ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਗਰਭ ਨਿਰਧੋਰਕ ਗੋਲੀਆਂ

12/13/2018 11:43:37 AM

ਨਵੀਂ ਦਿੱਲੀ— ਅਣਚਾਹੇ ਗਰਭ ਨੂੰ ਰੋਕਣ ਲਈ ਜ਼ਿਆਦਾਤਰ ਔਰਤਾਂ ਗਰਭਨਿਰੋਧਕ ਗੋਲੀਆਂ ਦਾ ਸੇਵਨ ਕਰਦੀਆਂ ਹਨ। ਇਨ੍ਹਾਂ ਦਵਾਈਆਂ ਨੂੰ ਲੈਣ ਨਾਲ ਗਰਭਵਤੀ ਹੋਣ ਦੀ ਪ੍ਰੇਸ਼ਾਨੀ ਤਾਂ ਦੂਰ ਹੋ ਜਾਂਦੀ ਹੈ ਪਰ ਸਿਹਤ ਸਬੰਧੀ ਕਈ ਗੰਭੀਰ ਸਮੱਸਿਆਵਾਂ ਪੈਦਾਂ ਹੋਣ ਦਾ ਡਰ ਵੀ ਰਹਿੰਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਦਿਮਾਗ 'ਤੇ ਪੈਂਦਾ ਹੈ ਕਿਉਂਕਿ ਇਹ ਦਵਾਈਆਂ ਦਿਮਾਗ 'ਚ ਬਲੱਡ ਕਲਾਟ ਕਰਦੀ ਹੈ।
 

10 ਕਰੋੜ ਤੋਂ ਜ਼ਿਆਦਾ ਔਰਤਾਂ ਕਰਦੀਆਂ ਹਨ ਸੇਵਨ 
ਵਿਸ਼ਵ ਸਿਹਤ ਸੰਗਠਨ ਮੁਤਾਬਕ ਗਰਭ ਨਿਰੋਧਕ ਦਵਾਈਆਂ ਦਾ ਸੇਵਨ ਦੁਨੀਆਭਰ 'ਚ 10 ਕਰੋੜ ਤੋਂ ਜ਼ਿਆਦਾ ਔਰਤਾਂ ਕਰ ਰਹੀਆਂ ਹਨ। ਇਸ ਗੱਲ ਨੂੰ ਲੈ ਕੇ ਡੇਨਮਾਰਕ ਦੇ ਇਕ ਮੈਡੀਕਲ ਰਿਕਾਰਡ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ 'ਚ ਪਾਇਆ ਗਿਆ ਹੈ ਕਿ ਜੋ ਔਰਤਾਂ ਲਗਾਤਾਰ ਇਸ ਦਵਾਈ ਦੀ ਵਰਤੋਂ ਕਰਦੀਆਂ ਹਨ ਉਨ੍ਹਾਂ 'ਚ ਅਵਸਾਦ ਦਾ ਖਤਰਾ ਨਾਰਮਲ ਤੋਂ ਜ਼ਿਆਦਾ ਵਧ ਜਾਂਦਾ ਹੈ।
 

15 ਤੋਂ 34 ਸਾਲ ਦੀਆਂ ਔਰਤਾਂ ਦੀ ਗਿਣਤੀ ਜ਼ਿਆਦਾ 
ਸ਼ੋਧ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 15 ਤੋਂ 34 ਸਾਲ ਦੀਆਂ ਔਰਤਾਂ ਇਨ੍ਹਾਂ ਦਵਾਈਆਂ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਜਦਕਿ ਇਸ ਤਰ੍ਹਾਂ ਦੀਆਂ ਗੋਲੀਆਂ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਨਸਿਕ ਪ੍ਰੇਸ਼ਾਨੀ ਜਾਂ ਤਣਾਅ ਨਹੀਂ ਸੀ।
 

ਹਾਨੀਕਾਰਕ ਹੈ ਗਰਭ ਨਿਰੋਧਕ ਗੋਲੀਆਂ 
ਇਸ ਤੋਂ ਇਲਾਵਾ ਵੀ ਇਸ ਦਾ ਸੇਵਨ ਕਈ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ।
 

ਸਿਰਦਰਦ ਅਤੇ ਚੱਕਰ 
ਇਨ੍ਹਾਂ ਦਵਾਈਆਂ ਦਾ ਸੇਵਨ ਕਰਨ 'ਤੇ ਚੱਕਰ ਆਉਣਾ, ਸਿਰਦਰਦ ਅਤੇ ਸਾਰਾ ਦਿਨ ਸਿਰ 'ਚ ਭਾਰੀਪਨ ਮਹਿਸੂਸ ਹੁੰਦਾ ਰਹਿੰਦਾ ਹੈ।
 

ਮਾਹਵਾਰੀ 'ਚ ਪ੍ਰੇਸ਼ਾਨੀ 
ਇਸ ਨਾਲ ਮਾਹਵਾਰੀ ਦੀ ਅਨਿਮਿਤਤਾ, ਹੈਵੀ ਬਲੀਡਿੰਗ, ਮਾਹਵਾਰੀ ਦੇਰ ਨਾਲ ਆਉਣਾ ਆਦਿ ਵਰਗੀਆਂ ਦਿੱਕਤਾਂ ਆਉਣ ਲੱਗਦੀਆਂ ਹਨ।
 

ਮੂਡ ਸਵਿੰਗ ਹੋਣਾ
ਇਸ ਨਾਲ ਹਾਰਮੋਨਜ਼ 'ਤੇ ਵੀ ਅਸਰ ਪੈਂਦਾ ਹੈ, ਜਿਸ ਨਾਲ ਕਦੇ ਵੀ ਬਹੁਤ ਜ਼ਿਆਦਾ ਤਣਾਅ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ।
 


Neha Meniya

Content Editor

Related News