ਇੱਥੇ ਸਮੁੰਦਰੀ ਗਾਂ ਨੂੰ ਮਿਲਣ ਦੂਰ-ਦੂਰ ਤੋਂ ਆਉਦੇ ਹਨ ਲੋਕ

Wednesday, Jan 04, 2017 - 10:21 AM (IST)

ਇੱਥੇ ਸਮੁੰਦਰੀ ਗਾਂ ਨੂੰ ਮਿਲਣ ਦੂਰ-ਦੂਰ ਤੋਂ ਆਉਦੇ ਹਨ ਲੋਕ

ਮੁੰਬਈ— ਦੁਨੀਆ ਭਰ ''ਚ ਬਹੁਤ ਸਾਰੇ ਚਿੜੀਆਂ ਘਰ ਹਨ ਜਿੱਥੇ ਪੰਛੀਆਂ ਤੋਂ ਲੈ ਕੇ ਜੰਗਲੀ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆ ਪ੍ਰਜਾਤੀਆਂ ਹਨ ਜਿਨ੍ਹਾਂ ਨੂੰ ਚਿੜੀਆਂ ਘਰ ਦੇ ਮਾਧਿਅਮ ਤੋਂ ਬਚਾਇਆ ਜਾ ਰਿਹਾ ਹੈ। ਇਨ੍ਹਾਂ ਨਾਲ ਮੌਜ ਮਸਤੀ ਕਰਨ ਦੇ ਲਈ ਲੋਕ ਚਿੜੀਆਂ ਘਰ ''ਚ ਆਉਂਦੇ ਹਨ। ਭਾਰਤ ''ਚ ਅਪੂ ਘਰ ''ਚ ਤੁਹਾਨੂੰ ਕਈ ਤਰ੍ਹਾਂ ਦੇ ਜੀਵ-ਜੰਤੂ ਦੇਖਣ ਨੂੰ ਮਿਲਣਗੇ ਪਰ ਜਿਸ ਚਿੜੀਆਂ ਘਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਅਮਰੀਕਾ ''ਚ ਹੈ। ਇੱਥੇ ਹਰ ਸਮੇਂ ਸੈਲਾਨੀਆਂ ਦੀ ਭੀੜ ਰਹਿੰਦੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਸੈਲਾਨੀਆਂ ਨੂੰ ਸਮੁੰਦਰ ''ਚ ਸ਼ਾਂਤ ਅਤੇ ਵਿਸ਼ਾਲ ਜੀਵ ਦੇ ਨਜਦੀਕ ਜਾਣ ਦਾ ਮੌਕਾ ਮਿਲਦਾ ਹੈ। ਇਸ ਸਮੁੰਦਰੀ ਜੀਵ ਨੂੰ ਮੈਨੇਟੀ ਯਾਨੀ ਸਮੁੰਦਰੀ ਗਾਂ ਕਿਹਾ ਜਾਂਦਾ ਹੈ। ਇਹ ਜਗ੍ਹਾਂ ਸਿਟ੍ਰਸ ਕਾਉਂਟੀ ''ਚ ਮੌਜੂਦ ਹੈ। ਜੋ ਫਲੋਰੀਡਾ ਦੇ ਪੱਛਮੀ ਤੱਟ ''ਤੇ ਹੈ ਜਿੱਥੇ ਓਰਲੈਡੋ ਦੀ ਮਦਦ ਨਾਲ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।
ਸਰਦੀਆਂ ''ਚ ਇਸ ਜਗ੍ਹਾਂ ਦਾ ਤਾਪਮਾਨ 20 ਤੋਂ 25 ਡਿਗਰੀ ਸੇਲਸੀਅਸ ਰਹਿੰਦਾ ਹੈ, ਸਰਦੀਆਂ ਦੇ ਮੌਸਮ ਦੇ ''ਚ ਸਿਟ੍ਰਸ ਕਾਉਂਟੀ ਘੁੰਮਣ ਦਾ ਇੱਕ ਅਲੱਗ ਹੀ ਮਜ੍ਹਾਂ ਹੈ। ਸਰਦੀਆਂ ''ਚ ਮੌਸਮ ''ਚ ਹਜ਼ਾਰਾ ਮੈਨੇਟੀ ਕਿਸਟਲ ਰਿਵਰ ਨੈਸ਼ਨਲ ਵਾਇਲਡਲਾਇਫ ਰੈਫਯੂਜ ''ਚ ਇੱਕਠੇ ਹੁੰਦੇ ਹਨ। ਮੰਨਿਆ ਜਾਂਦਾ ਹੈ  ਕਿ ਸਮੁੱਚੇ ਗੋਲਾਥ ''ਚ ਮੈਨੇਟੀ ਦਾ ਸਭ ਤੋਂ ਵੱਡਾ ਇਕੱਠ ਇਹੀ ਹੁੰਦਾ ਹੈ।  ਇਨ੍ਹਾਂ ਦੀ ਇੰਨੀ ਤਾਦਾਦ ਦੇਖਕੇ ਅਜਿਹਾ ਲੱਗਦਾ ਹੈ ਜਿਵੇਂ ਮੈਨੇਟੀ ਨੂੰ ਇਨਸਾਨਾ ਦੇ ਨਾਲ ਸਮੇਂ ਬਿਤਾਉਣ ''ਚ ਬਹੁਤ ਮਜ੍ਹਾਂ ਆਉਦਾ ਹੈ।
ਇਨ੍ਹਾਂ ਨੂੰ ਦੇਖਣ ਦੇ ਇਲਾਵਾ ਇੱਥੇ ਹੋਰ ਕਈ ਪ੍ਰਜਾਤੀਆਂ ਨੂੰ ਕਰੀਬ ਤੋਂ ਦੇਖਣਾ, ਹਾਈਕਿੰਗ, ਵਾਈਕਿੰਗ, ਮੱਛੀਆਂ ਫੜਨਾ, ਗੋਤਾਖੋਰੀ ਆਦਿ ਦਾ ਮਜ੍ਹਾਂ ਉਠਾਇਆ ਜਾਂਦਾ ਹੈ । ਇੱਥੇ ਮੌਜੂਦ ਚੈਸਾਹੋਵਿਜਤਕਾ ਨੈਸ਼ਨਲ ਵਾਇਲਡਲਾਇਫ ਰੈਫਯੂਜ ''ਚ 250 ਤੋਂ ਵੀ ਜ਼ਿਆਦਾ ਪੰਛੀ ਦੇਖਣ ਨੂੰ ਮਿਲਦੇ ਹਨ। ਇਹ ਇਲਾਕਾ ਖਾਸਕਰ ਲਾਲ ਚੁੰਝ ਵਾਲੇ ਕਠਫੋਡਵਾ ਅਤੇ ਸਾਰਸ ਦੇ ਲਈ ਜਾਣਿਆ ਜਾਂਦਾ ਹੈ। 


Related News