ਇੱਥੇ ਜਾਨਵਰਾਂ ਦੇ ਪਿੰਜਰੇ ''ਚ ਰਹਿੰਦੇ ਹਨ ਲੋਕ

01/16/2017 1:27:29 PM

ਮੁੰਬਈ— ਦੁਨੀਆ ''ਚ ਕਈ ਲੋਕ ਅਜਿਹੇ ਹਨ ਜੋ ਗਰੀਬੀ ਦੇ ਚੱਲਦੇ ਝੋਪੜੀਆਂ ਜਾਂ ਸੜਕਾ ''ਤੇ ਰਹਿੰਦੇ ਹਨ। ਅਜਿਹੇ ਲੋਕ ਤੁਹਾਨੂੰ ਹਰ ਸ਼ਹਿਰ ''ਚ ਦੇਖਣ ਨੂੰ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਹਿਰ ਦੇ ਬਾਰੇ ਦੱਸਣ ਜਾ ਰਹੇ ਹਾਂ  ਜੋ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ । ਅਸੀਂ ਗੱਲ ਕਰ ਰਹੇ ਹਾਂ ਚੀਨ ਦੇ ਹਾਂਗਕਾਂਗ  ਸ਼ਹਿਰ ਦੀ। ਸਭ ਤੋਂ ਮਹਿੰਗਾ ਹੁੰਦੇ ਹੋਏ ਵੀ ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਬੇਹਦ ਗਰੀਬੀ ''ਚ ਰਹਿੰਦੇ ਹਨ।
ਇਹ ਲੋਕ ਮਹਿੰਗੇ ਘਰਾਂ ''ਚ ਰਹਿਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ। ਇਹ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰਿਆਂ ''ਚ ਰਹਿਣ ਨੂੰ ਮਜ਼ਬੂਰ ਹਨ। ਇਹ ਲੋਕ ਲੋਹੇ ਦੇ ਪਿੰਜਰੇ ''ਚ ਰਹਿੰਦੇ ਹਨ। ਇਨ੍ਹਾਂ ਗਰੀਬ ਲੋਕਾਂ ਨੂੰ ਇਹ ਪਿੰਜਰੇ ਵੀ ਆਸਾਨੀ ਨਾਲ ਨਹੀਂ ਮਿਲਦੇ। ਉਨ੍ਹਾਂ ਨੂੰ ਇਸ ਪਿੰਜਰੇ ''ਚ ਰਹਿਣ ਦੇ ਲਈ ਕੀਮਤ ਦੈਣੀ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਜਰੇ ਦੀ ਕੀਮਤ ਲੱਗਪਗ 11 ਹਜ਼ਾਰ ਰੁਪਏ ਹੈ।
ਇੰਨ੍ਹਾਂ 
ਪਿੰਜਰਿਆਂ ਨੂੰ ਪੁਰਾਣੇ ਘਰਾਂ ''ਚ ਰੱਖਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਤੁਹਾਨੂੰ ਦੱਸ ਦਈਏ  ਕਿ ਹਾਂਗਕਾਂਗ  ''ਚ ਕਰੀਬ 1 ਲੱਖ ਲੋਕ ਇਸ ਤਰ੍ਹਾਂ ਹੀ ਪਿੰਜਰੇ ''ਚ ਰਹਿਣ ਦੇ ਲਈ ਮਜ਼ਬੂਰ ਹਨ। ਇਨ੍ਹਾਂ ਪਿੰਜਰਿਆਂ ਦਾ ਸਾਈਜ਼ ਵੀ ਪਹਿਲਾਂ ਤੋਂ ਤਹਿ ਹੁੰਦਾ ਹੈ। ਇੱਕ ਅਪਾਟਮੇਂਟ ''ਚ 100 ਲੋਕ ਰਹਿੰਦੇ ਹਨ। ਇਨ੍ਹਾਂ ਦੀ ਪਰੇਸ਼ਾਨੀ ਉਸ ਸਮੇਂ ਵੱਧ ਜਾਂਦੀ ਹੈ ਜਦੋਂ ਇੱਕ ਅਪਾਟਮੇਂਟ ''ਚ ਦੋ ਹੀ ਟਾਇਲਟ ਉਪਲੱਬਧ ਹੁੰਦੇ ਹਨ।


Related News