29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

Sunday, Aug 02, 2020 - 04:56 PM (IST)

29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

ਜਲੰਧਰ - ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਦੇਸ਼ ਭਰ ਵਿਚ ਸਾਉਣ ਮਹੀਨੇ ਦੀ ਪੁੰਨਿਆ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਦੀਆਂ ਅਰਦਾਸਾਂ ਕਰਦੀਆਂ ਹਨ ਅਤੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ। ਇਸ ਸਾਲ ਇਹ ਤਿਉਹਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਇਸ ਸਾਲ ਬੜੇ ਸ਼ੁੱਭ ਦਿਨ ਮਨਾਇਆ ਜਾ ਰਿਹਾ ਹੈ, ਜੋ 29 ਸਾਲ ਬਾਅਦ ਆਇਆ ਹੈ। ਦੱਸ ਦੇਈਏ ਕਿ ਇਹ ਸ਼ੁੱਭ ਸੰਯੋਗ ਅੱਜ ਤੋਂ 558 ਸਾਲ ਪਹਿਲਾ ਯਾਨੀ ਕਿ 1462 ਵਿਚ ਆਇਆ ਸੀ। ਉਸ ਸਾਲ ਰੱਖੜੀ ਦਾ ਪਵਿੱਤਰ ਤਿਉਹਾਰ 22 ਜੁਲਾਈ ਨੂੰ ਮਨਾਇਆ ਗਿਆ ਸੀ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 3 ਅਗਸਤ ਨੂੰ ਰੱਖੜੀ ਬਨ੍ਹਣ ਦਾ ਸ਼ੁੱਭ ਮੁਹਰਤ ਕੀ ਹੈ, ਜਿਸ ਸਮੇਂ ਤੁਸੀਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬਨ੍ਹ ਸਕੋਗੇ...

PunjabKesari

ਰੱਖੜੀ ਦਾ ਸ਼ੁੱਭ ਮੁਹਰਤ

ਰੱਖੜੀ ਬੰਨ੍ਹਣ ਦਾ ਪ੍ਰਦੋਸ਼ ਮਹੂਰਤ - ਸਵੇਰੇ 7.00 ਤੋਂ 09.20 ਤਕ।
ਰੱਖੜੀ ਬੰਨ੍ਹਣ ਦਾ ਸਮਾਂ - ਸਵੇਰੇ 09.30 ਤੋਂ 09.17 ਤਕ।
ਰੱਖੜੀ ਬੰਨ੍ਹਣ ਦਾ ਸ਼ੁੱਭ ਮੁਹਰਤ - ਦੁਪਹਿਰ 1.35 ਤੋਂ 4.35 ਤਕ।
ਇਸ ਤੋਂ ਬਾਅਦ ਸ਼ਾਮ ਨੂੰ 7.30 ਮਿੰਟ ਤੋਂ ਲੈ ਕੇ ਰਾਤ 9.30 ਦੇ ਵਿਚਕਾਰ ਦਾ ਸਮਾਂ ਵੀ ਚੰਗਾ ਹੈ।

PunjabKesari

ਰੱਖੜੀ ਬਨ੍ਹਣ ਤੋਂ ਪਹਿਲਾ ਪੂਜਾ ਕਰੋ
. ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਾਓ।
. ਇਸ ਤੋਂ ਬਾਅਦ ਪੂਜਾ ਦੀ ਥਾਲੀ ਨੂੰ ਅਕਸ਼ਤ, ਰੋਲੀ, ਚੰਦਨ, ਫੁੱਲ, ਮਠਿਆਈ, ਧੂਪ, ਘਿਓ ਦਾ ਦੀਵਾ ਅਤੇ ਰੱਖੜੀ ਰੱਖ ਕੇ ਸਜਾਓ।
. ਸਹੀ ਤਰੀਕੇ ਨਾਲ ਪ੍ਰਮਾਤਮਾ ਦੀ ਪੂਜਾ ਕਰੋ ਅਤੇ ਪ੍ਰਮਾਤਮਾ ਤੋਂ ਆਸ਼ੀਰਵਾਦ ਲਵੋਂ। 
. ਇਸ ਤੋਂ ਬਾਅਦ ਆਪਣੇ ਭਰਾ ਦੇ ਸੱਜੇ ਹੱਥ ਦੀ ਗੁੱਟ 'ਤੇ ਰੱਖੜੀ ਬੰਨ੍ਹੋ ਅਤੇ ਉਸ ਨੂੰ ਮਠਿਆਈਆਂ ਖਿਲਾਓ। ਉਸ ਤੋਂ ਬਾਅਦ ਉਸ ਦੀ ਲੰਬੀ ਉਮਰ ਲਈ ਅਰਦਾਸ ਵੀ ਕਰੋ।

ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਪੜ੍ਹੋ ਇਹ ਵੀ ਖਬਰ - ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

PunjabKesari

ਦੱਸਣਯੋਗ ਹੈ ਕਿ ਇਸ ਸਾਲ ਸਾਵਣ ਦੇ ਆਖ਼ਰੀ ਸੋਮਵਾਰ ਭਾਵ 3 ਅਗਸਤ 'ਤੇ ਰੱਖੜੀ ਦਾ ਤਿਉਹਾਰ ਆ ਰਿਹਾ ਹੈ। ਜੋਤਸ਼ੀਆਂ ਨੇ ਦੱਸਿਆ ਕਿ ਭੈਣ-ਭਰਾ ਦਾ ਪਵਿੱਤਰ ਤਿਉਹਾਰ ਇਸ ਵਾਰ ਬੇਹੱਦ ਖ਼ਾਸ ਹੋਵੇਗਾ। ਰੱਖੜੀ 'ਤੇ ਅਜਿਹਾ ਸ਼ੁੱਭ ਸੰਯੋਗ 29 ਸਾਲ ਬਾਅਦ ਬਣਿਆ ਹੈ। ਇਸਦੇ ਨਾਲ ਇਸ ਸਾਲ ਭਦਰਾ ਅਤੇ ਗ੍ਰਹਿਣ ਦਾ ਸਾਇਆ ਵੀ ਰੱਖੜੀ ਦੇ ਤਿਉਹਾਰ 'ਤੇ ਨਹੀਂ ਪੈ ਰਿਹਾ।  

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ


author

rajwinder kaur

Content Editor

Related News