ਪੰਜਾਬੀਆਂ ਲਈ ਨਵੀਂ ਮੁਸੀਬਤ! ਖ਼ਤਰੇ ਦੇ ਨਿਸ਼ਾਨ ਤੋਂ ਵੀ ਟੱਪ ਗਿਆ ਪਾਣੀ
Sunday, Sep 07, 2025 - 03:16 PM (IST)

ਪਾਤੜਾਂ/ਖਨੌਰੀ(ਸੁਖਦੀਪ ਸਿੰਘ ਮਾਨ): ਸਬ ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿਚੋਂ ਲੰਘਦੇ ਘੱਗਰ 'ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਖਨੌਰੀ ਹੈੱਡਵਰਕਸ 460 'ਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਉੱਚਾ ਪਹੁੰਚ ਗਿਆ ਹੈ। ਅੱਜ ਦੁਪਹਿਰ 2 ਵਜੇ ਪਾਣੀ 750.7 ਫੁੱਟ 14,575 ਕਿਊਸਕ ਹੋਣ ਕਰਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ ਪਰ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ ਰਾਤ ਡਟੇ ਹਨ ਕਿਉਕਿ ਦਰਜਨਾਂ ਪਿੰਡਾਂ ਦੇ ਲੋਕ ਆਪ ਮੁਹਾਰੇ ਘੱਗਰ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਕਰਜ਼ੇ ਦਾ ਵਿਆਜ ਨਾ ਦੇਣ 'ਤੇ ਗਰਭਵਤੀ ਕਰ ਦਿੱਤੀ ਔਰਤ; ਜਣੇਪੇ ਮਗਰੋਂ...
ਪਿੰਡ ਹਰਚੰਦਪੁਰਾ ਦੇ ਖੇਤਾਂ ਵਿਚ ਘੱਗਰ ਦਾ ਪਾਣੀ ਜਦੋਂ ਨਿੱਕਲਣਾ ਸ਼ੁਰੂ ਹੋਇਆ ਤਾਂ ਆਪ ਮੁਹਾਰੇ ਕਿਸਾਨਾਂ ਨੇ ਖ਼ੂਨ ਪਸੀਨਾਂ ਇਕ ਕਰਕੇ ਘੱਗਰ ਨੂੰ ਟੁੱਟਣ ਤੋਂ ਬਚਾਅ ਲਿਆ। ਇਸੇ ਤਰ੍ਹਾਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸਵੇਅ ਸ਼ੁਤਰਾਣਾ ਨੇੜੇ ਆਲੇ ਦੁਆਲੇ ਦੇ ਪਿੰਡਾਂ ਸ਼ੁਤਰਾਣਾ, ਰਸੌਲੀ, ਨਾਈਵਾਲਾ, ਜੋਗੇਵਾਲਾ, ਗੁਲਾਹੜ, ਹੋਤੀਪੁਰ ਅਤੇ ਨਵਾਂਗਾਉਂ ਦੇ ਕਿਸਾਨ ਬੰਨ ਨੂੰ ਮਜਬੂਤ ਕਰਨ ਵਿਚ 24 ਘੰਟੇ ਲੱਗੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ਬਾਰੇ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਐੱਸ.ਡੀ.ਐੱਮ. ਪਾਤੜਾਂ ਅਸ਼ੋਕ ਕੁਮਾਰ ਨੇ ਕਿਹਾ ਕਿ ਸਬ ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿਚ ਫਿਲਹਾਲ ਸਥਿਤੀ ਠੀਕ ਹੈ, ਪਰ ਲਗਾਤਾਰ ਵੱਧ ਰਹੇ ਪਾਣੀ ਕਰਕੇ ਖੌਫ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਘੱਗਰ ਦੇ ਕਮਜ਼ੋਰ ਬੰਨ੍ਹਿਆਂ ਨੂੰ ਮਜਬੂਤ ਕਰਨ ਦਾ ਕੰਮ ਚੱਲ ਰਿਹਾ ਹੈ, ਪ੍ਰਸ਼ਾਸਨ ਹੰਗਾਮੀ ਹਾਲਤ ਨਾਲ ਨਜਿਠਣ ਲਈ ਤਿਆਰ ਹੈ ਅਤੇ ਪਾਤੜਾਂ ਵਿਚ ਚਾਰ ਰਾਹਤ ਕੇਂਦਰਾਂ ਦਾ ਗਠਨ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8