MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ ਅਧਿਕਾਰੀ
Wednesday, May 28, 2025 - 11:23 AM (IST)

ਜਲੰਧਰ (ਧਵਨ)–ਪੰਜਾਬ ਸਰਕਾਰ ਅਤੇ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਕਈ ਸਰਕਾਰੀ ਅਧਿਕਾਰੀ ਆਉਣ ਵਾਲੇ ਸਮੇਂ ਵਿਚ ਆਪਣਾ ਬਚਾਅ ਕਰਨ ਲਈ ਸਰਕਾਰੀ ਗਵਾਹ ਬਣ ਸਕਦੇ ਹਨ। ਵਿਜੀਲੈਂਸ ਬਿਊਰੋ ਦਾ ਸ਼ਿਕੰਜਾ ਲਗਾਤਾਰ ਰਮਨ ਅਰੋੜਾ ਦੇ ਨਜ਼ਦੀਕੀਆਂ ’ਤੇ ਵਧਦਾ ਚਲਿਆ ਜਾ ਰਿਹਾ ਹੈ। ਰਮਨ ਅਰੋੜਾ ਇਸ ਸਮੇਂ ਵਿਜੀਲੈਂਸ ਬਿਊਰੋ ਕੋਲ ਰਿਮਾਂਡ ’ਤੇ ਹਨ। ਵਿਜੀਲੈਂਸ ਬਿਊਰੋ ਇਸ ਸਮੇਂ ਰਮਨ ਅਰੋੜਾ ਤੋਂ ਪੁੱਛਗਿੱਛ ਕਰਨ ਵਿਚ ਲੱਗਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਨਾਲ ਪਿਛਲੇ ਸਮੇਂ ਵਿਚ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਨੇ ਤਹਿਸੀਲਦਾਰਾਂ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਸਖ਼ਤ ਸਟੈਂਡ ਲਿਆ ਸੀ, ਉਸ ਨੂੰ ਵੇਖਦੇ ਹੋਏ ਵਿਜੀਲੈਂਸ ਅਧਿਕਾਰੀ ਹੁਣ ਫੂਕ-ਫੂਕ ਕੇ ਕਦਮ ਅੱਗੇ ਵਧਾ ਰਹੇ ਹਨ ਅਤੇ ਕੇਸ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
ਦੱਸਿਆ ਜਾਂਦਾ ਹੈ ਕਿ ਭ੍ਰਿਸ਼ਟਾਚਾਰ ਦੇ ਇਸ ਸਕੈਂਡਲ ਵਿਚ ਰਮਨ ਅਰੋੜਾ ਨਾਲ ਰਹਿਣ ਵਾਲੇ ਲਗਭਗ ਇਕ ਦਰਜਨ ਲੋਕਾਂ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਇਨ੍ਹਾਂ ਵਿਚ ਰਮਨ ਅਰੋੜਾ ਦਾ ਇਕ ਖ਼ਾਸਮ-ਖ਼ਾਸ ਪੁਲਸ ਅਧਿਕਾਰੀ ਵੀ ਸ਼ਾਮਲ ਹੈ ਕਿਉਂਕਿ ਵਿਜੀਲੈਂਸ ਬਿਊਰੋ ਇਸ ਪੁਲਸ ਅਧਿਕਾਰੀ ਨੂੰ ਵੀ ਤਲਬ ਕਰਨ ਦੀਆਂ ਤਿਆਰੀਆਂ ਵਿਚ ਸੀ। ਰਮਨ ਅਰੋੜਾ ਦਾ ਪੀ. ਏ. ਰੋਹਿਤ ਕਪੂਰ ਵੀ ਕਾਫ਼ੀ ਰਾਜ਼ ਆਉਣ ਵਾਲੇ ਸਮੇਂ ਵਿਚ ਉਗਲ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਇਹ ਪੀ. ਏ. ਪਹਿਲਾਂ ਭਾਜਪਾ ਆਗੂਆਂ ਦਾ ਨਜ਼ਦੀਕੀ ਰਿਹਾ ਹੈ। ਰਮਨ ਅਰੋੜਾ ਦੇ ਦਫ਼ਤਰ ਅਤੇ ਰਿਹਾਇਸ਼ ’ਤੇ ਜੋ ਵੀ ਡੀਲਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਹੁੰਦੀਆਂ ਸਨ, ਉਨ੍ਹਾਂ ਦੀ ਪੂਰੀ ਜਾਣਕਾਰੀ ਇਸ ਪੀ. ਏ. ਕੋਲ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ, DGP ਦਾ ਵੱਡਾ ਖ਼ੁਲਾਸਾ
