ਗੈਸ ਹੋਣ ਦੇ ਹੋ ਸਕਦੇ ਹਨ ਇਹ 8 ਕਾਰਨ
Thursday, Apr 20, 2017 - 12:23 PM (IST)

ਨਵੀਂ ਦਿੱਲੀ—ਅਸੀਂ ਜੋ ਵੀ ਖਾਂਦੇ ਹਾਂ ਪੇਟ ਉਸ ਖਾਣੇ ਨੂੰ ਪਚਾਉਣ ਲਈ ਐਸਿਡ ਬਣਾਉਣ ਲੱਗਦਾ ਹੈ। ਇਹ ਇਕ ਨੋਰਮਲ ਪ੍ਰੋਸੈਸ ਹੈ। ਸਮੱਸਿਆਂ ਉਦੋਂ ਹੁੰਦੀ ਹੈ ਜਦੋਂ ਇਹ ਜ਼ਿਆਦਾ ਬਣਨ ਲੱਗਦਾ ਹੈ। ਇਸ ਦੇ ਕਾਰਨ ਗੈਸ ਦੀ ਸਮੱਸਿਆ ਹੋਣ ਲਗਦੀ ਹੈ। ਅੱਜ ਅਸੀਂ ਤੁਹਾਨੂੰ ਗੈਸ ਹੋਣ ਦੇ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ
1. ਭੋਜਨ ਚੰਗੀ ਤਰ੍ਹਾਂ ਨਾ ਚਬਾਉਣਾ
ਭੋਜਨ ਚੰਗੀ ਤਰ੍ਹਾਂ ਨਾਲ ਚਬਾ ਕੇ ਨਾ ਖਾਣ ਨਾਲ ਵੀ ਇਹ ਪਚਨ ''ਚ ਸਮਾਂ ਲਗਾਉਂਦਾ ਹੈ ਜਿਸ ਕਾਰਨ ਜ਼ਿਆਦਾ ਐਸਿਡ ਬਣਨ ਲਗਦਾ ਹੈ।
2. ਪੂਰੀ ਨੀਂਦ ਨਾ ਲੈਂਣਾ
ਘੱਟ ਤੋਂ ਘੱਟ 7 ਘੰਟੇ ਨੀਂਦ ਨਾ ਲੈਣ ਨਾਲ ਇਨਡਾਈਜੇਸ਼ਨ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਪੇਟ ''ਚ ਗੈਸ ਬਣਨ ਲੱਗਦੀ ਹੈ।
3. ਲਗਾਤਾਰ ਬੈਠੇ ਰਹਿਣਾ
ਕਈ ਘੰਟੇ ਬੈਠਕੇ ਕੰਮ ਕਰਨ ਨਾਲ ਵੀ ਖਾਣਾ ਸਹੀ ਤਰੀਕੇ ਨਾਲ ਨਹੀਂ ਪਚਦਾ । ਇਸ ਨਾਲ ਪੇਟ ''ਚ ਜ਼ਰੂਰਤ ਤੋਂ ਜ਼ਿਆਦਾ ਐਸਿਡ ਬਣਨ ਲੱਗਦਾ ਹੈ ਅਤੇ ਗੈਸ ਦੀ ਸਮੱਸਿਆ ਹੁੰਦੀ ਹੈ।
4. ਚੀਜ਼
ਇਹ ਬਹੁਤ ਫੈਟ ਵਾਲਾ ਭੋਜਨ ਹੈ ਅਤੇ ਆਸਾਨੀ ਨਾਲ ਹਜ਼ਮ ਨਹੀਂ ਹੁੰਦਾ। ਜ਼ਿਆਦਾ ਚੀਜ਼ ਖਾਣ ਨਾਲ ਐਸਿਡ ਦੀ ਸਮੱਸਿਆ ਹੋ ਸਕਦੀ ਹੈ।
5. ਸ਼ਰਾਬ
ਬਿਅਰ ਅਤੇ ਵਾਈਨ ਸਰੀਰ ''ਚ ਐਸਿਡ ਪੈਦਾ ਕਰਦੇ ਹਨ। ਇਨ੍ਹਾਂ ਦੀ ਜ਼ਿਆਦਾ ਮਾਤਰਾ ਲੈਣ ਨਾਲ ਪੇਟ ''ਚ ਗੈਸ ਦੀ ਸਮੱਸਿਆ ਹੁੰਦੀ ਹੈ।
6. ਜ਼ਿਆਦਾ ਮਿੱਠਾ
ਪ੍ਰੋਸੇਸਡ ਅਹਾਰ ਜਿਵੇਂ ਬਿਸਕੁਟ ਆਦਿ ''ਚ ਸ਼ੱਕਰ ਦੀ ਕਾਫੀ ਮਾਤਰਾ ਹੁੰਦੀ ਹੈ। ਇਨਾਂ ਦੀ ਜ਼ਿਆਦਾ ਮਾਤਰਾ ਖਾਣ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ।
7. ਕੋਲਡ ਡ੍ਰਿੰਕ
ਸੋਡੇ ਅਤੇ ਕੋਲਡ ਡ੍ਰਿੰਕ ''ਚ ਕਾਰਬਨ ਡਾਈ-ਆਕਸਾਈਡ ਦੇ ਬੁਲਬਲੇ ਹੁੰਦੇ ਹਨ ਜੋ ਪੇਟ ''ਚ ਐਸਿਡ ਪੈਦਾ ਕਰਦੇ ਹਨ। ਇਨ੍ਹਾਂ ਨੂੰ ਪੀਣ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ।
8. ਕਸਰਤ ਜਾਂ ਸੈਰ ਨਾ ਕਰਨਾ
ਕਸਰਤ ਜਾਂ ਸੈਰ ਆਦਿ ਨਾ ਕਰਨ ਦੇ ਨਾਲ ਮੇਟਾਬੋਲਿਜਮ ਸਲੋਂ ਹੁੰਦਾ ਹੈ। ਇਸ ਨਾਲ ਭੋਜਨ ਸਹੀ ਤਰੀਕੇ ਨਾਲ ਨਹੀਂ ਪਚਦਾ ਜਿਸ ਦੇ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ।