‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ
Sunday, Oct 11, 2020 - 06:20 PM (IST)
ਜਲੰਧਰ (ਬਿਊਰੋ) - ਤੁਹਾਡਾ ਨਾਮ ਸਿਰਫ ਤੁਹਾਡੀ ਪਛਾਣ ਹੀ ਨਹੀਂ, ਸਗੋ ਤੁਹਾਡੀ ਪਰਸਨੈਲਿਟੀ ਅਤੇ ਤੁਹਾਡੇ ਸੁਭਾਅ ਨੂੰ ਵੀ ਬਿਆਨ ਕਰਦਾ ਹੈ। ਗੱਲਬਾਤ ਕਰਨ ’ਚ ਕਈ ਲੋਕ ਬਹੁਤ ਚੰਗੇ ਹੁੰਦੇ ਹਨ ਅਤੇ ਕਈ ਬਹੁਤ ਬੁਰੇ। ਅਜਿਹੇ ’ਚ ਕਿਸੇ ਸ਼ਖਸ ਦੇ ਨਾਂ ਦਾ ਪਹਿਲਾਂ ਅੱਖਰ ਵੀ ਉਸ ਦੇ ਸੁਭਾਅ ’ਤੇ ਡੂੰਘਾ ਪ੍ਰਭਾਵ ਪਾਉਂਦਾ ਹੈ, ਜੋ ਉਸਦੀ ਸ਼ਖਸੀਅਤ ਬਾਰੇ ਬਹੁਤ ਕੁਝ ਦੱਸਦਾ ਹੈ। ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਨੂੰ ਅੰਗ੍ਰੇਜ਼ੀ ਦੇ 'S' ‘ਐੱਸ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਲੋਕਾਂ ਦੇ ਖਾਸ ਕਰਕੇ ਕੁੜੀਆਂ ਦੇ ਸੁਭਾਅ ਅਤੇ ਪਰਸੈਨੀਲਟੀ ਬਾਰੇ ਦੱਸਣ ਜਾ ਰਹੇ ਹਾਂ। ‘ਐੱਸ’ ਅੱਖਰ ਦੇ ਨਾਂ ਵਾਲੀਆਂ ਕੁੜੀਆਂ ਪਿਆਰ ਦੇ ਮਾਮਲੇ ’ਚ ਬਹੁਤ ਸ਼ਿਕੀ ਹੁੰਦੀਆਂ ਹਨ ਅਤੇ ਇਸ ਤੋਂ ਇਲਾਵਾ ਇਹ ਗੁੱਸੇ ਵਾਲੀਆਂ ਵੀ ਹੁੰਦੀਆਂ ਹਨ। ਹੁਣ ਜਾਣੋ ਇਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਖਾਸ ਗੱਲਾਂ...
ਗੁੱਸਾ
ਇਸ ਅੱਖਰ ਦੀਆਂ ਕੁੜੀਆਂ ਨੂੰ ਬਹੁਤ ਗੁੱਸਾ ਆਉਂਦਾ ਹੈ। ਇਸੇ ਗੁੱਸੇ ਕਾਰਨ ਇਹ ਕੁੜੀਆਂ ਆਪਣਾ ਆਪਾ ਖੋਹ ਬੈਠਦੀਆਂ ਹਨ। ਇਹ ਕੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਆਪਣਾ ਗੁੱਸਾ ਕਾਬੂ ਨਹੀਂ ਕਰ ਪਾਉਂਦੀਆਂ।
ਸ਼ੱਕੀ ਮਿਜ਼ਾਜ਼ ਵਾਲੀਆਂ
ਇਸ ਅੱਖਰ ਦੇ ਨਾਂ ਵਾਲੀਆਂ ਕੁੜੀਆਂ ਪਿਆਰ ਦੇ ਮਾਮਲੇ ’ਚ ਬਹੁਤ ਸ਼ਰਮਸਾਰ ਹੁੰਦੀਆਂ ਹਨ। ਕਈ ਮਾਮਲੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਇਹ ਸ਼ੱਕੀ ਨਜ਼ਰ ਨਾਲ ਦੇਖਦੀਆਂ ਹਨ। ਇਸੇ ਕਾਰਨ ਕਈ ਵਾਰ ਇਨ੍ਹਾਂ ਦਾ ਆਪਣੇ ਜੀਵਨ ਸਾਥੀ ਨਾਲ ਸਹੀ ਤਾਲਮੇਲ ਨਹੀਂ ਹੁੰਦਾ।
ਸਹੁਰੇ ਘਰ ’ਚ ਕਰਦੀਆਂ ਹਨ ਰਾਜ
