੌਜੂਦ ਹੁੰਦੀਆਂ ਹਨ, ਜੋ ਗਰਮੀਆਂ ''ਚ ਵੀ ਆਪਣੇ ਸਟਾਈਲ ਨਾਲ ਕੋਈ ਸਮਝੌਤਾ ਨਹੀਂ ਕਰਦੀਆਂ। ਇਸ ਦਾ ਕਾਰਨ ਉਨ੍ਹਾਂ ਦੀ ਫੈਸ਼ਨ ਪ੍ਰਤੀ ਜਾਣਕਾਰੀ, ਫੈਸ਼ਨ ਦੇ ਲਗਾਤਾਰ ਅਪਡੇਟਸ ਅਤੇ ਟਰੈਂਡ ਨੂੰ ਜ਼ਰੂਰ ਫੋਲੋ ਕਰਨਾ ਹੈ ਪਰ ਇਸ ਦੇ ਨਾਲ ਹੀ ਉਹ ਆਪਣੇ ਆਰਾਮ ਦਾ ਪੂਰਾ ਖਿਆਲ ਰੱਖਦੀਆਂ ਹਨ। ਜੇ ਤੁਸੀਂ ਵੀ ਇਸ ਸ਼੍ਰੇਣੀ ''ਚ ਸ਼ਾਮਲ ਹੋਣਾ ਚਾਹੁੰਦੇ ਹੋ ਅਤੇ ਹੋਲੀਡੇ ਤੋਂ ਲੈ ਕੇ ਸ਼ਾਪਿੰਗ, ਹੈਂਗਆਊਟ ਅਤੇ ਪਾਰਟੀ ਹਰ ਇਕ ਜਗ੍ਹਾ ''ਤੇ ਵੱਖਰੀ ਲੁਕ ਚਾਹੁੰਦੇ ਹੋ ਤਾਂ ਆਪਣੀ ਅਲਮਾਰੀ ਨੂੰ ਇਨ੍ਹਾਂ ਨਵੀਆਂ ਡਰੈਸਾਂ ਨਾਲ ਅੱਪਡੇਟ ਕਰੋ।
1. ਗਰਮੀਆਂ ਦੇ ਮੌਸਮ ''ਚ ਛੁੱਟੀਆਂ ''ਚ ਸਟਾਈਲਿਸ਼ ਦਿੱਸਣ ਲਈ ਬੀਚ ਵੇਅਰ ''ਚ ਮੈਕਸੀ ਅਤੇ ਬਿਕਨੀ ਦੀ ਥਾਂ ਇਸ ਵਾਰੀ ਰਾਮਪਰ ਮੈਕਸੀ ਡਰੈਸ ਦੀ ਸ਼ਾਪਿੰਗ ਕਰੋ। ਇਹ ਗਲੈਮਰ ਅਤੇ ਸਟਾਈਲ ਦਾ ਬਹੁਤ ਵਧੀਆਂ ਸੁਮੇਲ ਹੁੰਦੇ ਹਨ। ਬੈਕਲੈੱਸ, ਸਟਰੈਪਲੈੱਸ, ਅਤੇ ਹਾਲਟਰ ਵਰਗੇ ਕਈ ਟਰੈਂਡੀ ਪੈਟਰਨ ਇਸ ''ਚ ਮਿਲਦੇ ਹਨ।
2. ਜੇ ਤੁਹਾਡੀ ਅਲਮਾਰੀ ''ਚ ਪੁਰਾਣੀ ਲੈਸ ਡਰੈਸ ਪਈ ਹੋਈ ਹੈ ਤਾਂ ਇਕ ਵਾਰੀ ਫਿਰ ਇਸ ਨਾਲ ਖੁਦ ਨੂੰ ਸਟਾਈਲ ਦਿਓ। ਗਰਮੀਆਂ ''ਚ ਜਿੱਥੇ ਇਹ ਤੁਹਾਨੂੰ ਆਰਾਮ ਦੇਵੇਗੀ ਉੱਥੇ ਹਰ ਕੋਈ ਤੁਹਾਡੇ ਇਸ ਸਟਾਈਲ ਨੂੰ ਨੋਟਿਸ ਕਰੇਗਾ।
3. ਵੇਲਵੱਟ ਦਾ ਟਰੈਂਡ ਇਕ ਵਾਰੀ ਫਿਰ ਵਾਪਿਸ ਆ ਗਿਆ ਹੈ, ਜਿਸ ਨੂੰ ਤੁਸੀਂ ਵੀ ਟ੍ਰਾਈ ਕਰ ਸਕਦੇ ਹੋ। ਬਲੈਕ ਅਤੇ ਰੈਡ ਤੋਂ ਵੱਖ ਇਸ ਸੀਜਨ ਕੁਝ ਨੀਲਾ, ਪੀਲਾ ਜਾਂ ਫਿਰ ਹਰਾ ਵੇਲਵੱਟ ਡਰੈਸ ਨਾਲ ਇਸ ਗਰਮੀਆਂ ਆਪਣੀ ਅਲਮਾਰੀ ਨੂੰ ਅੱਪਡੇਟ ਕਰੋ। ਇਹ ਨਾਈਟ ਪਾਰਟੀ ਲਈ ਬਹੁਤ ਵਧੀਆ ਚੋਣ ਹੁੰਦੇ ਹਨ।
