ਬੱਚਿਆਂ ਲਈ ਮਿੰਟਾਂ 'ਚ ਤਿਆਰ ਕਰੋ ਇਟਾਲੀਅਨ ਰੈੱਡ ਸਾਸ ਪਾਸਤਾ

Tuesday, Nov 03, 2020 - 09:47 AM (IST)

ਬੱਚਿਆਂ ਲਈ ਮਿੰਟਾਂ 'ਚ ਤਿਆਰ ਕਰੋ ਇਟਾਲੀਅਨ ਰੈੱਡ ਸਾਸ ਪਾਸਤਾ

ਜਲੰਧਰ: ਪਾਸਤਾ ਖਾਣ 'ਚ ਸੁਆਦ ਹੋਣ ਕਰਕੇ ਸਭ ਨੂੰ ਚੰਗਾ ਲੱਗਦਾ ਹੈ। ਖਾਸ ਤੌਰ 'ਤੇ ਬੱਚਿਆਂ ਦੀ ਪਸੰਦੀਦਾ ਡਿਸ਼ 'ਚੋਂ ਇਕ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਬੱਚਿਆਂ ਲਈ ਕੁੱਝ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਇਟਾਲੀਅਨ ਰੈੱਡ ਸਾਸ ਪਾਸਤਾ ਟਰਾਈ ਕਰ ਸਕਦੇ ਹੋ। ਸਬਜ਼ੀਆਂ ਨਾਲ ਤਿਆਰ ਹੋਣ ਵਾਲੀ ਇਸ ਡਿਸ਼ ਨੂੰ ਖਾਣ ਨਾਲ ਬੱਚਿਆਂ ਨੂੰ ਸਾਰੇ ਜ਼ਰੂਰੀ ਤੱਤ ਵੀ ਆਸਾਨੀ ਨਾਲ ਮਿਲ ਜਾਣਗੇ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...

ਇਹ ਵੀ ਪੜੋ:ਖਿਚੜੀ ਖਾਣ ਦੇ ਸ਼ੌਕੀਨ ਹੁੰਦੇ ਹਨ ਭਾਰਤੀ, ਜਾਣੋ ਇਸ ਦੇ ਗੁਣਕਾਰੀ ਫ਼ਾਇਦਿਆਂ ਦੇ ਬਾਰੇ


ਸਮੱਗਰੀ...
ਪਾਸਤਾ-250 ਗ੍ਰਾਮ (ਉਬਲਿਆ ਹੋਇਆ)
ਪਿਆਜ਼-1 (ਕੱਟਿਆ ਹੋਇਆ)
ਸ਼ਿਮਲਾ ਮਿਰਚ-1 (ਕੱਟੀ ਹੋਈ)
ਲਸਣ ਪੇਸਟ-1/2 ਚਮਚ
ਟਮਾਟਰ-3-4 
ਕਾਲੀ ਮਿਰਚ ਪਾਊਡਰ-1/2 ਛੋਟਾ ਚਮਚ
ਚਿੱਲੀ ਫਲੇਕਸ-1 ਛੋਟਾ ਚਮਚ
ਜੈਤੂਨ ਦਾ ਤੇਲ-2 ਵੱਡੇ ਚਮਚ
ਟੋਮੈਟੋ ਸਾਸ-1/2 ਕੌਲੀ
ਪਨੀਰ-1 ਕੱਪ
ਨਮਕ ਸੁਆਦ ਅਨੁਸਾਰ

ਇਹ ਵੀ ਪੜੋ:ਨਾਸ਼ਤੇ 'ਚ ਖਾਓ ਕੱਚਾ ਪਨੀਰ, ਮਜ਼ਬੂਤ ਹੱਡੀਆਂ ਦੇ ਨਾਲ ਭਾਰ ਵੀ ਰਹੇਗਾ ਕੰਟਰੋਲ


ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਇਕ ਪੈਨ 'ਚ ਪਾਣੀ ਅਤੇ ਟਮਾਟਰ ਪਾ ਕੇ 5-7 ਮਿੰਟ ਤੱਕ ਉਬਾਲੋ।
2. ਹੁਣ ਇਸ ਦਾ ਛਿਲਕਾ ਉਤਾਰ ਕੇ ਮਿਕਸੀ 'ਚ ਗਾੜ੍ਹਾ ਪੇਸਟ ਬਣਾਓ। 
3. ਹੁਣ ਪੈਨ 'ਚ ਤੇਲ ਗਰਮ ਕਰਕੇ ਪਿਆਜ਼, ਲਸਣ ਪੇਸਟ, ਸ਼ਿਮਲਾ ਮਿਰਚ ਸੁਨਿਹਰੀ ਭੂਰੀ ਹੋਣ ਤੱਕ ਪਕਾਓ। 
4. ਹੁਣ ਇਸ 'ਚ ਟਮਾਟਰ ਪੇਸਟ, ਕਾਲੀ ਮਿਰਚ, ਟੋਮੈਟੋ ਸਾਸ, ਨਮਕ, ਚਿੱਲੀ ਫਲੈਕਸ, 1/2 ਪਾਣੀ ਪਾਓ। 
5. ਮਿਸ਼ਰਨ ਨੂੰ ਮਿਕਸ ਕਰਕੇ 5-10 ਮਿੰਟ ਤੱਕ ਪਕਾਓ। 
6. ਹੁਣ ਇਸ 'ਚ ਪਾਸਤਾ ਪਾ ਕੇ ਮਿਲਾਓ। 
7. 2-3 ਮਿੰਟ ਪੱਕਣ ਤੋਂ ਬਾਅਦ ਗੈਸ ਬੰਦ ਕਰ ਦਿਓ। 
9. ਇਸ ਨੂੰ ਸਰਵਿੰਗ ਬਾਊਲ 'ਚ ਕੱਢ ਕੇ ਚੀਜ਼ ਨਾਲ ਗਾਰਨਿਸ਼ ਕਰੋ। 
9. ਲਓ ਜੀ ਤੁਹਾਡਾ ਰੈੱਡ ਸਾਸ ਪਾਸਤਾ ਬਣ ਕੇ ਤਿਆਰ ਹੈ।


author

Aarti dhillon

Content Editor

Related News