ਇਨ੍ਹਾਂ ਅੱਖਰਾਂ ਵਾਲੇ ਨਾਮ ਦੀਆਂ ਲੜਕੀਆਂ ਪਤੀ ਨੂੰ ਰੱਖਦੀਆਂ ਹਨ ਬਹੁਤ ਖੁਸ਼

04/16/2018 3:53:13 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਜਿਸ ਤਰ੍ਹਾਂ ਲੜਕੀਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਉਸੇ ਤਰ੍ਹਾਂ ਲੜਕਿਆਂ ਦੀ ਲਾਈਫ 'ਚ ਵੀ ਕੁਝ ਨਾ ਕੁਝ ਉਤਾਰ-ਚੜਾਅ ਆ ਜਾਂਦੇ ਹਨ। ਲਾਈਫ ਪਾਰਟਨਰ ਦੀਆਂ ਆਦਤਾਂ, ਬੁਰਾਈਆਂ-ਚੰਗਿਆਈਆਂ ਦਾ ਪ੍ਰਭਾਵ ਇੱਕ-ਦੂਜੇ ਦੇ ਉੱਪਰ ਵੀ ਜ਼ਰੂਰ ਪੈਂਦਾ ਹੈ। ਦੋਵਾਂ ਨੂੰ ਇਕ-ਦੂਜੇ ਨੂੰ ਸਮਝਣ ਲਈ ਕੁਝ ਸਮਾਂ ਲੱਗਦਾ ਹੈ ਅਤੇ ਬਾਅਦ 'ਚ ਪਤੀ-ਪਤਨੀ ਨੂੰ ਦੋਵਾਂ ਦੀ ਆਦਤ ਪੈ ਜਾਂਦੀਆਂ ਹੈ। ਉਂਝ ਇਹ ਵੀ ਮੰਨਿਆ ਜਾਂਦਾ ਹੈ ਕਿ ਵਿਅਕਤੀ ਦੇ ਨਾਮ ਦਾ ਪਹਿਲਾਂ ਅੱਖਰ ਉਸ ਦੀ ਪਰਸਨੈਲਿਟੀ 'ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇਨ੍ਹਾਂ ਵਿਚੋਂ ਹੈ ਅੱਖਰ ਆਰ, ਪੀ ਅਤੇ ਐੱਸ ਨਾਮ ਦੀਆਂ ਲੜਕੀਆਂ ਜੋ ਆਪਣੇ ਪਤੀ ਨੂੰ ਬਹੁਤ ਖੁਸ਼ ਰੱਖਦੀਆਂ ਹਨ।
1. ਪੀ ਨਾਮ ਵਾਲੀ ਲੜਕੀਆਂ
ਜਿਨ੍ਹਾਂ ਲੜਕੀਆਂ ਦਾ ਨਾਮ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹ ਦਿਲ ਦੀਆਂ ਬਹੁਤ ਚੰਗੀਆਂ ਹੁੰਦੀਆਂ ਹਨ। ਇਨ੍ਹਾਂ ਦਾ ਦਿਲ ਬਿਲਕੁਲ ਸਾਫ ਹੁੰਦਾ ਹੈ। ਇਹ ਦੂਜਿਆਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਇਹ ਆਪਣੇ ਪਾਰਟਨਰ ਨੂੰ ਬਹੁਤ ਖੁਸ਼ ਕਰਦੀ ਹੈ ਅਤੇ ਈਸ਼ਵਰ 'ਚ ਉਨ੍ਹਾਂ ਦੀ ਆਸਥਾ ਵੀ ਭਰਪੂਰ ਹੁੰਦੀ ਹੈ।
2. ਆਰ ਨਾਮ ਵਾਲੀਆਂ ਲੜਕੀਆਂ
ਇਸ ਅੱਖਰ ਵਾਲੀ ਲੜਕੀਆਂ ਦਿਲ ਦੀਆਂ ਬਹੁਤ ਸਾਫ ਹੁੰਦੀਆਂ ਹਨ। ਇਹ ਲੜਕੀਆਂ ਬਹੁਤ ਉੱਚੇ ਖੁਆਬ ਦੇਖਦੀਆਂ ਹਨ ਅਤੇ ਇਹੀ ਗੱਲ ਉਨ੍ਹਾਂ ਨੂੰ ਕਾਮਯਾਬੀ ਦੇ ਸ਼ਿਖਰ ਤਕ ਵੀ ਲੈ ਜਾਂਦੀ ਹੈ। ਇਨ੍ਹਾਂ ਨੂੰ ਜ਼ਿੰਦਗੀ 'ਚ ਪੈਸਾ ਅਤੇ ਰੁਤਬਾ ਦੋਵੇਂ ਮਿਲਦੇ ਹਨ।
3. ਐੱਸ ਨਾਮ ਵਾਲੀਆਂ ਲੜਕੀਆਂ
ਇਸ ਅੱਖਰ 'ਤੋਂ ਸ਼ੁਰੂ ਹੋਣ ਵਾਲੇ ਨਾਮ ਦੀਆਂ ਲੜਕੀਆਂ ਬਹੁਤ ਸੋਹਣੀਆਂ ਹੁੰਦੀਆਂ ਹਨ। ਇਹ ਜਿਸ ਨਾਲ ਪਿਆਰ ਕਰਦੀਆਂ ਹਨ, ਪੂਰੀ ਜ਼ਿੰਦਗੀ ਉਸਦਾ ਸਾਥ ਨਿਭਾਉਂਦੀਆਂ ਹਨ। ਇਸ ਦੀ ਇਹੀ ਗੱਲ ਦੁਜਿਆਂ ਨੂੰ ਆਕਰਸ਼ਤ ਕਰਦੀ ਹੈ। ਤੁਹਾਡੀ ਪਾਰਟਨਰ ਦਾ ਨਾਮ ਵੀ ਇਨ੍ਹਾਂ ਤਿੰਨਾਂ 'ਚੋਂ ਇਕ ਅੱਖਰ ਤੋਂ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ।


Related News