ਤੁਹਾਡੇ ਪਾਰਟਨਰ ਵਲੋਂ ਕਿਹਾ ''ਆਈ ਲਵ ਯੂ'' ਕਿਤੇ ਫੇਕ ਤਾਂ ਨਹੀਂ, ਇੰਝ ਕਰੋ ਪਤਾ

09/10/2019 9:20:00 PM

ਨਵੀਂ ਦਿੱਲੀ— 'ਆਈ ਲਵ ਯੂ' ਇਹ ਉਹ ਤਿੰਨ ਸ਼ਬਦ ਹਨ, ਜਿਸ ਨੂੰ ਲੋਕ ਅਕਸਰ ਪਿਆਰ 'ਚ ਆਪਣੇ ਪਾਰਟਨਰ ਨੂੰ ਕਹਿੰਦੇ ਹਨ। ਤੁਹਾਨੂੰ ਇਹ ਜਾਣ ਕੇ ਦੁੱਖ ਵੀ ਹੋਵੇਗਾ ਕਿ ਇਹ ਤਿੰਨ ਸ਼ਬਦ ਝੂਠੇ ਵੀ ਹੋ ਸਕਦੇ ਹਨ। ਇਸ ਝੂਠ ਨੂੰ ਫੜਨਾ ਇੰਨਾਂ ਆਸਾਨ ਨਹੀਂ ਹੈ ਕਿਉਂਕਿ ਅਜਿਹਾ ਕਰਨ ਵਾਲਾ ਤੁਹਾਡੀ ਦੇਖਭਾਲ 'ਚ ਕੋਈ ਕਮੀ ਨਹੀਂ ਛੱਡਦਾ। ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਨੂੰ ਤਕਲੀਫ ਨਾ ਹੋਵੇ ਤੇ ਤੁਸੀਂ ਖੁਸ਼ ਰਹੋ ਇਸ ਲਈ ਉਹ ਤੁਹਾਡਾ ਧਿਆਨ ਰੱਖਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਇਸ਼ਾਰਿਆਂ ਬਾਰੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਪਾਰਟਨਰ ਦਾ 'ਆਈ ਲਵ ਯੂ' ਫੇਕ ਜਾਂ ਨਹੀਂ।

ਜਦੋਂ ਕੋਈ ਤੁਹਾਨੂੰ ਪਿਆਰ ਕਰਦਾ ਹੈ ਤਾਂ ਉਹ ਅਕਸਰ ਤੁਹਾਡੇ ਨੇੜੇ ਰਹਿਣਾ ਪਸੰਦ ਕਰਦਾ ਹੈ। ਅਜਿਹਾ ਹੋ ਸਕਦਾ ਹੈ ਕਿ ਉਹ ਤੁਹਾਡੀਆਂ ਅੱਖਾਂ 'ਚ ਅੱਖਾਂ, ਤੁਹਾਡੇ ਹੱਥਾਂ ਨੂੰ ਫੜ੍ਹ ਕੇ, ਮਿੱਠੀ ਮੁਸਕਾਨ ਦੇ ਨਾਲ ਤੁਹਾਡੇ ਤੋਂ ਦੂਰ ਜਾਣਾ ਚਾਹੁੰਦਾ ਹੈ। ਤੁਸੀਂ ਇਨ੍ਹਾਂ ਸਾਰੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਗੱਲਾਂ ਤੁਹਾਡੇ ਲਈ ਬਹੁਤ ਛੋਟੀਆਂ ਤੇ ਆਮ ਹਨ।

ਭਾਵਨਾਤਮਕ ਜੋੜ-ਤੋੜ ਇਕ ਅਜਿਹੀ ਚੀਜ਼ ਹੈ, ਜਿਸ ਬਾਰੇ ਲਗਭਗ ਸਾਰੇ ਜੋੜੇ ਅਣਦੇਖੀ ਕਰਦੇ ਹਨ। ਪਾਰਟਨਰ ਅਕਸਰ ਆਪਣੇ ਸਾਥੀ ਦੀਆਂ ਸਾਰੀਆਂ ਗੱਲਾਂ ਅੱਖਾਂ ਬੰਦ ਕਰਕੇ ਹੀ ਮੰਨ ਲੈਂਦੇ ਹਨ। ਜੇਕਰ ਤੁਸੀਂ ਉਸ ਦੇ ਪਿਆਰ ਲਈ ਉਸ ਦੀਆਂ ਸਾਰੀਆਂ ਗੱਲਾਂ ਮੰਨ ਰਹੇ ਹੋ ਤਾਂ ਤੁਹਾਡਾ ਪਾਰਟਨਰ ਇਸ ਨੂੰ ਹਥਿਆਰ ਵਾਂਗ ਵਰਤਦਾ ਹੈ।

'ਆਈ ਲਵ ਯੂ' ਦਾ ਮਤਲਬ ਇਹ ਹੈ ਕਿ ਰਿਸ਼ਤਾ ਦੋਵਾਂ ਲਈ ਬਹੁਤ ਗੰਭੀਰ ਹੈ। ਇਹ ਸ਼ਬਦ ਸਿਰਫ ਕਹਿ ਦੇਣ ਨਾਲ ਕੋਈ ਪਿਆਰ ਗਹਿਰਾ ਨਹੀਂ ਹੁੰਦਾ। ਰਿਸ਼ਤੇ 'ਚ ਇਮਾਨਦਾਰੀ ਬੇਹੱਦ ਜ਼ਰੂਰੀ ਹੈ। ਰਿਲੇਸ਼ਨ ਤੇ ਪਿਆਰ 'ਚ ਜਨੂਨ ਨਾ ਹੋਣ ਨਾਲ ਤੁਹਾਡੀ ਜ਼ਿੰਦਗੀ ਦਾ ਰੋਮਾਂਸ ਵੀ ਖਤਮ ਹੋ ਜਾਂਦਾ ਹੈ। ਹੌਲੀ-ਹੌਲੀ ਤੁਸੀਂ ਇਕ ਦੂਜੇ ਤੋਂ ਦੂਰ ਹੋਣ ਲੱਗਦੇ ਹੋ।

ਜੇਕਰ ਤੁਹਾਡਾ ਪਾਰਟਨਰ ਕੁਝ ਵਿਸ਼ੇਸ਼ ਮੌਕਿਆਂ 'ਤੇ ਹੀ ਪਿਆਰ ਦਿਖਾਉਂਦਾ ਹੈ ਤੇ ਤੁਹਾਡੇ ਨਾਲ ਪਿਆਰ ਦਾ ਇਜ਼ਹਾਰ ਕਰਦਾ ਹੈ ਤਾਂ ਇਹ ਸਮਝ ਲਵੋ ਕਿ ਉਹ ਸਿਰਫ ਤੁਹਾਨੂੰ ਮਨਾਉਣ ਲਈ ਅਜਿਹਾ ਕਰ ਰਿਹਾ ਹੈ। ਅਸਲ 'ਚ ਉਹ ਤੁਹਾਨੂੰ ਤੇ ਉਸ ਦੇ ਵਿਚਾਲੇ ਪੈਦਾ ਹੋਈ ਗਲਤਫਹਿਮੀ ਤੇ ਦੂਰੀ ਨੂੰ ਖਤਮ ਕਰਨ ਲਈ ਤੁਹਾਨੂੰ ਆਈ ਲਵ ਯੂ ਕਹਿ ਰਿਹਾ ਹੈ।


Baljit Singh

Content Editor

Related News