ਕਿਸ਼ਮਿਸ਼ ਹੀ ਨਹੀਂ, ਇਸ ਦਾ ਪਾਣੀ ਵੀ ਹੈ ਸਿਹਤ ਲਈ ਫਾਇਦੇਮੰਦ
Tuesday, May 09, 2017 - 02:00 PM (IST)

ਨਵੀਂ ਦਿੱਲੀ— ਕਿਸ਼ਮਿਸ਼ ਖਾਣਾ ਸਾਡੀ ਸਿਹਤ ਦੇ ਲਈ ਕਾਫੀ ਲਾਹੇਵੰਦ ਹੈ ਕਿਉਂਕਿ ਇਸ ''ਚ ਬਹੁਤ ਸਾਰੇ ਤੱਤ ਮੋਜੂਦ ਹੁੰਦੇ ਹਨ ਜੋ ਸਾਡੇ ਸਰੀਰ ਦੇ ਲਈ ਲਾਭਕਾਰੀ ਹੁੰਦੇ ਹਨ ਪਰ ਕਿਸ਼ਮਿਸ਼ ਦੀ ਤਾਸੀਰ ਕੁਝ ਲੋਕਾਂ ਨੂੰ ਕਾਫੀ ਗਰਮ ਲਗਦੀ ਹੈ ਇਸ ਲਈ ਜੇ ਇਸ ਦਾ ਪਾਣੀ ਪੀਤਾ ਜਾਵੇ ਤਾਂ ਇਹ ਬਹਿਤਰ ਹੋਵੇਗਾ। ਇਸ ਲਈ ਪਾਣੀ ਉਬਾਲਕੇ ਉਸ ''ਚ ਮੁੱਠੀ ਇਕ ਧੋ ਕੇ ਰੱਖੀ ਹੋਈ ਕਿਸ਼ਮਿਸ਼ ਪਾ ਦਿਓ। ਇਸ ਨੂੰ ਪੂਰੀ ਰਾਤ ਲਈ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ ਅਤੇ ਕਿਸ਼ਮਿਸ਼ ਚਬਾ ਕੇ ਖਾਓ।
ਫਾਇਦੇ-
1. ਇਹ ਪਾਣੀ ਥਕਾਵਟ ਅਤੇ ਕਮਜ਼ੋਰੀ ਦੂਰ ਕਰਨ ''ਚ ਮਦਦ ਕਰਦਾ ਹੈ।
2. ਇਸ ਨੂੰ ਪੀਣ ਨਾਲ ਕਬਜ਼ ਜਾਂ ਪਾਚਨ ਸੰਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਅਤੇ ਇਸ ਨੂੰ ਪੀਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।
3. ਇਸ ''ਚ ਫਾਇਵਰ ਹੁੰਦੇ ਹਨ ਜੋ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ।
4. ਇਸ ''ਚ ਕਾਫੀ ਮਾਤਰਾ ''ਚ ਆਇਰਨ ਅਤੇ ਵਿਟਾਮਿਨ-ਬੀ ਹੁੰਦੇ ਹਨ। ਖੂਨ ਦੀ ਕਮੀ ਹੋਣ ''ਤੇ ਇਸ ''ਚ ਪਾਣੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
5. ਇਸ ਪਾਣੀ ''ਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ। ਜੋ ਕੈਂਸਰ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
6. ਰੋਜ਼ਾਨਾ ਕਿਸ਼ਮਿਸ਼ ਦਾ ਪਾਣੀ ਹੱਡੀਆਂ ਨੂੰ ਆਸਾਨੀ ਨਾਲ ਮਜ਼ਬੂਤ ਬਣਾਉਣ ''ਚ ਸਾਡੀ ਮਦਦ ਕਰਦਾ ਹੈ।
7. ਇਸ ਦਾ ਪਾਣੀ ਅੱਖਾਂ ਦੀ ਰੋਸ਼ਨੀ ਦੇ ਲਈ ਕਾਫੀ ਫਾਇਦੇਮੰਦ ਹੈ।
8. ਇਸਦੇ ਐਂਟੀਬੈਕਟੀਰਿਅਲ ਗੁਣ ਸਰਦੀ ਜੁਕਾਮ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
9. ਇਸ ਪਾਣੀ ਨਾਲ ਤੁਹਾਡੀ ਚਮੜੀ ਚਮਕਦਾਰ ਬਣਦੀ ਹੈ ਅਤੇ ਝੂਰੜੀਆਂ ਦਾ ਸਫਾਇਆ ਹੁੰਦਾ ਹੈ।
10. ਇਸ ''ਚ ਜ਼ਰੂਰੀ ਵਿਟਾਮਿਨ ਹੁੰਦੇ ਹਨ ਜੋ ਵਾਲਾਂ ਦੇ ਲਈ ਚੰਗੇ ਹੁੰਦੇ ਹਨ।