ਨਵੇਂ-ਨਵੇਂ ਪਿਆਰ ''ਚ ਭੁੱਲ ਕੇ ਵੀ ਨਾ ਕਰੋ ਇਹ ਕੰਮ

07/29/2019 9:45:39 PM

ਨਵੀਂ ਦਿੱਲੀ— ਜੇਕਰ ਤੁਸੀਂ ਨਵੇਂ ਰਿਲੇਸ਼ਨਸ਼ਿਪ 'ਚ ਹੋ ਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਸਲ 'ਚ ਨਵਾਂ ਰਿਲੇਸ਼ਨਸ਼ਿਪ ਬੇਹੱਦ ਨਾਜ਼ੁਕ ਹੁੰਦਾ ਹੈ। ਇਸ ਨੂੰ ਵਧਣ-ਫੁੱਲਣ 'ਚ ਸਮਾਂ ਲੱਗਦਾ ਹੈ। ਰਿਲੇਸ਼ਨਸ਼ਿਪ ਦੇ ਸ਼ੁਰੂਆਤੀ ਦਿਨਾਂ 'ਚ ਸਭ ਕੁਝ ਠੀਕ ਲੱਗਦਾ ਹੈ। ਪਰ ਹੌਲੀ-ਹੌਲੀ ਸਮਾਂ ਬੀਤਣ ਦੇ ਨਾਲ ਰਿਲੇਸ਼ਨਸ਼ਿਪ 'ਚ ਹੋਈ ਇਕ ਛੋਟੀ ਜਿਹੀ ਗਲਤੀ ਵੀ ਭਾਰੀ ਪੈ ਸਕਦੀ ਹੈ। ਅਜਿਹੇ 'ਚ ਬੇਹੱਸ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।

ਨਵੇਂ ਰਿਲੇਸ਼ਨਸ਼ਿਪ 'ਚ ਇਮੋਸ਼ਨਲ ਮੈਸੇਜ ਕਦੇ ਨਾ ਭੇਜੇ। ਅਸਲ 'ਚ ਕਈ ਵਾਰ ਜਦੋਂ ਤੁਸੀਂ ਰਿਲੇਸ਼ਨ 'ਚ ਨਵੇਂ ਹੁੰਦੇ ਹੋ ਤਾਂ ਜਲਦੀ-ਜਲਦੀ ਇਮੋਸ਼ਨਲ ਮੈਸੇਜ ਭੇਜਣ ਲੱਗਦੇ ਹੋ। ਇਸ ਨਾਲ ਤੁਹਾਡਾ ਰਿਲੇਸ਼ਨ ਖਰਾਬ ਹੋ ਸਕਦਾ ਹੈ। ਇਮੋਸ਼ਨਲ ਮੈਸੇਜਾਂ ਦੀ ਥਾਂ ਕਾਮੇਡੀ ਜਾਂ ਹੋਰ ਮੈਸੇਜ ਭੇਜੋ। ਇਸ ਤੋਂ ਇਲਾਵਾ ਸਾਰਾ ਦਿਨ ਫੋਨ 'ਤੇ ਗੱਲ ਕਰਨ ਤੋਂ ਬਚੋ।

ਨਵੇਂ ਰਿਲੇਸ਼ਨਸ਼ਿਪ 'ਚ ਮਿਲਣ ਦੀ ਜਲਬਾਜ਼ੀ ਕਦੇ ਨਾ ਕਰੋ। ਰੋਜ਼ ਮਿਲਣ ਦੀ ਥਾਂ ਹਫਤੇ 'ਚ ਮਿਲਣ ਦਾ ਦਿਨ ਨਿਰਧਾਰਿਤ ਕਰ ਲਵੋ। ਕਿਉਂਕਿ ਨਵੇਂ ਪ੍ਰੇਮੀਆਂ ਦਾ ਦਿਲ ਅਸਕਰ ਮਿਲਣ ਨੂੰ ਕਰਦਾ ਹੈ ਪਰ ਇਸ ਨਾਲ ਤੁਹਾਡੇ ਸਾਥੀ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ ਤੇ ਉਸ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।

