Mother''s Day ''ਤੇ ਕਰੋ ਕੁਝ ਸਪੈਸ਼ਲ, ਅਪਣਾਓ ਇਹ ਸਟਾਈਲਿਸ਼ ਅੰਦਾਜ਼

05/10/2018 4:08:07 PM

ਮੁੰਬਈ (ਬਿਊਰੋ)— ਮਾਂ ਅਤੇ ਬੱਚੇ ਦਾ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ। ਮਾਂ ਬਿਨ੍ਹਾਂ ਬੋਲੇ ਹੀ ਆਪਣੇ ਬੱਚੇ ਦੀ ਹਰ ਪਰੇਸ਼ਾਨੀ ਨੂੰ ਸਮਝ ਜਾਂਦੀ ਹੈ। ਇਸ ਲਈ ਮਾਂ ਨੂੰ ਭਗਵਾਨ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਮਾਂ ਨੂੰ ਸਪੈਸ਼ਲ ਫੀਲ ਕਰਵਾਉਣ ਲਈ 13 ਮਈ ਨੂੰ ਮਦਰ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸੈਲੀਬਰੇਟ ਕਰਨ ਲਈ ਪਾਰਟੀ 'ਤੇ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਦਿਨ 'ਤੇ ਕਿਸੇ ਪਾਰਟੀ ਜਾਂ ਫਿਰ ਫੰਕਸ਼ਨ 'ਚ ਜਾਣ ਵਾਲੇ ਹੋ ਤਾਂ ਆਪਣੀ ਧੀ ਨੂੰ ਆਪਣੇ ਵਰਗੇ ਹੀ ਕੱਪੜੇ ਪਹਿਣਾ ਸਕਦੇ ਹੋ। ਮਦਰ ਡੇਅ 'ਤੇ ਇਕੋ ਜਿਹੇ ਕੱਪੜਿਆਂ 'ਚ ਉਹ ਤੁਹਾਡੀ ਕਾਪੀ ਲੱਗੇਗੀ।
PunjabKesari
ਅਜਕੱਲ੍ਹ ਫਲੋਰਲ ਸਕਰਟ ਦਾ ਬਹੁਤ ਜ਼ਿਆਦਾ ਟਰੈਂਡ ਹੈ। ਤੁਸੀਂ ਮਦਰ ਡੇਅ ਦੇ ਮੌਕੇ 'ਤੇ ਆਪਣੀ ਬੱਚੀ ਅਤੇ ਖੁਦ ਨੂੰ ਅਟਰੈਕਟਿਵ ਦਿਖਾਉਣ ਲਈ ਇਸ ਤਰ੍ਹਾਂ ਦੀ ਡਰੈੱਸ ਪਾ ਸਕਦੇ ਹੋ। ਇਹ ਸਕਰਟ ਤੁਹਾਨੂੰ ਦੋਵਾਂ ਨੂੰ ਖੂਬਸੂਰਤ ਦਿਖਾਏਗੀ।
PunjabKesari
ਪਾਰਟੀ ਅਤੇ ਵੈਕੇਸ਼ਨ 'ਤੇ ਜਾਣ ਲਈ ਆਪਣੇ ਅਤੇ ਬੱਚਿਆਂ ਲਈ ਸੀ ਗਰੀਨ ਜਾਂ ਬਲੂ ਫੁਲਾਂ ਦੀ ਡਰੈੱਸ ਚੁਣੋ। ਇਸ ਤਰ੍ਹਾਂ ਦੀ ਡਰੈੱਸ ਨਾਲ ਤੁਸੀਂ ਸਟੋਨ ਦੇ ਗਹਿਣੇ, ਕਲੱਚ ਵੀ ਕੈਰੀ ਕਰ ਸਕਦੇ ਹੋ।
PunjabKesari
ਮਦਰ ਡੇਅ 'ਤੇ ਟ੍ਰਡੀਸ਼ਨਲ ਲੁੱਕ ਵਿਚ ਨਜ਼ਰ ਆਉਣ ਲਈ ਸੂਟ ਜਾਂ ਫਿਰ ਲਹਿੰਗਾ ਵੀ ਪਾ ਸਕਦੈ ਹੋ।


Related News