ਇਸ ਅੱਖਰ ਦੀਆਂ ਕੁੜੀਆਂ ਆਪਣੇ ਤੋਂ ਵੱਡਿਆਂ ਦਾ ਆਦਰ ਕਰਨਾ ਚੰਗੀ ਤਰ੍ਹਾਂ ਜਾਣਦੀਆਂ ਹਨ। ਇਸੇ ਕਰਕੇ ਇਹ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਜਾ ਕੇ ਰਾਜ ਕਰਦੀਆਂ ਹਨ। ਇਸ ਆਦਤ ਤੋਂ ਇਨ੍ਹਾਂ ਦੇ ਪਤੀ ਹੀ ਨਹੀਂ ਸਗੋ ਸੱਸ-ਸਹੁਰਾ ਵੀ ਬਹੁਤ ਖੁਸ਼ ਹੁੰਦੇ ਹਨ।
ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ
ਵਫਾਦਾਰੀ ਅਤੇ ਪਿਆਰ
ਇਸ ਅੱਖਰ ਦੀਆਂ ਕੁੜੀਆਂ ਆਪਣੇ ਰਿਸ਼ਤੇ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੀਆਂ ਹਨ। ਇਹ ਕੁੜੀਆਂ ਆਪਣੇ ਜੀਵਨ ਸਾਥੀ ਨਾਲ ਵਫਾਦਾਰੀ ਅਤੇ ਪਿਆਰ ਨਾਲ ਰਿਸ਼ਤਾਂ ਨਿਭਾਉਣ ’ਚ ਵਿਸ਼ਵਾਸ ਰੱਖਦੀਆਂ ਹਨ। ਇਹ ਆਪਣੇ ਸਾਥੀ ਦੇ ਹਰੇਕ ਦੁੱਖ-ਸੁੱਖ ਵਿਚ ਸ਼ਾਮਲ ਹੁੰਦੀਆਂ ਹਨ।
ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’
ਰੋਮਾਂਟਿਕ ਸੁਭਾਅ
ਇਸ ਅੱਖਰ ਦੀਆਂ ਕੁੜੀਆਂ ਨਾ ਸਿਰਫ ਰੋਮਾਂਟਿਕ ਹੁੰਦੀਆਂ ਹਨ ਸਗੋਂ ਬਹੁਤ ਕੁਦਰਤੀ ਵੀ ਹਨ। ਇਨ੍ਹਾਂ ਦੇ ਦਿਲ ’ਚ ਜੋ ਵੀ ਹੁੰਦਾ ਹੈ, ਉਹ ਉਨ੍ਹਾਂ ਦੀ ਜ਼ਬਾਨ 'ਤੇ ਹੁੰਦੈ। ਇਹ ਕੁੜੀਆਂ ਇਸ਼ਾਰਿਆਂ ਅਤੇ ਮਹਿੰਗੇ ਤੋਹਫ਼ਿਆਂ ਦੀ ਬਜਾਏ ਆਪਣੇ ਵਿਵਹਾਰ ਅਤੇ ਕੰਮਾਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ।
ਭਰੋਸੇਯੋਗ ਸਾਥੀ
‘ਐੱਸ’ ਨਾਮ ਦੇ ਅੱਖਰ ਵਾਲੀਆਂ ਕੁੜੀਆਂ ਬਹੁਤ ਇਮਾਨਦਾਰ ਅਤੇ ਵਫ਼ਾਦਾਰ ਹੁੰਦੀਆਂ ਹਨ। ਦੋਸਤ ਹੋਵੇ ਜਾਂ ਜੀਵਨ ਸਾਥੀ, ਇਹ ਕਦੇ ਕਿਸੇ ਨੂੰ ਧੋਖਾ ਨਹੀਂ ਦਿੰਦਿਆਂ। ਇਹ ਕੁੜੀਆਂ ਮਾੜੇ ਹਾਲਾਤਾਂ ਅਤੇ ਸਥਿਤੀ ਵਿਚ ਵੀ ਉਨ੍ਹਾਂ ਦੀ ਸਹਾਇਤਾ ਕਰਦੀਆਂ ਹਨ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਆਕਰਸ਼ਿਕ ਹੁੰਦੀਆਂ ਹਨ
‘ਐੱਸ’ ਨਾਮ ਦੀਆਂ ਕੁੜੀਆਂ ਨੂੰ ਫੈਸ਼ਨ ਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ। ਇਹ ਕੁੜੀਆਂ ਆਪਣੇ ਆਪ ਨੂੰ ਆਕਰਸ਼ਕ ਅਤੇ ਸੋਹਣਾ ਦਿਖਾਉਣ ’ਚ ਕੋਈ ਕਸਰ ਨਹੀਂ ਛੱਡਦੀਆਂ। ਇਸੇ ਕਰਕੇ ਇਹ ਲੋਕਾਂ ਵਿਚ ਬਹੁਤ ਜ਼ਿਆਦਾ ਮਸ਼ਹੂਰ ਹੁੰਦੀਆਂ ਹਨ।
ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਜਾਣੋ ਬਲੀਚ ਕਰਨ ਦੇ ਢੰਗ