ਰਮਨ ਅਰੋੜਾ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ’ਤੇ ਵਿਜੀਲੈਂਸ ਦਾ ਜਿਸ ਤਰ੍ਹਾਂ ਨਾਲ ਸ਼ਿਕੰਜਾ ਕੱਸਦਾ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਹੀ ਨਜ਼ਦੀਕੀ ਲੋਕ ਹੁਣ ਰਮਨ ਅਰੋੜਾ ਤੋਂ ਪੱਲਾ ਝਾੜ ਰਹੇ ਹਨ ਅਤੇ ਉਹ ਰਮਨ ਅਰੋੜਾ ਦਾ ਸਾਥ ਛੱਡ ਕੇ ਵਿਜੀਲੈਂਸ ਨੂੰ ਸਾਰੀਆਂ ਜਾਣਕਾਰੀਆਂ ਦੇਣ ਲਈ ਤਿਆਰ ਹਨ।
ਰਮਨ ਅਰੋੜਾ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਵੀ ਲਗਭਗ ਇਕ ਦਰਜਨ ਲੋਕਾਂ ਨੂੰ ਜਾਣਕਾਰੀਆਂ ਹਨ, ਇਨ੍ਹਾਂ ਵਿਚ ਉਨ੍ਹਾਂ ਦਾ ਕੁੜਮ ਵੀ ਸ਼ਾਮਲ ਹੈ, ਜਿਹੜਾ ਇਸ ਸਮੇਂ ਅੰਡਰਗਰਾਊਂਡ ਹੈ। ਪੁਲਸ ਵਿਚ ਪਿਛਲੇ ਦੋ-ਢਾਈ ਸਾਲਾਂ ਵਿਚ ਦਰਜ ਹੋਈਆਂ ਐੱਫ. ਆਈ. ਆਰਜ਼ ਨੂੰ ਲੈ ਕੇ ਵੀ ਵਿਜੀਲੈਂਸ ਦੇ ਅਧਿਕਾਰੀ ਆਉਣ ਵਾਲੇ ਸਮੇਂ ਵਿਚ ਜਾਂਚ ਕਰ ਸਕਦੇ ਹਨ ਕਿਉਂਕਿ ਉਕਤ ਐੱਫ. ਆਈ. ਆਰਜ਼ ਦਰਜ ਕਰਵਾਉਣ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਸੀ। ਰਮਨ ਅਰੋੜਾ ਦੇ ਕਹਿਣ ’ਤੇ ਹੀ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਪੈਂਦੇ ਪੁਲਸ ਥਾਣੇ ਵਿਚ ਐੱਫ਼. ਆਈ. ਆਰ. ਦਰਜ ਹੁੰਦੀ ਸੀ। ਬੇਨਾਮੀ ਜਾਇਦਾਦਾਂ ਵਿਚ ਜਿਹੜੇ ਲੋਕ ਸ਼ਾਮਲ ਹੋਣਗੇ, ਉਨ੍ਹਾਂ ਖ਼ਿਲਾਫ਼ ਵੀ ਵਿਜੀਲੈਂਸ ਵਿਭਾਗ ਕਾਰਵਾਈ ਕਰਨ ਜਾ ਰਿਹਾ ਹੈ। ਵਿਜੀਲੈਂਸ ਅਜੇ ਰਮਨ ਅਰੋੜਾ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਫਿਰ ਤੋਂ ਉਨ੍ਹਾਂ ਦਾ ਰਿਮਾਂਡ ਅਦਾਲਤ ਤੋਂ ਲਵੇਗਾ ਕਿਉਂਕਿ ਕਈ ਥਾਵਾਂ ’ਤੇ ਅਜੇ ਵਿਜੀਲੈਂਸ ਦੇ ਅਧਿਕਾਰੀ ਵਿਧਾਇਕ ਰਮਨ ਅਰੋੜਾ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ ਖ਼ੁਲਾਸਾ
ਰਮਨ ਅਰੋੜਾ ਨੂੰ ਹੁਣ ਮਹਿੰਗੀਆਂ ਪੈ ਰਹੀਆਂ ਦੁਸ਼ਮਣੀਆਂ
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਵਿਧਾਇਕ ਰਮਨ ਅਰੋੜਾ ਨੂੰ ਹੁਣ ਦੁਸ਼ਮਣੀਆਂ ਮਹਿੰਗੀਆਂ ਪੈ ਰਹੀਆਂ ਹਨ। ਤਾਕਤ ਦੇ ਨਸ਼ੇ ਵਿਚ ਚੂਰ ਰਮਨ ਅਰੋੜਾ ਨੇ ਪਿਛਲੇ ਸਮੇਂ ਵਿਚ ਕਈ ਲੋਕਾਂ ਖ਼ਿਲਾਫ਼ ਨਾਜਾਇਜ਼ ਕਾਰਵਾਈ ਅਧਿਕਾਰੀਆਂ ਤੋਂ ਕਰਵਾ ਕੇ ਦੁਸ਼ਮਣੀਆਂ ਮੁੱਲ ਲੈ ਲਈਆਂ ਸਨ। ਇਨ੍ਹਾਂ ਵਿਚ ਬਹੁਤ ਸਾਰੇ ਅਧਿਕਾਰੀ ਵੀ ਸ਼ਾਮਲ ਸਨ। ਹੁਣ ਉਹੀ ਲੋਕ ਰਮਨ ਅਰੋੜਾ ਬਾਰੇ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਲਿਆ ਰਹੇ ਹਨ। ਸੱਤਾ ਦੇ ਨਸ਼ੇ ਵਿਚ ਚੂਰ ਰਮਨ ਅਰੋੜਾ ਨੂੰ ਇਹ ਨਹੀਂ ਪਤਾ ਸੀ ਕਿ ਇਕ ਦਿਨ ਪਾਸਾ ਪਲਟੇਗਾ ਅਤੇ ਜਿਨ੍ਹਾਂ ਲੋਕਾਂ ਨੂੰ ਉਸ ਨੇ ਤੰਗ ਕੀਤਾ ਹੈ, ਉਹੀ ਉਸ ਲਈ ਮੁਸੀਬਤ ਬਣ ਜਾਣਗੇ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e