ਪ੍ਰਦੂਸ਼ਨ ਤੋਂ ਬਚਾਓ, ਚੰਨ ਜਿਹਾ ਚਿਹਰਾ
Sunday, Dec 25, 2016 - 03:09 PM (IST)

ਜਲੰਧਰ — ਪ੍ਰਦੂਸ਼ਨ ਸਾਡੇ ਚਾਰ ਚੁਫੇਰੇ ਫੈਲਿਆ ਹੋਇਆ ਹੈ ਜਿਵੇ ਅਵਾਜਾਈ ਦਾ ਧੂਆ ਅਤੇ ਕਾਰਖਾਨਿਆਂ ਦਾ ਕਾਲਾ ਧੂਆਂ, ਅਸੀਂ ਜਿਨ੍ਹਾਂ ਵੀ ਇਸ ਧੂਏ ਤੋਂ ਆਪਣੀ ਖੂਬਸੂਰਤੀ ਨੂੰ ਬਚਾਈਏ ਪਰ ਇਹ ਸਾਡੀ ਖੂਬਸੂਰਤੀ ਨੂੰ ਖਰਾਬ ਕਰ ਹੀ ਦਿੰਦਾ ਹੈ। ਜਿਸ ਨਾਲ ਸਾਡੀ ਚਮੜੀ ਤੇ ਕਈ ਸਮੱਸਿਆਵਾਂ ਜਿਵੇਂ ਮਹਾਸੇ, ਦਾਗ -ਧੱਬੇ ,ਝੂਰੜੀਆਂ ਆ ਜਾਂਦੀਆਂ ਹਨ। ਜੋ ਡਾਕਟਰੀ ਇਲਾਜ਼ ਨਾਲ ਵੀ ਠੀਕ ਨਹੀਂ ਹੁੰਦੀਆਂ। ਸਾਫ ਤੇ ਸੁੰਦਰ ਚਮੜੀ ਹਰ ਕਿਸੇ ਦੀ ਖਵਾਇਸ਼ ਹੁੰਦੀ ਹੈ। ਪਰ ਇਸ ਨੂੰ ਬਣਾਈ ਰੱਖਣ ਲਈ ਤੁਹਾਨੂੰ ਕੁਝ ਟਿਪਸ ਅਪਨਾਉਣੇ ਪੈਣਗੇ।
1. ਮੰਹੂ ਧੋਵੋ
ਜੇਕਰ ਤੁਸੀਂ ਆਪਣਾ ਮੰਹੂ ਦਿਨ ''ਚ 2-3 ਵਾਰ ਧੋ ਲਵੋ ਤਾਂ ਇਹ ਵੈਟ ਵਾਈਪਸ ਤੋਂ ਵੀ ਵਧੀਆ ਕੰਮ ਕਰਦਾ ਹੈ। ਜਿਸ ਨਾਲ ਚਿਹਰੇ ਤੋਂ ਸਾਰੀ ਮਿੱਟੀ- ਘਟੇ ਨੂੰ ਸਾਫ ਹੋ ਜਾਂਦਾ ਹੈ। ਚਿਹਰੇ ਤੇ ਮੁਹਾਸਿਆ ਦੀ ਸਮੱਸਿਆਂ ਨਹੀਂ ਹੁੰਦੀ।
2.ਪਾਣੀ ਸਪਰੈ
ਜੇਕਰ ਤੁਸੀਂ ਰੋਜ਼ਾਨਾ ਕੰਮ ਤੇ ਜਾਂਦੇ ਹੋ ਤਾਂ ਫੇਸ ਮਿਸਟ ਆਪਣੇ ਕੋਲ ਰਖੋ । ਜਿਸ ਨਾਲ ਤੁਹਾਡਾ ਚਮੜੀ ਹਾਈਡ੍ਰੇਟ ਹੋਵੇਗਾ ਤੇ ਗਲੋ ਵੀ ਆਵੇਗਾ।
3. ਸਨਸਕਰੀਨ
ਸਾਰਾ ਦਿਨ ਧੁੱਪ'' ਚ ਰਹਿਣ ਦੇ ਕਾਰਨ ਚਮੜੀ ਤੇ ਨਿਸ਼ਾਨ ਪੈਣੇ ਸ਼ਰੂ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਸਨਸਕਰੀਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
4. ਲਿਪ ਬਾਮ
ਚਿਹਰੇ ਤੋਂ ਜ਼ਿਆਦਾ ਹਾਈਡਰੇਸ਼ਨ ਦੀ ਜ਼ਰੂਰਤ ਹੁੰਦੀ ਹੈ ਇਸ ਦੇ ਲਈ ਤੁਸੀਂ ਆਪਣੇ ਕੋਲ ਐਸ.ਪੀ.ਐਫ ਵਾਲਾ ਲਿਪ ਬਾਮ ਰੱਖ ਸਕਦੇ ਹੋ ਜਿਸ ਨਾਲ ਬੁੱਲ ਨਰਮ ਰਹਿੰਦੇ ਹਨ।
5. ਪਾਣੀ
ਪਾਣੀ ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇੱਕ ਦਿਨ ''ਚ 12-13 ਗਲਾਸ ਪਾਣੀ ਪੀਣੇ ਚਾਹੀਦੇ ਹਨ। ਜਿਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਜਿਸ ਕਾਰਨ ਪ੍ਰਦੂਸ਼ਨ ਦਾ ਅਸਰ ਘੱਟ ਹੁੰਦਾ ਹੈ।
6. ਨਿੰਮ
ਨਿੰਮ ਦੀਆਂ ਪੱਤੀਆਂ ਪ੍ਰਦੂਸ਼ਨ ਦਾ ਅਸਰ ਬਿਲਕੁਲ ਖਤਮ ਕਰ ਦਿੰਦੀਆਂ ਹਨ ਇਸ ਦੀਆ 2-3 ਤਾਜੀਆ ਪੱਤੀਆ ਰੋਜ ਸਵੇਰੇ ਖਾਣ ਨਾਲ ਚਮੜੀ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਹੁੰਦੀ ।