ਨਮਕ ਨਾਲ ਕਰੋਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ

Sunday, Jan 29, 2017 - 02:54 PM (IST)

ਨਮਕ ਨਾਲ ਕਰੋਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ

ਮੁੰਬਈ- ਨਮਕ ਹਰ ਘਰ ''ਚ ਪਾਇਆ ਜਾਂਦਾ ਹੈ। ਕਿਉਂਕਿ ਇਸ ਤੋਂ ਬਿਨਾਂ ਭੋਜ਼ਨ ਦਾ ਸੁਆਦ ਅਧੂਰਾ ਹੁੰਦਾ ਹੈ। ਨਮਕ ਨੂੰ ਭੋਜ਼ਨ ਲਈ ਤਾਂ ਇਸਤੇਮਾਲ ਕੀਤਾ ਹੀ ਜਾਂਦਾ ਹੈ ਨਾਲ ਨਾਲ ਬਿਊਟੀ ਦੇ ਲਈ ਵੀ ਵਰਤੋਂ ''ਚ ਲਿਆਇਆ ਜਾ ਸਕਦਾ ਹੈ ਆਓ ਜਾਣਦੇ ਹਾਂ ਨਮਕ ਦੇ ਫਾਇਦਿਆਂ ਬਾਰੇ।
1.ਦੰਦਾਂ ਨੂੰ ਮੋਤੀਆਂ ਜਿੰਨੇ ਚਿੱਟੇ ਕਰਨ ''ਚ ਨਮਕ ਖਾਸਾ ਕੰਮ ਆ ਸਕਦਾ ਹੈ। ਤੁਸੀਂ ਸਿਰਫ ਇੱਕ ਚਮਚ ਨਮਕ ''ਚ ਇੱਕ ਚਮਕ ਬੇਕਿੰਗ ਪਾਊਡਰ ਮਿਲਾ ਕੇ ਇਸ ਮਿਸ਼ਰਣ ਨਾਲ ਬਰੱਸ਼ ਕਰਨਾ ਹੈ। ਨਮਕ ਤੇ ਬੇਕਿੰਗ ਸੋਡਾ ਦੋਵੇਂ ਹੀ ਦੰਦਾਂ ਦੇ ਦਾਗ ਧੱਬੇ ਹਟਾ ਕੇ ਇਨ੍ਹਾਂ ਨੂੰ ਸਾਫ ਕਰਨ ''ਚ ਮਦਦ ਕਰਦੇ ਹਨ।

2.ਦੰਦਾਂ ਨੂੰ ਹੀ ਨਹੀਂ ਸਗੋਂ ਸਾਹ ਦੀ ਬਦਬੂ ਨੂੰ ਵੀ ਨਮਕ ਦੂਰ ਕਰਦਾ ਹੈ। ਇਸ ਲਈ ਤੁਸੀਂ ਅੱਧਾ ਚਮਚ ਨਮਕ ਤੇ ਅੱਧਾ ਚਮਚ ਬੇਕਿੰਗ ਪਾਊਡਰ ਨੂੰ ਮਿਕਸ ਕਰ ਕੇ ਚੰਗੀ ਤਰ੍ਹਾਂ ਕੁੱਲਾ ਕਰਨਾ ਹੈ। ਨਮਕ ਸਾਹ ਦੀ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਇਸ ਨਾਲ ਸਾਹ ਦੀ ਬਦਬੂ ਚਲੀ ਜਾਂਦੀ ਹੈ।
3.ਸਿਰ ''ਚ ਸਿੱਕਰੀ ਤੋਂ ਵੀ ਨਮਕ ਛੁਟਕਾਰਾ ਦਵਾਉਂਦਾ ਹੈ। ਇਸ ਲਈ ਤੁਸੀਂ ਥੋੜ੍ਹਾ ਜਿਹਾ ਨਮਕ ਆਪਣੀ ਸਿਰ ਦੀ ਚਮੜੀ ''ਤੇ ਛਿੜਕੋ ਤੇ ਗਿੱਲੀਆਂ ਉਂਗਲੀਆਂ ਨਾਲ ਮਸਾਜ ਕਰੋ ਤੇ ਫਿਰ ਹਮੇਸ਼ਾ ਵਾਂਗ ਸ਼ੈਂਪੂ ਕਰ ਲਓ।
4. ਨਹੁੰਆਂ ਨੂੰ ਚਮਕਾਉਣ ''ਚ ਵੀ ਨਮਕ ਮਦਦਗਾਰ ਹੈ। 1 ਚਮਚ ਨਮਕ, 1 ਚਮਚ ਬੇਕਿੰਗ ਸੋਡਾ ਤੇ 1 ਚਮਚ ਨਿੰਬੂ ਦੇ ਰਸ ਨੂੰ ਅੱਧੇ ਕੱਪ ਪਾਣੀ ''ਚ ਮਿਲਾਓ। ਆਪਣੀਆਂ ਉਂਗਲੀਆਂ ਨੂੰ ਇਸ ਘੋਲ ''ਚ ਡੋਬ ਕੇ ਰੱਖੋ। ਇਸ ਤੋਂ ਬਾਅਦ ਮਾਲਿਸ਼ ਬਰੱਸ਼ ਨਾਲ ਸਕਰਬ ਕਰੋ। ਹੁਣ ਹੱਥਾਂ ਨੂੰ ਧੋ ਕੇ ਮੌਸਚੁਰਾਈਜ਼ ਕਰ ਲਓ।
5.ਨਮਕ ਨੂੰ ਬੌਡੀ ਸਕਰਬ ਵਾਂਗ ਵੀ ਇਸਤੇਮਾਲ ਕਰ ਸਕਦੇ ਹੋ। 1 ਚਮਚ ਨਮਕ ''ਚ 1 ਚਮਚ ਆਲਿਵ ਆਇਲ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ''ਤੇ ਸਕਰਬ ਵਾਂਗ ਇਸਤੇਮਾਲ ਕਰੋ। ਫਿਰ ਕੋਸੇ ਪਾਣੀ ਨਾਲ ਮੂੰਹ ਧੋ ਲਓ।
6. ਬੌਡੀ ਸਕਰਬ ਲਈ ਆਧਾ ਕੱਪ ਨਮਕ ਨੂੰ 1/4 ਕੱਪ ਐਲੋਵੈਰਾ ਜੂਸ ਜਾਂ ਜੈਲ ''ਚ ਮਿਲਾਓ। ਇਸ ''ਚ ਆਪਣੇ ਪਸੰਦ ਦੇ ਅਸੈਂਸ਼ੀਅਲ ਔਇਲ ਦੀਆਂ ਕੁਝ ਬੂੰਦਾਂ ਨੂੰ ਮਿਲਾ ਲਓ। ਨਹਾਉਂਣ ਤੋਂ ਪਹਿਲਾਂ ਇਸ ਮਿਕਸਚਰ ਨਾਲ ਸ਼ਰੀਰ ਨੂੰ ਸਕਰਬ ਕਰੋ।.  


Related News