ਮਾਂ ਦੇ ਗਰਭ ''ਚ ਬੱਚਾ ਇਸ ਲਈ ਕਰਦਾ ਹੈ ਜਿਆਦਾ ਹਲਚਲ

Thursday, Apr 13, 2017 - 02:09 PM (IST)

ਜਲੰਧਰ— ਗਰਭਵਤੀ ਔਰਤਾਂ ਨੂੰ ਆਪਣੇ ਅੰਦਰ ਪਲ ਰਹੇ ਬੱਚੇ ਦੀ ਹਲਚਲ ਮਹਿਸੂਸ ਕਰਨ ਦੀ ਬੇਤਾਬੀ ਹੁੰਦੀ ਹੈ। ਅਮਰੀਕੀ ਪ੍ਰੇਗਨੈਂਸੀ ਐਸੇਸੀਏਸ਼ਨ ਮੁਤਾਬਕ ਗਰਭ ਅਵਸਥਾ ਦੇ ਸੱਤਵੇਂ ਅਤੇ ਅੱਠਵੇਂ ਮਹੀਨੇ ''ਚ ਔਰਤ ਆਪਣੇ ਬੱਚੇ ਦਾ ਵਿਹਾਰ ਅਤੇ ਪਸੰਦ ਮਹਿਸੂਸ ਕਰ ਸਕਦੀ ਹੈ।
ਗਰਭ ਅਵਸਥਾ ਦੇ ਸੱਤਵੇਂ ਮਹੀਨੇ ਤੱਕ ਬੱੱਚਾ ਜਿਆਦਾ ਸਮਾਂ ਸੁੱਤਾ ਰਹਿੰਦਾ ਹੈ। ਮਨੋਵਿਗਿਆਨ ਮੁਤਾਬਕ ਤੁਹਾਡਾ ਬੱਚਾ ਕੁਲ ਸਮੇਂ ਦਾ 95% ਸੋਂਦਾ ਹੈ, ਜਦਕਿ ਇਕ ਘੰਟੇ ''ਚ 50 ਵਾਰੀ ਘੁੰਮਦਾ ਹੈ। ਜਿਵੇਂ-ਜਿਵੇਂ ਡਿਲਵਰੀ ਦੀ ਤਾਰੀਖ ਨੇੜੇ ਆਉਂਦੀ ਹੈ ਉਂਝ ਹੀ ਬੱਚੇ ਦੀ ਹਲਚਲ ਕਰਨ ਦਾ ਤਰੀਕਾ ਬਦਲਦਾ ਹੈ।
ਅਮਰੀਕੀ ਪ੍ਰੇਗਨੈਂਸੀ ਐਸੇਸੀਏਸ਼ਨ ਮੁਤਾਬਕ ਕੁਝ ਬੱਚੇ ਦਿਨ ਵੇਲੇ ਜਿਆਦਾ ਹਲਚਲ ਕਰਦੇ ਹਨ। ਜਦੋਂ ਬੱਚਾ ਕੋਈ ਛੋਟੀ ਹਲਚਲ ਕਰਦਾ ਹੈ ਜਿਵੇਂ ਹਿਚਕੀ ਲੈਂਦਾ ਹੈ ਮਾਂ ਨੂੰ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਹ ਕੰਮ ''ਚ ਲੱਗੀ ਹੁੰਦੀ ਹੈ ਪਰ ਜਦੋਂ ਉਹ ਤੇਜ਼ੀ ਨਾਲ ਹਲਚਲ ਕਰਦਾ ਹੈ ਜਾਂ ਜੋਰ ਦੀ ਪੈਰ ਮਾਰਦਾ ਹੈ ਤਾਂ ਮਾਂ ਨੂੰ ਪਤਾ ਲੱਗ ਜਾਂਦਾ ਹੈ।
ਬੱਚੇ ਦਾ ਰਾਤ ਨੂੰ ਹਲਚਲ ਕਰਨ ਦਾ ਕਾਰਨ ਇਹ ਹੋ ਸਕਦਾ ਹੈ ਕਿ ਇਸ ਸਮੇਂ ਉਹ ਆਪਣੇ ਕਰੀਬ ਕੋਈ ਹਲਚਲ ਜਾਂ ਗਤੀਵਿਧੀ ਮਹਿਸੂਸ ਨਹੀਂ ਕਰਦਾ। ਇਸ ਲਈ ਉਹ ਚੇਤੰਨ ਹੋ ਜਾਂਦਾ ਹੈ। ਦਿਨ ਵੇਲੇ ਜਦੋਂ ਮਾਂ ਕੰਮ ''ਚ ਲੱਗੀ ਹੁੰਦਾ ਹੈ ਤਾਂ ਬੱਚਾ ਨੀਂਦ ''ਚ ਰਹਿੰਦਾ ਹੈ। ਜਦੋਂ ਮਾਂ ਸੋਂਦੀ ਹੈ ਅਤੇ ਉਸ ਵਲੋਂ ਕੋਈ ਗਤੀਵਿਧੀ ਨਹੀਂ ਹੁੰਦੀ ਤਾਂ ਬੱਚਾ ਚੇਤੰਨ ਹੋ ਜਾਂਦਾ ਹੈ।
ਇਸ ਦੇ ਇਲਾਵਾ ਭਰੂਣ ਸੱਤਵੇਂ ਮਹੀਨੇ ''ਚ ਅਵਾਜਾਂ ਪ੍ਰਤੀ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੀ ਮਾਂ ਦੀ ਆਵਾਜ ਨੂੰ ਪਛਾਨਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਉਹ ਆਪਣੇ ਕਰੀਬ ਕੋਈ ਨਵੀਂ ਆਵਾਜ ਸੁਣਦਾ ਹੈ ਤਾਂ ਉਸ ਪ੍ਰ੍ਰਤੀ ਚੇਤੰਨ ਹੋ ਜਾਂਦਾ ਹੈ। ਦੂਜਾ ਕਾਰਨ ਇਹ ਹੋ ਸਕਦਾ ਹੈ ਜਦੋਂ ਮਾਂ ਬੇਵਕਤੀ ਕੋਈ ਚੀਜ਼ ਖਾਂਦੀ ਹੈ ਤਾਂ ਬੱਚਾ ਚੇਤੰਨ ਹੋ ਜਾਂਦਾ ਹੈ ਕਿਉਂਕਿ ਮਾਂ ਜਿਹੜੀ ਚੀਜ਼ ਖਾਂਦੀ ਹੈ ਉਸ ਚੀਜ਼ ਦਾ ਸਵਾਦ ਐਮਨਿਓਟਿਕ ਦ੍ਰਵ ਰਾਹੀਂ ਬੱਚੇ ਨੂੰ ਮਿਲਦਾ ਹੈ।
ਜੇ ਤੁਹਾਡਾ ਬੱਚਾ ਰਾਤ ਵੇਲੇ ਜਿਆਦਾ ਹਲਚਲ ਕਰਦਾ ਹੈ ਤਾਂ ਤੁਹਾਨੂੰ ਦੁਪਹਿਰ ਵੇਲੇ ਥੋੜ੍ਹੀ ਦੇਰ ਆਰਾਮ ਕਰਨਾ ਚਾਹੀਦਾ ਹੈ। 
 

Related News