ਨਸ਼ੇ ਵਾਲੇ ਪਾਊਡਰ ਸਣੇ ਪਤੀ-ਪਤਨੀ ਆਏ ਪੁਲਸ ਅੜਿੱਕੇ
Friday, Jun 28, 2024 - 04:07 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਗੁਪਤਾ, ਜਸਵਿੰਦਰ)-ਟਾਂਡਾ ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਅਤੇ ਡੀ. ਐੱਸ . ਪੀ. ਹਰਜੀਤ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਤੀ-ਪਤਨੀ ਨੂੰ ਨਸ਼ੇ ਵਾਲੇ ਪਾਊਡਰ, ਹੈਰੋਇਨ ਅਤੇ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ।
ਐਡੀਸ਼ਨਲ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵੀਰ ਸਿੰਘ ਦੀ ਟੀਮ ਨੇ ਲੋਂ ਅਹੀਆਪੁਰ ਨੇੜਿਓਂ ਸਕੂਟਰੀ ਸਵਾਰ ਸੰਨੀ ਪੁੱਤਰ ਅਹੁਕ ਕੁਮਾਰ ਵਾਸੀ ਮੁਹੱਲਾ ਸਾਂਸੀਆਂ ਟਾਂਡਾ ਨੂੰ 85 ਗਰਾਮ ਨਸ਼ੇ ਵਾਲੇ ਪਾਊਡਰ ਅਤੇ ਉਸਦੀ ਪਤਨੀ ਸੁਮਨ ਨੂੰ 11 ਗ੍ਰਾਮ ਹੈਰੋਇਨ ਅਤੇ 10 ਹਜ਼ਾਰ 980 ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕਰਕੇ ਦੋਨਾਂ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜਮਾਂ ਕੋਲੋਂ ਨਸ਼ੇ ਦੀ ਸਪਲਾਈ ਲਾਈਨ ਦਾ ਪਤਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਇੱਟਾਂ ਦੇ ਭੱਠੇ ਦੀ ਅੱਗ 'ਚ ਡਿੱਗਿਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।