ਭਿਓਂ ਕੇ ਬਾਦਾਮ ਖਾਣ ਨਾਲ ਹੋਣਗੇ ਇਹ ਲਾਭ

Tuesday, Apr 18, 2017 - 12:38 PM (IST)

ਭਿਓਂ ਕੇ ਬਾਦਾਮ ਖਾਣ ਨਾਲ ਹੋਣਗੇ ਇਹ ਲਾਭ

ਨਵੀਂ ਦਿੱਲੀ— ਘਰ ਦੇ ਬਜ਼ੁਰਗਾਂ ਤੋਂ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਬਾਦਾਮ ਭਿਓਂ ਕੇ ਖਾਣ ਨਾਲ ਬਹੁਤ ਲਾਭ ਮਿਲਦਾ ਹੈ ਇਹ ਗੱਲ ਕਾਫੀ ਹੱਦ ਤੱਕ ਸਹੀ ਵੀ ਹੈ। ਬਾਦਾਮ ਆਪਣੇ ਗੁਣਾਂ ਲਈ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ ਇਸ ਨੂੰ ਖਾਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ ਕਿਉਂਕਿ ਬਾਦਾਮ ''ਚ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ। ਜਿਵੇਂ ਵਿਟਾਮਿਨ-ਈ, ਜਿੰਕ, ਕੈਲਸ਼ੀਅਮ ਮੈਗਨੀਸ਼ੀਅਮ ਆਦਿ। ਜੇ ਬਾਦਾਮ ਨੂੰ ਭਿਓਂ ਕੇ ਰੱਖ ਦਿੱਤਾ ਜਾਵੇ ਤਾਂ ਇਹ ਸਾਰੇ ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਕਰ ਲੈਂਦਾ ਹੈ। ਸਵੇਰੇ ਇਸ ਦਾ ਛਿਲੱਕਾ ਉਤਾਰ ਕੇ ਖਾਣ ਨਾਲ ਕਾਫੀ ਬੀਮਾਰੀਆਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਭਿਓਂ ਕੇ ਬਾਦਾਮ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। 
1. ਭਾਰ ਘੱਟ
ਬਾਦਾਮ ''ਚ ਮੋਜੂਦ ਫੈਟ ਤੁਹਾਡੀ ਭੁੱਖ ਨੂੰ ਰੋਕਨ ''ਚ ਮਦਦ ਕਰਦਾ ਹੈ ਅਤੇ ਸਰੀਰ ''ਚ ਫੈਟ ਨੂੰ ਘੱਟ ਕਰਦਾ ਹੈ।
2. ਕੈਂਸਰ 
ਭਿਓਂ ਕੇ ਬਾਦਾਮ ਖਾਣ ਨਾਲ ਕੈਂਸਰ ਨਾਲ ਲੜਣ ਅਤੇ ਜਨਮ ਦੋਸ਼ ਨੂੰ ਦੂਰ ਕਰਨ ''ਚ ਮਦਦ ਮਿਲਦੀ ਹੈ। 
3. ਦਿਲ ਦੇ ਲਈ ਫਾਇਦੇਮੰਦ
ਬਾਦਾਮ ਸ਼ਕਤਾਸ਼ਾਲੀ ਐਂਟੀਆਕਸੀਡੇਂਟ ਐਜੰਟ ਹੈ। ਜੋ ਕੋਲੈਸਟਰੋਲ ਨੂੰ ਰੋਕਣ ''ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
4. ਗਰਭ ਅਵਸਥਾ ''ਚ ਲਾਭਕਾਰੀ
ਭਿਓਂ ਕੇ ਰੱਖੇ ਬਾਦਾਮ ''ਚ ਫੋਲਿਕ ਐਸਿਡ ਹੁੰਦਾ ਹੈ। ਜੋ ਬੱਚੇ ਦੇ ਦਿਮਾਗ ਨੂੰ ਤੇਜ਼ ਕਰਦਾ ਹੈ। ਨਾਲ ਹੀ ਇਹ ਗਰਭਵਤੀ ਔਰਤਾਂ ਦੇ  ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। 
5. ਸ਼ੂਗਰ ਕੰਟਰੋਲ
ਭਿਓਂ ਕੇ ਬਾਦਾਮ ਖਾਣ ਨਾਲ ਸ਼ੂਗਰ ਅਤੇ ਇੰਸੁਲਿਨ ਦਾ ਲੇਵਲ ਕੰਟਰੋਲ ''ਚ ਰਹਿੰਦਾ ਹੈ। ਜਿਸ ਨਾਲ ਡਾਈਬਟੀਜ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 
6. ਹਾਈ ਬਲੱਡ ਪ੍ਰੈਸ਼ਰ 
ਭਿਓਂ ਕੇ ਬਾਦਾਮ ਖਾਣ ਨਾਲ ਹਾਈ ਬਲੱਡ ਪੈਸ਼ਰ ਕੰਟਰੋਲ ''ਚ ਰਹਿੰਦਾ ਹੈ ਅਤੇ ਰਕਤਚਾਪ ਨੂੰ ਬਣਾਈ ਰੱਖਦਾ ਹੈ। 


Related News