ਮੁਟਿਆਰਾਂ ਨੂੰ ਕਿਊਟ ਲੁਕ ਦਿੰਦੇ ਹਨ ਓਪਨ ਹੇਅਰ ਸਟਾਈਲ
Friday, Dec 20, 2024 - 02:05 PM (IST)
ਵੈੱਬ ਡੈਸਕ- ਵਿਆਹਾਂ ਅਤੇ ਪਾਰਟੀਆਂ ’ਚ ਮੁਟਿਆਰਾਂ ਅਤੇ ਔਰਤਾਂ ਆਪਣੇ ਮੇਕਅਪ, ਡਰੈੱਸ ਦੇ ਨਾਲ-ਨਾਲ ਆਪਣੇ ਹੇਅਰ ਸਟਾਈਲ ਦਾ ਵੀ ਖਾਸ ਧਿਆਨ ਰੱਖਦੀਆਂ ਹਨ। ਹੇਅਰ ਸਟਾਈਲ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਰੈਂਡੀ ਹੇਅਰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਕੁਝ ਮੁਟਿਆਰਾਂ ਅਤੇ ਔਰਤਾਂ ਅਜਿਹੀਆਂ ਵੀ ਹਨ ਜੋ ਖਾਸ ਮੌਕਿਆਂ ’ਤੇ ਵਾਲ ਖੁੱਲ੍ਹੇ ਰੱਖਣਾ ਪਸੰਦ ਕਰਦੀਆਂ ਹਨ।
ਓਪਨ ਹੇਅਰ ਸਟਾਈਲ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਕਿਊਟ ਲੁਕ ਦਿੰਦੇ ਹਨ। ਵਿਆਹਾਂ ਜਾਂ ਪਾਰਟੀਆਂ ਵਿਚ ਔਰਤਾਂ ਨੂੰ ਓਪਨ ਹੇਅਰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਓਪਨ ਹੇਅਰ ਸਟਾਈਲ ਲਹਿੰਗਾ ਚੋਲੀ, ਸਿੰਪਲ ਸੂਟ, ਪਟਿਆਲਾ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ, ਸਾੜ੍ਹੀ ਤੋਂ ਲੈ ਕੇ ਜੀਨਸ ਟਾਪ ਅਤੇ ਫਰਾਕ ਸੂਟ ਨਾਲ ਵੀ ਬਹੁਤ ਜੱਚਦੇ ਹਨ। ਵਿਆਹਾਂ ਤੇ ਪਾਰਟੀਆਂ ਵਿਚ ਓਪਨ ਹੇਅਰ ਸਟਾਈਲ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਪਸੰਦ ਆ ਰਹੇ ਹਨ। ਓਪਨ ਹੇਅਰ ਸਟਾਈਲ ਮੁਟਿਆਰਾਂ ਦੀ ਲੁਕ ਨੂੰ ਸਭ ਤੋਂ ਸਟਾਈਲਿਸ਼ ਅਤੇ ਕਲਾਸੀ ਦਿਖਾਉਂਦੇ ਹਨ। ਓਪਨ ਹੇਅਰ ਸਟਾਈਲ ਵਿਚ ਵੀ ਮੁਟਿਆਰਾਂ ਨੂੰ ਫਰੰਟ ਵਿਚ ਹੇਅਰ ਐਕਸੈਸਰੀਜ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਸ ਵਿਚ ਮੁਟਿਆਰਾਂ ਬਾਰਬੀ ਪਿਨ ਤੋਂ ਲੈ ਕੇ ਕਲਿੱਪ, ਹੇਅਰ ਬੈਂਡ ਆਦਿ ਨੂੰ ਵੀ ਕੈਰੀ ਕਰ ਰਹੀਆਂ ਹਨ।