ਇਨ੍ਹਾਂ ਚੀੜੀਆਂ ਘਰਾਂ ''ਚ ਕਦੇ ਰਹਿੰਦੇ ਸਨ ਇਨਸਾਨ

Friday, Dec 30, 2016 - 12:16 PM (IST)

ਮੁੰਬਈ— ਬੱਚਿਆਂ ਨੂੰ ਚੀੜੀਆਂ ਘਰ ਜਾਣਾ ਬਹੁਤ ਪਸੰਦ ਹੁੰਦਾ ਹੈ ਕਿਉਂਕਿ ਉੱਥੇ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਹਨ। ਦੁਨਿਆ ਭਰ ''ਚ ਕਈ ਚੀੜੀਆਂ ਘਰ ਹਨ ਜਿੱਥੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਦੇਖਣ ਨੂੰ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਚੀੜੀਆਂ ਘਰ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿੱਥੇ ਜਾਨਵਰ ਨਹੀਂ ਇਨਸਾਨਾਂ ਨੂੰ ਰੱਖਿਆ ਜਾਂਦਾ ਹੈ। ਜੀ ਹਾਂ, ਪਹਿਲੇ ਸਮੇਂ ''ਚ ਕੁਝ ਅਜਿਹਾ ਹੀ ਕੀਤÎਾਂ ਜਾਂਦਾ ਸੀ।
ਯੂਰਪ ''ਚ ਅਜਿਹਾ ਕਈ ਚੀੜੀਆਂ ਘਰ ਸਨ, ਜਿੱਥੇ ਇਨਸਾਨਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ। ਇਸਦੇ ਇਲਾਵਾ ਇੱਥੇ ਔਰਤਾਂ ਨੂੰ ਬੰਦੀ ਬਣਾ ਰੱਖਿਆ ਜਾਂਦਾ ਸੀ। ਇੱਥੇ ਉਨ੍ਹਾਂ ਔਰਤਾਂ ਨੂੰ ਕੈਦ ਕਰ ਕੇ ਰੱਖਿਆ ਜਾਂਦਾ ਸੀ, ਜਿਸ ਦਾ ਰੰਗ ਬੇਹੱਦ ਕਾਲਾ ਹੁੰਦਾ ਸੀ। ਔਰਤਾਂ ਨੂੰ ਬਿਨਾਂ ਕਪੜਿਆਂ ਦੇ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਸੀ। ਇੱਥੇ ਆਦੀ ਵਾਸੀਆ ਦੀ ਤੁਲਨਾ ਜਾਨਵਰਾਂ ਨਾਲ ਕੀਤੀ ਜਾਂਦੀ ਸੀ।
ਇਸ ਤਰ੍ਹਾਂ ਦੇ ਕਈ ਚੀੜੀਆਂ ਘਰ ਜਰਮਨੀ ਅਤੇ ਇੰਗਲੈਂਡ ''ਚ ਵੀ ਬਣਾਏ ਗਏ ਸਨ। ਇਨ੍ਹਾਂ ਚੀੜੀਆਂ ਘਰਾਂ ''ਚ ਮਨੋਰੰਜਨ ਦੇ ਲਈ ਲੋਕਾਂ ਨੂੰ ਨੱਚਾਇਆਂ ਜਾਂਦਾ ਸੀ। ਇਹ ਹੀ ਨਹੀਂ ਬੱਚਿਆਂ ਨੂੰ ਕੈਦ ਕਰ ਕੇ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਪ੍ਰਦਸ਼ਨੀ ਲਗਾਈ ਜਾਂਦੀ ਸੀ। ਸਮਾਂ ਬੀਤਣ ਦੇ ਨਾਲ ਇਨ੍ਹਾਂ ਚੀੜੀਆਂ ਘਰਾਂ ਦੀ ਅਲੋਚਨਾਂ ਹੋਣ ਲੱਗੀ । ਬਾਅਦ ''ਚ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ।


Related News