ਰਿਲੇਸ਼ਨਸ਼ਿਪ ਵਿਚ ਇਕ-ਦੂਜੇ ਨੂੰ ਸਪੇਸ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਰਿਲੇਸ਼ਨਸ਼ਿਪ ਮਜ਼ਬੂਤ ਹੁੰਦਾ ਹੈ। ਜਦੋਂ ਤੁਸੀਂ ਨਵੇਂ ਰਿਲੇਸ਼ਨਸ਼ਿਪ ਵਿਚ ਹੋਵੋ ਤਾਂ ਚੇਪੂ ਬਿਲਕੁਲ ਨਾ ਬਣੋ। ਇਸ ਨਾਲ ਤੁਹਾਡੇ ਪਾਰਟਨਰ ਨਾਲ ਤੁਹਾਡਾ ਰਿਲੇਸ਼ਨ ਵਿਗੜ ਸਕਦਾ ਹੈ। ਲੋੜ ਮੁਤਾਬਕ ਹੀ ਤੁਹਾਡੇ ਪਾਰਟਨਰ ਜਾਂ ਲਵਰਸ ਨੂੰ ਮਹੱਤਵ ਦਿਓ।

ਜਦੋਂ ਰਿਲੇਸ਼ਨ ਨਵਾਂ-ਨਵਾਂ ਹੁੰਦਾ ਹੈ ਤਾਂ ਲਵਰਸ ਦਾ ਮਨ ਇਕ-ਦੂਜੇ ਨਾਲ ਗੱਲਬਾਤ ਕਰਨ ਲਈ ਕਾਹਲਾ ਰਹਿੰਦਾ ਹੈ। ਅਜਿਹੇ ਵਿਚ ਧਿਆਨ ਰੱਖੋ ਕਿ ਗੱਲਬਾਤ ਕਾਹਲੀ ਵਿਚ ਜਿਸਮਾਨੀ ਨਾ ਹੋਵੋ। ਗੱਲਬਾਤ ਦੌਰਾਨ ਇਕ-ਦੂਜੇ ਦੇ ਮਿਊਜ਼ਿਕ, ਮੂਵੀ ਅਤੇ ਬੁਕਸ ਬਾਰੇ ਪਸੰਦ ਅਤੇ ਨਾਪਸੰਦ ਬਾਰੇ ਜਾਣੋ। ਇਸ ਨਾਲ ਇਕ ਦੂਜੇ ਬਾਰੇ ਜਾਨਣ ਦਾ ਮੌਕਾ ਮਿਲੇਗਾ।

ਦੋਸਤਾਂ ਨੂੰ ਆਪਣੇ ਪਾਰਟਨਰ ਨੂੰ ਮਿਲਾਉਣ ਦੀ ਕਾਹਲੀ ਨਾ ਕਰੋ। ਕੀ ਪਤਾ ਤੁਹਾਡਾ ਪਾਰਟਨਰ ਨਾ ਚਾਹੁੰਦਾ ਹੋਵੇ ਕਿ ਅਜੇ ਉਨ੍ਹਾਂ ਦੇ ਰਿਲੇਸ਼ਨਸ਼ਿਪ ਬਾਰੇ ਕਿਸੇ ਨੂੰ ਪਤਾ ਲੱਗੇ। ਅਜਿਹੇ ਵਿਚ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਦੋਸਤਾਂ ਨਾਲ ਮਿਲਾਉਣ ਦੀ ਕਾਹਲੀ ਕਰੋਗੇ ਤਾਂ ਉਸ ਨੂੰ ਅਸਹਿਜ ਮਹਿਸੂਸ ਹੋ ਸਕਦਾ ਹੈ।

ਜਨਤਕ ਥਾਵਾਂ 'ਤੇ ਧਿਆਨ ਨਾਲ ਚੱਲੋ। ਜੇਕਰ ਤੁਹਾਡੇ ਪਾਰਟਨਰ ਨੂੰ ਤੁਹਾਡਾ ਹੱਥ ਫੜਨਾ, ਗਲੇ ਵਿਚ ਬਾਹਵਾਂ ਪਾ ਕੇ ਚੱਲਣਾ ਪਸੰਦ ਨਾ ਹੋਵੇ ਤਾਂ ਅਜਿਹਾ ਕਰਨ ਤੋਂ ਬਚੋ। ਉਸ ਨਾਲ ਤੁਹਾਡੇ ਪਾਰਟਨਰ ਨੂੰ ਅਸਹਿਜ ਮਹਿਸੂਸ ਹੋ ਸਕਦਾ ਹੈ। ਜਨਤਕ ਥਾਵਾਂ 'ਤੇ ਆਪਣੇ ਆਪ ਨੂੰ ਕਾਬੂ ਵਿਚ ਰੱਖੋ।


Baljit Singh

Content Editor

Related News