ਦੋਬਾਰਾ ਰਿਵਾਜ ''ਚ ਆਏ ਹੱਥਾਂ ਨਾਲ ਬੁਣੇ ਸਵੈਟਰ

Friday, Dec 30, 2016 - 10:31 AM (IST)

ਮੁੰਬਈ— ਹਰ ਰੋਜ਼ ਦਫਤਰ, ਕਾਲਜ ਅਤੇ ਪਾਰਟੀ ''ਤੇ ਜਾਣ ਲਈ ਕੱਪੜੇ ਵੀ ਸਟਾਇਲਸ਼ ਹੋਣੇ ਚਾਹੀਦੇ ਹਨ ਅਤੇ ਸਰਦੀਆਂ ਦੇ ਮੌਸਮ ''ਚ ਠੰਡ ਤੋਂ ਬਚਣ ਲਈ ਲੋਕ ਜੈਕਟ, ਗਰਮ ਬਲੇਜ਼ਰ, ਰੈਡੀਮੇਟ ਸਵੈਟਰ, ਲੈਦਰ ਜੈਕਟ, ਕੋਟ ਅਤੇ ਲੰਮੇ ਕੋਟ ਹੀ ਪਹਿਨਦੇ ਹਨ।
ਉੱਥੇ ਹੀ ਜੇਕਰ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਲੋਕ ਹੱਥਾ ਨਾਲ ਬੁਣੇ ਹੋਏ ਸਵੈਟਰ ਪਾਉਂਣੇ ਹੀ ਪਸੰਦ ਕਰਦੇ ਸਨ।
ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਉਨ੍ਹਾਂ ਕੱਪੜਿਆਂ ''ਚ ਕਿਸ ਤਰ੍ਹਾਂ ਸਟਾਇਲਸ਼ ਦਿਖਿਆ ਜਾਂ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰੇਟਰੋ ਸਟਾਇਲ ਜਿਵੇ ਕਿ ਪੁਰਾਣਾ ਫੈਸ਼ਨ ਦੋਬਾਰਾ ਫਿਰ ਅਪਡੇਟ ਹੋ ਗਿਆ ਹੈ। ਹੱਥ ਦੇ ਬੁਣੇ ਹੋਏ ਸਵੈਟਰ ਇੰਡੀਅਨ ਅਤੇ ਵੈਸਟਨ ਦੋਨਾਂ ਤਰ੍ਹਾਂ ਦੇ ਕੱਪੜਿਆਂ ਨਾਲ ਪਹਿਨੀ ਜਾ ਸਕਦੀ ਹੈ। ਊਨ ਦੇ ਨਾਲ ਬਲਾਊਜ਼ ਨੂੰ ਤੁਸੀਂ ਛੋਟ ਸਕਰਟ, ਸਾੜ੍ਹੀ ਜਾਂ ਸੂਟ ਦੇ ਨਾਲ ਪਹਿਨ ਸਕਦੇ ਹੋ। ਫੁੱਲਦਾਰ ਪੇਟਰਨ ਦੇ ਕੌਫੀ ਲੁਕ ਸਵੈਟਰ ਨੂੰ ਜੀਨਸ ਦੇ ਨਾਲ ਕੈਰੀ ਕਰਕੇ ਸਟਾਇਲਸ਼ ਲੁਕ ਪਾ ਸਕਦੇ ਹੋ। ਇਸ ਤੋਂ ਇਲਾਵਾ ਫਲੇਅਰ ਸਲੀਵ ਸਵੈਟਰ ਵੀ ਬਹੁਤ ਸੁੰਦਰ ਲੱਗਦੇ ਹਨ। ਊਨ ਦੇ ਬੁਣੇ ਹੋਏ ਇਸ ਤਰ੍ਹਾਂ ਦੇ ਕਈ ਡਿਜ਼ਾਇਨ ਤੁਹਾਨੂੰ ਬਜ਼ਾਰ ''ਚ ਅਸਾਨੀ ਨਾਲ ਮਿਲ ਜਾਣਗੇ। ਬਲਾਊਜ਼, ਕਮੀਜ਼, ਲੰਮੇ ਸਵੈਟਰ ਨੂੰ ਤੁਸੀਂ ਵੈਸਟਨ ਕਿਸੇ ਵੀ ਡਰੈਸ ਨਾਲ ਪਹਿਨ ਸਕਦੇ ਹੋ।
ਤੁਸੀਂ ਜੀਨਸ ਦੇ ਨਾਲ ਲੂਜ਼ ਫਿਟਿਗ ਵਾਲੇ ਦੋ-ਤਿੰਨ ਰੰਗਾਂ ਦੇ ਊਨ ਦੇ ਮੇਲ ਨਲ ਬੁਣੇ ਡਿਜ਼ਾਇਨ ਵਾਲੇ ਸਵੈਟਰ ਪਹਿਨ ਕੇ ਵੀ ਸਟਾਇਲਸ਼ ਲੁਕ ਪਾ ਸਕਦੇ ਹੋ। ਵਿੰਟਰ ਸੀਜਨ ਦੀ ਸ਼ੋਪਿੰਗ ਕਰਨ ਜਾ ਰਹੇ ਹੋ ਤਾਂ ਪਹਿਲਾਂ ਘਰ ''ਚ ਪਏ ਹੋਏ ਮਾਂ ਦੇ ਹੱਥਾਂ ਦੇ ਸਵੈਟਰ ਜ਼ਰੂਰ ਦੇਖ ਲਓ। ਪੁਰਾਣੇ ਸਵੈਟਰ ਨੂੰ ਨਵੀ ਲੁਕ ਦੇਣ ਲਈ ਤੁਸੀਂ ਪਾਮ-ਪਾਮ ਫੁੱਲ ਵੀ ਲਗਾ ਸਕਦੇ ਹੋ।


Related News