ਸਾਥੀ ਨਾਲ ਰਿਸ਼ਤਾ ਹੋਵੇਗਾ ਮਜ਼ਬੂਤ ਅਪਨਾਓ ਇਹ ਤਰੀਕੇ

12/22/2016 12:53:55 PM

ਜਲੰਧਰ— ਵਿਅਹੁਤਾ ਜੋੜੇ ਦੀਆਂ ਬੁਹਤ ਸਾਰੀਆਂ ਗੱਲਾਂ, ਆਦਤਾਂ ਤੇ ਪੰਸਦ ਇੱਕ ਦੂਸਰੇ ਨਾਲ ਮਿਲਦੀ- ਜੁਲਦੀ ਕਿਉਂ ਨਾਂ ਹੋਵੇ । ਪਰੰਤੂ ਰਿਸ਼ਤੇ ''ਚ ਰਹਿਣਾ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਂਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਅੱਜ ਦੇ ਆਧੁਨਿਕ ਸਮੇਂ ''ਚ ਸੋਸ਼ਲ ਮੀਡੀਆ ਸਾਈਟਸ ਵੀ ਰਿਸ਼ਤੇ ਨੂੰ ਤੋੜਨ ਤੇ ਜੋੜਨ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ, ਜਿਸ ਕਾਰਨ ਕਈ ਵਾਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਬੁਹਤ ਸਾਰੇ ਬਣੇ -ਬਣਾਏ ਰਿਸ਼ਤੇ ਵੀ ਖਤਮ ਹੋ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਅਤੇ ਲੰਮੇ ਸਮੇਂ ਤੱਕ ਬਣਾਈ ਰੱਖਣ ਦੇ ਲਈ ਇਨ੍ਹਾਂ ਸੱਮਸਿਆਵਾਂ ਦੇ ਬਾਰੇ ''ਚ ਜਾਣਕਾਰੀ ਅਤੇ ਇਨ੍ਹਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ। 
-ਰਿਸ਼ਤੇ ਵਿੱਚ ਬੰਨ੍ਹੇ ਹਰ ਜੋੜੇ ''ਚ ਸਚਾਈ ਤੇ ਇਮਾਨਦਾਰੀ ਦੀ ਜ਼ਰੂਰਤ ਹੁੰਦੀ ਹੈ, ਪਰ ਬਹੁਤ ਘੱਟ ਲੋਕਾਂ ਹੀ ਹੁੰਦੇ ਹਨ ਜੋ ਇਸ ਰਿਸ਼ਤੇ ਤੇ ਖਰ੍ਹੇ ਉੱਤਰਦੇ ਹਨ। ਬਹੁਤ ਸਾਰੇ ਜੋੜੇ ਇਹ ਸੋਚਕੇ ਡਰ ਜਾਂਦੇ ਹਨ ਕਿ ਕਿਸੇ ਛੋਟੀ ਜਿਹੀ ਗਲਤੀ ਦੇ ਪਿਛੇ ਕੋਈ ਵੱਡੀ ਗਲ ਨਾ ਹੋ ਜਾਵੇਂ। ਇਸੇ ਡਰ ਨਾਲ ਉਹ ਆਪਣੇ ਸਾਥੀ ਨਾਲ ਗੱਲਾਂ ਸਾਂਝੀਆਂ ਕਰਨ ਤੋਂ ਕਤਰਾਉਂਦੇ ਹਨ। ਪਰ ਉਹ ਇਹ ਭੁੱਲ ਜਾਂਦੇ ਹਨ। ਕਿ ਗੱਲਾਂ ਸਾਂਝੀਆਂ ਕਰਨ ਨਾਲ ਇੱਕ ਦੂਸਰੇ ਤੇ ਭਰੋਸਾ ਵੱਧਦਾ ਹੈ। 
-ਜਦੋਂ ਰਿਸ਼ਤਾ ਪੁਰਾਣਾ ਹੋਣ ਲੱਗਦਾ ਹੈ। ਤਾਂ ਦੋਵੇ ਸਾਥੀ ਇੱਕ ਦੂਸਰੇ ''ਚ ਕਮੀਆਂ ਕੱਢਣ ਲੱਗਦੇ ਹਨ ਪਰ ਦੋਵੇਂ ਇਹ ਭੁੱਲ ਜਾਂਦੇ ਹਨ ਇਨ੍ਹਾਂ ਆਦਤਾਂ ਕਰਕੇ ਹੀ ਉਹ ਇਸ ਰਿਸ਼ਤੇ ''ਚ ਬੱਝੇ ਸਨ। 
-ਆਪਣੀ ਜ਼ਿੰਦਗੀ ਦੇ ਜਸ਼ਨ ਦੇ ਪਲਾਂ ਨੂੰ ਕਾਰਡ ਜਾਂ ਤੋਹਫਾ ਵਿੱਚ ਨਾ ਲਪੇਟੋ। ਬਲਕਿ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਦੇ ਲਈ ਦੂਸਰੇ ਨਾਲ ਜਸ਼ਨ ਮਨਾਉਣਾ ਨਾ ਭੁਲੋ ਆਪਣੇ ਇਨ੍ਹਾਂ ਪਲਾਂ ਨੂੰ ਖਾਸ ਬਨਾਉਂਣਾ ਚਾਹੀਦਾ ਹੈ।
- ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਬੋਲਣਾ ਤੇ ਘੱਟ ਸੁਣਨਾ ਪੰਸਦ ਹੁੰਦਾ ਹੈ। ਜੇਕਰ ਕਿਸੇ ਦੀ ਸੁਣ ਵੀ ਲੈਂਦੇ ਹਨ ਤਾਂ ਉਸ ਗੱਲ ਨੂੰ ਸਮਝਦੇ ਨਹੀਂ । ਕਿਸੇ ਵੀ ਰਿਸ਼ਤੇ ਨੂੰ ਵਧੀਆ ਬਣਾਈ ਰੱਖਣ ਲਈ ਆਪਣੇ ਸਾਥੀ ਦੀ ਗੱਲ ਨੂੰ ਸੁਣਨਾ ਤੇ  ਉਸ ਤੇ ਗੋਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। 
-ਰਿਸ਼ਤੇ ''ਚ ਹੰਕਾਰ ਕਈ ਸੱਮਸਿਆਵਾਂ ਨੂੰ ਜਨਮ ਦਿੰਦਾ ਹੈ। ਇਸ ਲਈ ਹੰਕਾਰ ਵਿੱਚ ਫਰਕ ਜਾਣਨਾ ਬਹੁਤ ਜ਼ਰੂਰੀ ਹੰਦਾ ਹੈ। ਹੰਕਾਰ ਸਾਨੂੰ ਸਭ ਤੋਂ ਅੱਲਗ ਕਰ ਦਿੰਦਾ ਹੈ


Related News