ਇਸ ਜੂਸ ਦੀ ਵਰਤੋਂ ਨਾਲ ਕਰੋ ਸਰੀਰ ਦੀ ਗੰਦਗੀ ਬਾਹਰ

Friday, Jan 13, 2017 - 03:30 PM (IST)

ਇਸ ਜੂਸ ਦੀ ਵਰਤੋਂ ਨਾਲ ਕਰੋ ਸਰੀਰ ਦੀ ਗੰਦਗੀ ਬਾਹਰ

ਜਲੰਧਰ— ਸਰੀਰ ਨੂੰ ਜਿੰਨਾਂ ਬਾਹਰੋ ਸਾਫ ਰੱਖਣਾ ਜ਼ਰੂਰੀ ਹੈ, ਉਨਾਂ ਹੀ ਅੰਦਰੋ ਵੀ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਲੋਕ ਜ਼ਿਆਦਾਤਰ ਸੁਸਤੀ ਮਹਿਸੂਸ ਕਰਦੇ ਹਨ, ਚਿਹਰੇ ''ਤੇ ਮੁਹਾਸਿਆਂ ਦੀ ਸਮੱਸਿਆ ਰਹਿੰਦੀ ਹੈ ਜਾਂ ਫਿਰ ਪਾਚਨ ਕਿਰਿਆ ਠੀਕ ਨਹੀਂ ਰਹਿੰਦੀ। ਜ਼ਿਆਦਾਤਰ ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਅੰਦਰ ਗੰਦਗੀ ਹੁੰਦੀ ਹੈ। ਜੇਕਰ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਸਰੀਰ ਨੂੰ ਡਿਟਾਕਸ ਕਰਨ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੇ ਜੂਸ ਦੇ ਬਾਰੇ ਜੋ ਸਬਜ਼ੀਆਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਸਨੂੰ ਪੀਣ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ। 
ਸਮੱਗਰੀ
- 2 ਗਾਜਰਾਂ 
- 2 ਟਮਾਟਰ
- 100 ਗ੍ਰਾਮ ਬੰਦਗੋਭੀ 
- 2 ਚਮਚ ਕਾਲੀ ਮਿਰਚ 
- 2 ਚੁਟਕੀ ਨਮਕ
- 2 ਖੀਰੇ 
- 2 ਚਕੁੰਦਰ
- 1 ਨਿੰਬੂ ਦਾ ਰਸ
- 2 ਚਮਚ ਸੋਡਾ
- 50 ਗ੍ਰਾਮ ਗਲੂਕੋਜ਼
ਵਿਧੀ
1. ਸਭ ਤੋਂ ਪਹਿਲਾਂ ਟਮਾਟਰ, ਖੀਰਾ, ਗਾਜਰ, ਬੰਦਗੋਭੀ ਅਤੇ ਚਕੁੰਦਰ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ। 
2. ਉਸ ਤੋਂ ਬਾਅਦ ਇਨ੍ਹਾਂ ਸਬਜ਼ੀਆਂ ਨੂੰ ਛੋਟੇ-ਛੋਟੇ ਟੁਕੜਿਆਂ ''ਚ ਕੱਟ ਕੇ ਮਿਕਸੀ ''ਚ ਪੀਸ ਲਓ ਅਤੇ ਛਾਨਣੀ ਦੀ ਮਦਦ ਨਾਲ ਇਸਦਾ ਰਸ ਕੱਢ ਲਓ।
3. ਹੁਣ ਇਸ ਰਸ ''ਚ ਗਲੂਕੋਜ਼, ਨਿੰਬੂ ਦਾ ਰਸ ਅਤੇ ਕਾਲੀ ਮਿਰਚ ਮਿਲਾਓ।
4. ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2 ਤੋਂ 3 ਘੰਟੇ ਦੇ ਲਈ ਫਰਿੱਜ ''ਚ ਰੱਖ ਦਿਓ।
5. ਜਦੋਂ ਇਸਨੂੰ ਸਰਵ ਕਰੋ ਉਦੋਂ ਇਸਦੇ ਉਪਰ ਸੋਡਾ ਪਾ ਲਓ।

 

Related News