4. ਗਰਮੀਆਂ ''ਚ ਨਿਊਟਰਲ ਅਤੇ ਲਾਈਟ ਸ਼ੇਡਸ ਕੱਪੜੇ ਤੁਹਾਨੂੰ ਕੂਲ ਅਤੇ ਸਟਾਈਲਿਸ ਲੁਕ ਦਿੰਦੇ ਹਨ। ਇਨ੍ਹਾਂ ''ਚ ਬੀਡਸ (ਮਣਕੇ) ਅਤੇ ਕਢਾਈ ਦਾ ਕੰਮ ਇਸ ਨੂੰ ਹੋਰ ਸ਼ਾਨਦਾਰ ਲੁਕ ਦੇਣ ਦਾ ਕੰਮ ਕਰਦੇ ਹਨ।
5. ਪਾਰਟੀ ਦਾ ਮੂਡ ਹੋਵੇ ਜਾਂ ਹੈਂਗਆਊਟ ਦਾ, ਗਰਮੀਆਂ ''ਚ ਲੇਅਰਡ ਡਰੈਸ ਦਾ ਪੈਟਰਨ ਤੁਹਾਨੂੰ ਸਟਾਈਲਿਸ਼ ਅਤੇ ਆਰਾਮ ਦੋਵੇਂ ਹੀ ਦੇਵੇਗਾ। ਲਾਈਟ ਅਤੇ ਬ੍ਰਾਈਟ ਹਰ ਤਰ੍ਹਾਂ ਦਾ ਰੰਗ ਇਸ ''ਚ ਟ੍ਰਾਈ ਕਰ ਸਕਦੇ ਹੋ।
6. ਸਕੇਟਰ ਡਰੈਸ ਕਿਊਟ ਅਤੇ ਗਰਲੀ ਲੁਕ ਪਾਉਣ ਲਈ ਵਧੀਆ ਹੁੰਦੀ ਹੈ। ਨਾਲ ਹੀ ਗਰਮੀਆਂ ਚ ਆਉਟਿੰਗ ਤੋਂ ਲੈ ਕੇ ਪਾਰਟੀ ਹਰ ਮੌਕੇ ''ਤੇ ਇਹਤੁਹਾਡੇ ਸਟਾਈਲ ਨੂੰ ਬਰਕਰਾਰ ਰੱਖਦੀ ਹੈ।
7. ਪਲੇਨ ਅਤੇ ਬੋਰਿੰਗ ਡਰੈਸ ਨੂੰ ਆਕਰਸ਼ਕ ਬਣਾਉਣ ਦਾਕੰਮ ਕਰਦੇ ਹਨ ਪੋਮ-ਪਾਮ। ਇਸ ਲਈ ਤੁਸੀਂ ਵੀ ਆਪਣੀ ਪੁਰਾਣੀ ਡਰੈਸ ਨੂੰ ਪੋਮ-ਪਾਮ ਨਾਲ ਨਵੀਂ ਲੁਕ ਦੇ ਦਿਓ। ਇਨ੍ਹਾਂ ਨੂੰ ਸਲੀਟਸ, ਬੈਕ ਅਤੇ ਹੇਮ ਲਾਈਨ ਕਿਤੇ ਵੀਸਜਾਇਆ ਜਾ ਸਕਦਾ ਹੈ। 
8. ਜੇਤੁਸੀਂ ਕਾਲਜ ''ਚ ਪੜ੍ਹਦੇ ਹੋ ਤਾਂ ਟੀ-ਸ਼ਰਟ ਡਰੈਸ ਨੂੰ ਆਪਣੀ ਅਲਮਾਰੀ ''ਚ ਸ਼ਾਮਿਲ ਪਿੰ੍ਰਟਿਡ, ਸਟਰਾਈਪਸ ਹਰ ਤਰ੍ਹਾਂ ਦਾ ਪੈਟਰਨ ਕਾਲਜ ਲੁਕ ਲਈ ਵਧੀਆ ਰਹੇਗਾ। ਫਿਟਿੰਗ ਵਾਲੀ ਕਮੀਜ਼ ਦੀ ਥਾਂ ਲੂਜ ਡਰੈਸ ਪਾਓ।
9. ਚਿੱਟਾ ਰੰਗ ਗਰਮੀਆਂ ਦੇ ਮੁਤਾਬਕ ਸਹੀ ਹੁੰਦਾ ਹੈ। ਇਸ ''ਚ ਤੁਸੀਂ ਲੈਸ ਤੋਂਲੈਕੇ ਕਢਾਈ, ਸਟਰਾਈਪਸ ਵਰਗੇਕਈ ਪੈਟਰਨ ਟ੍ਰਾਈ ਕਰਸਕਦੇ ਹੋ। ਤੁਸੀਂ ਗਲੈਮਰਸ ਲੁਕ ਪਾਉਣਲਈ ਆਫ-ਸ਼ੋਲਡਰ, ਵਨ-ਸ਼ੋਲਡਰ, ਕੋਲਡ-ਸ਼ੋਲਡਰ ਦੀ ਚੋਣ ਵੀ ਤੁਹਾਡੇ ਕੋਲ ਹੈ।

10. ਬ੍ਰਾਈਟ ਰੰਗ ਅਤੇ ਬੋਲਡ ਪ੍ਰਿੰਟਸ ਗਰਮੀਆਂ ''ਚ ਹੋਟ ਟਰੈਂਡ ਹੁੰਦੇ ਹਨ, ਜਿਸ ਨੂੰਤੁਸੀਂ ਆਪਣੀ ਅਲਮਾਰੀ ''ਚ ਸ਼ਾਮਲ ਕਰ ਸਕਦੇ ਹੋ। 


Related News