ਜਾਣ ਲਓ ਸੰਕੇਤ, ਨੌਜਵਾਨ ਵੀ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ
Tuesday, Apr 11, 2017 - 01:29 PM (IST)

ਨਵੀਂ ਦਿੱਲੀ— ਬਦਲਦੀ ਜੀਵਨਸ਼ੈਲੀ ਦੀ ਵਜ੍ਹਾ ਨਾਲ ਲੋਕਾਂ ਦਾ ਖਾਣ-ਪਾਣ ਵੀ ਕਾਫੀ ਬਦਲ ਗਿਆ ਹੈ। ਇਸ ਦੇ ਬਦਲਾਅ ਕਾਰਨ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਬੀਮਾਰੀ ਨਾਲ ਪਰੇਸ਼ਾਨ ਹਨ। ਅੱਜ-ਕਲ ਦੇ ਸਮੇਂ ''ਚ ਕੈਂਸਰ ਨਾਂ ਦੀ ਬੀਮਾਰੀ ਕਾਫੀ ਸੁੰਣਨ ''ਚ ਆ ਰਹੀ ਹੈ। ਉਂਝ ਤਾਂ ਕੈਂਸਰ ਕਈ ਤਰ੍ਹਾਂ ਦੇ ਹੁੰਦੇ ਪਰ ਅੱਜ ਅਸੀਂ ਆਂਦਰਾਂ ਦੇ ਕੈਂਸਰ ਦੀ ਗੱਲ ਕਰ ਰਹੇ ਹਾਂ ਜੋ ਜਵਾਨ ਲੋਕਾਂ ਨੂੰ ਵੀ ਆਪਣੀ ਚਪੇਟ ''ਚ ਲੈ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਦੇ ਸ਼ੁਰੂਆਤੀ ਸੰਕੇਤਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਉਹ ਇਸ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਜੇ ਇਸ ਦੇ ਸੰਕੇਤਾਂ ਬਾਰੇ ਜਾਣਕੇ ਵੀ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਜਾਨ ਨੂੰ ਖਤਰਾ ਹੋ ਸਕਦਾ ਹੈ।
1. ਭਾਰ ਘੱਟ ਹੋਣਾ
ਡਾਈਟ ਜਾਂ ਕਸਰਤ ''ਚ ਬਦਲਾਅ ਕੀਤੇ ਬਿਨ੍ਹਾਂ ਅਚਾਨਕ ਭਾਰ ਘੱਟ ਹੋ ਜਾਵੇ ਤਾਂ ਇਹ ਵੱਡੀ ਆਂਦਰਾ ਦਾ ਕੈਂਸਰ ਹੋ ਸਕਦਾ ਹੈ।
2. ਪੇਟ ਫੁਲ ਜਾਣਾ
ਕੋਲੋਰੇਕਟਲ ਕੈਂਸਰ ਹੋਣ ''ਤੇ ਡਾਇਜੇਸ਼ਨ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਨਾਲ ਵਾਰ-ਵਾਰ ਪੇਟ ਫੁਲਣ ਦੀ ਸਮੱਸਿਆ ਹੋ ਜਾਂਦੀ ਹੈ।
3. ਪੇਟ ''ਚ ਦਰਦ ਹੋਣਾ
ਪੇਟ ਦੇ ਥੱਲੇ ਵਾਲੇ ਹਿੱਸੇ ''ਚ ਅਕਸਰ ਦਰਦ ਮਹਿਸੂਸ ਹੋਵੇ ਤਾਂ ਸ਼ਾਇਦ ਤੁਹਾਨੂੰ ਕੋਲੋਰੇਕਟਲ ਕੈਂਸਰ ਹੋ ਸਕਦਾ ਹੈ।
4. ਕਮਜ਼ੋਰੀ
ਅਕਸਰ ਕਮਜ਼ੋਰੀ ਮਹਿਸੂਸ ਹੋਣਾ। ਥੋੜ੍ਹਾ ਜਿਹ੍ਹਾ ਕੰਮ ਕਰਨ ਨਾਲ ਹੀ ਥਕਾਵਟ ਮਹਿਸੂਸ ਹੋਣਾ ਹੋ ਸਕਦਾ ਹੈ ਕਿ ਇਹ ਕੋਲੋਰੇਕਟਲ ਕੈਂਸਰ ਦਾ ਸੰਕੇਤ ਹੋਵੇ।
5. ਪੇਟ ਸਾਫ ਨਾ ਹੋਣਾ
ਜੇ ਪੇਟ ਠੀਕ ਤਰ੍ਹਾਂ ਨਾਲ ਸਾਫ ਨਾ ਹੋਵੇ ਅਤੇ ਵਾਰ-ਵਾਰ ਵਾਸ਼ਰੂਮ ਜਾਣਾ ਪਏ ਤਾਂ ਇਹ ਕੋਲੋਰੇਕਟਲ ਕੈਂਸਰ ਹੋ ਸਕਦਾ ਹੈ। ਇਸ ਲਈ ਡਾਕਟਰ ''ਤੋਂ ਜਾਂਚ ਕਰਵਾ ਲਓ।