ਇਨ੍ਹਾਂ ਰਾਸ਼ੀਆਂ ਦੇ ਲੜਕੇ ਹੁੰਦੇ ਹਨ ਲੜਕੀਆਂ ਦੀ ਪਹਿਲੀ ਪਸੰਦ

10/23/2017 6:04:04 PM

ਨਵੀਂ ਦਿੱਲੀ— ਹਰ ਇਨਸਾਨ ਵਿਚ ਕੁਝ ਖਾਸ ਗੱਲ ਹੁੰਦੀ ਹੈ। ਲੜਕੀਆਂ ਅਕਸਰ ਉਨ੍ਹਾਂ ਲੜਕਿਆਂ ਦੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ ਜੋ ਦੇਖਣ ਵਿਚ ਸੋਹਣੇ ਹੁੰਦੇ ਹਨ। ਉਨ੍ਹਾਂ ਦੀ ਦਮਦਾਰ ਪਰਸਨੈਲਿਟੀ ਕਾਰਨ ਲੜਕੀਆਂ ਉਨਾਂ ਵੱਲ ਦੋਸਤੀ ਦਾ ਹੱਥ ਵਧਾਉਂਦੀਆਂ ਹਨ ਪਰ ਕੁਝ ਲੜਕਿਆਂ 'ਤੇ ਲੜਕੀਆਂ ਉਨ੍ਹਾਂ ਦੀਆਂ ਖਾਸੀਅਤ ਕਾਰਨ ਉਨ੍ਹਾਂ 'ਤੇ ਜ਼ਿਆਦਾ ਪਿਆਰ ਲੁਟਾਉਂਦੀਆਂ ਹਨ। ਆਓ ਜਾਣਦੇ ਹਾਂ ਆਖਿਰ ਕਿਹੜੀਆਂ ਰਾਸ਼ੀਆਂ ਦੇ ਲੜਕੇ ਲੜਕੀਆਂ ਦੀ ਨਜ਼ਰ ਵਿਚ ਹੁੰਦੇ ਹਨ ਹੀਰੋ
1. ਮਿਥੁਨ ਰਾਸ਼ੀ
ਇਸ ਰਾਸ਼ੀ ਦੇ ਲੜਕੇ ਆਪਣੇ ਖਾਸ ਵਿਵਹਾਰ ਕਾਰਨ ਲੜਕੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਨ੍ਹਾਂ ਦੇ ਬੋਲਣ ਦਾ ਅੰਦਾਜ ਬਹੁਤ ਹੀ ਖਾਸ ਹੁੰਦਾ ਹੈ। ਜਿਸ ਕਾਰਨ ਲੋਕ ਇਨ੍ਹਾਂ 'ਤੇ ਜਲਦੀ ਭਰੋਸਾ ਕਰ ਲੈਂਦੇ ਹਨ। ਅਜਿਹੇ  ਲੜਕਿਆਂ ਦੇ ਪਿਆਰ ਵਿਚ ਲੜਕੀਆਂ ਪਾਗਲ ਹੁੰਦੀਆਂ ਹਨ। 
2. ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੜਕੇ ਰੋਮਾਂਟਿਕ ਸੁਭਾਅ ਦੇ ਹੁੰਦੇ ਹਨ ਪਰ ਕਿਸੇ ਨਾਲ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ। ਇਨ੍ਹਾਂ ਦਾ ਇਸੇਂ ਖਾਸ ਗੱਲ ਕਰਕੇ ਲੜਕੀਆਂ ਜ਼ਿਆਦਾ ਆਕਰਸ਼ਤ ਹੋ ਜਾਂਦੀਆਂ ਹਨ ਅਤੇ ਦੋਸਤੀ ਕਰਨ ਲਈ ਤਿਆਰ ਰਹਿੰਦੀਆਂ ਹਨ। 
3. ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਲੜਕਿਆਂ ਦਾ ਸੁਭਾਅ ਸਭ ਤੋਂ ਵੱਖਰਾ ਹੁੰਦਾ ਹੈ। ਪਰ ਲੜਕੀਆਂ ਨਾਲ ਦੋਸਤੀ ਕਰਨ ਵਿਚ ਇਨ੍ਹਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਉਹ ਖੁੱਦ ਹੀ ਇਨ੍ਹਾਂ ਵੱਲ ਆਕਰਸ਼ਤ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਜਾਣਨ ਲਈ ਲੜਕੀਆਂ ਪੂਰੀ ਕੋਸ਼ਿਸ਼ ਵਿਚ ਲੱਗ ਜਾਂਦੀਆਂ ਹਨ। 


Related News