ਕਾਲਮੇਘ ਪੌਦੇ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

05/21/2017 4:10:37 PM

ਨਵੀਂ ਦਿੱਲੀ— ਕਾਲਮੇਘ ਜੰਗਲਾਂ ''ਚ ਮਿਲਣ ਵਾਲਾ ਔਸ਼ਧੀ ਵਾਲਾ ਪੌਦਾ ਹੈ ਇਹ ਪੌਦਾ ਬਰਸਾਤੀ ਮੌਸਮ ''ਚ ਜ਼ਿਆਦਾ ਮਾਤਰਾ ''ਚ ਮਿਲਦਾ ਹੈ। ਇਹ ਪੌਦਾ 1 ਤੋਂ 2 ਫੁੱਟ ਉੱਚਾ ਹੁੰਦਾ ਹੈ ਅਤੇ ਉਸਦੇ ਫੁੱਲ ਛੋਟੇ ਅਤੇ ਹਲਕੇ ਨੀਲੇ ਰੰਗ ਦੇ ਹੁੰਦੇ ਹਨ। ਇਸਦੇ ਪੱਤਿਆਂ ''ਚ ਸੁਗੰਧਿਤ ਤੇਲ ਹੁੰਦਾ ਹੈ ਜੋ ਮਲੇਰਿਆ, ਹੋਰ ਵੀ ਕਈ ਚਰਮ ਰੋਗ ਅਤੇ ਲੀਵਰ ਦੇ ਰੋਗਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਫਾਇਦਿਆਂ ਬਾਰੇ
1. ਜਖ਼ਮ
ਕਾਲਮੇਘ ਜਖ਼ਮ ਨੂੰ ਦੂਰ ਕਰਦਾ ਹੈ। ਇਸ ਲਈ ਕਾਲਮੇਘ ਨੂੰ ਪਾਣੀ ''ਚ ਉਬਾਲ ਕੇ ਉਸ ਪਾਣੀ ਨਾਲ ਜਖ਼ਮ ਨੂੰ ਸਾਫ ਕਰਨ ਨਾਲ ਜਖ਼ਮ ਜਲਦੀ ਠੀਕ ਹੋ ਜਾਂਦਾ ਹੈ।
2. ਗੈਸ ਅਤੇ ਐਸੀਡਿਟੀ
ਗੈਸ ਅਤੇ ਐਸੀਡਿਟੀ ''ਚ ਇਸਦੇ ਪੱਤੇ ਦਾ ਰਸ ਪਾਣੀ ''ਚ ਮਿਲਾਕੇ ਪੀਣ ਨਾਲ ਲਾਭ ਹੁੰਦਾ ਹੈ। 
3. ਮਲੇਰਿਆ
ਮਲੇਰਿਆ ''ਚ ਕਾਲਮੇਘ ਦੀ ਵਰਤੋ ਕਾਲੀ ਮਿਰਚ ਦੇ ਨਾਲ ਵੀ ਕੀਤੀ ਜਾਂਦੀ ਹੈ। ਇਹ ਮਲੇਰਿਆਂ ਦੇ ਨਾਲ ਖਤਮ ਹੋਏ ਸੈੱਲ ਨੂੰ ਵੀ ਠੀਕ ਕਰਨ ਦਾ ਕੰਮ ਕਰਦਾ ਹੈ। 
4. ਖੂਨ ਸਾਫ
ਇਸ ਦੇ ਪੱਤਿਆਂ ਨੂੰ ਸਾਫ ਕਰਕੇ ਪਾਣੀ ''ਚ ਉਬਾਲ ਲਓ। ਫਿਰ ਉਨ੍ਹਾਂ ਨੂੰ ਛਾਣ ਦੇ ਰੋਜ਼ ਇਕ ਗਿਲਾਸ ਪੀਓ। ਇਸ ਨਾਲ ਖੂਨ ਸਾਫ ਹੋਵੇਗਾ।
5. ਪੇਟ ਦੇ ਕੀੜੇ 
ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਮਾਰਨ ਲਈ ਇਹ ਵੀ ਲਾਭਕਾਰੀ ਹੈ। ਇਸ ਲਈ ਅੱਧਾ ਚਮਚ ਕਾਲਮੇਘ ਦੇ ਪੱਤਿਆਂ ਦੇ ਰਸ ''ਚ 2 ਚਮਚ ਕੱਚੀ ਹਲਦੀ ਅਤੇ ਚੀਨੀ ਮਿਲਾਕੇ ਪੀਓ।
6. ਬੁਖਾਰ
ਬੁਖਾਰ ''ਚ ਇਸ ਦੇ 1-2 ਚਮਚ ਰਸ ਦਾ ਸੇਵਨ ਕਰਨ ਨਾਲ ਵੀ ਲਾਭ ਹੁੰਦਾ ਹਨ। ਦਿਨ ''ਚ 3 ਵਾਰ ਲੈਣ ਇਸ ਦਾ ਰਸ ਪੀਣ ਨਾਲ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ। 


Related News