ਬੀਮਾਰੀਆਂ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖੇ

01/26/2017 10:39:59 AM

ਜਲੰਧਰ— ਭੱਜ-ਦੌੜ ਭਰੀ ਜ਼ਿੰਦਗੀ ''ਚ ਕੰਮ ਦਾ ਤਣਾਅ ਇਨ੍ਹਾਂ ਵੱਧ ਗਿਆ ਹੈ ਕਿ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜੇਕਰ ਤੁਸੀਂ ਖੁਦ ਲਈ ਸਮਾਂ ਨਹੀਂ ਕੱਢਦੇ ਤਾਂ ਇਸ ਦਾ ਸਾਰਾ ਅਸਰ ਤੁਹਾਡੀ ਸਿਹਤ ''ਤੇ ਪੈਂਦਾ ਹੈ। ਜਿਸ ਕਾਰਨ ਤੁਹਾਨੂੰ ਸਿਹਤ ਸੰਬੰਧੀ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖਿਆਂ ਬਾਰੇ ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਉਹ ਲੋਕ ਜਿਨ੍ਹਾਂ ਨੂੰ ਪੇਟ ਦਰਦ ਦੀ ਪ੍ਰੇਸ਼ਾਨੀ ਰਹਿੰਦੀ ਹੈ ਜਿਵੇਂ ਗੈਸ ਜਾਂ ਬਦਹਜ਼ਮੀ ਆਦਿ, ਉਨ੍ਹਾਂ ਲਈ ਸੌਂਫ ਦੀ ਚਾਹ ਕਾਫੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਹ ਉਨ੍ਹਾਂ ਮਾਵਾਂ ਨੂੰ ਵੀ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਦੁੱਧ ਘੱਟ ਬਣਦਾ ਹੈ।
2. ਇਕ ਗਲਾਸ ਪਾਣੀ ''ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਅਤੇ ਥੋੜ੍ਹਾਂ ਜਿਹਾ ਸ਼ਹਿਦ ਲੈ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਪੂਰੇ ਦਿਨ ਪੀਂਦੇ ਰਹੋ। ਇਸ ਨਾਲ ਮੂੰਹ ''ਚ ਲਾਰ ਬਣਦੀ ਰਹੇਗੀ ਅਤੇ ਮੂੰਹ ਨਹੀਂ ਸੁਕੇਗਾ।
3. ਇਕ ਤਿਹਾਈ ਚਮਚ ਬੇਕਿੰਗ ਸੋਡਾ ਲਓ। ਇਸ ਨੂੰ ਇਕ ਕੋਲੀ ''ਚ ਪਾ ਲਓ। ਸੋਡੇ ''ਚ ਕ੍ਰਿਸਟਲ ਅਤੇ ਐਸਿਡ ਹੁੰਦਾ ਹੈ ਜੋ ਦੰਦਾਂ ਦੇ ਇਨੈਮਲ ਨੂੰ ਗਲੌਸੀ ਬਣਾ ਦਿੰਦਾ ਹੈ ਅਤੇ ਇਸ ਨਾਲ ਦੰਦ ਸੁਰੱਖਿਅਤ ਰਹਿੰਦੇ ਹਨ। 
4. ਕੋਸੇ ਪਾਣੀ ''ਚ 5 ਬੂੰਦਾਂ ਨਿੰਬੂ ਦਾ ਰਸ ਮਿਲਾਓ। ਇਸ ਨਾਲ ਗਰਾਰੇ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋਵੇਗੀ, ਮੂੰਹ ''ਚ ਪੈਦਾ ਹੋਣ ਵਾਲੇ ਬੈਕਟੀਰੀਆ ਮਰ ਜਾਂਦੇ ਹਨ ਤੇ ਸਾਹ ''ਚ ਤਾਜ਼ਗੀ ਆ ਜਾਂਦੀ ਹੈ।


Related News