ਵਿਆਹ ''ਚ ਲਾੜੀ-ਲਾੜੇ ਨੂੰ ਦੇਖਕੇ ਲੋਕ ਨਹੀਂ ਰੋਕ ਪਾਏ ਹਾਸਾ

Thursday, Dec 29, 2016 - 09:58 AM (IST)

ਵਿਆਹ ''ਚ ਲਾੜੀ-ਲਾੜੇ ਨੂੰ ਦੇਖਕੇ ਲੋਕ ਨਹੀਂ ਰੋਕ ਪਾਏ ਹਾਸਾ

ਮੁੰਬਈ— ਹਰ ਲੜਕੀ ਆਪਣੇ ਵਿਆਹ ''ਚ ਸਭ ਤੋਂ ਜ਼ਿਆਦਾ ਖੂਬਸੂਰਤ ਲੱਗਣਾ ਚਾਹੁੰਦੀ ਹੈ, ਜਿਸ ਦੇ ਲਈ ਉਹ ਆਪਣੇ ਵਿਆਹ ਦੇ ਜੋੜੇ ਨੂੰ ਚੁਣਨ ਦੇ ਲਈ ਬਹੁਤ ਸਮਾਂ ਲਗਾਉਂਦੀ ਹੈ । ਕਿ ਤੁਸੀਂ ਕਦੀ ਇਹ ਸੁਣਿਆ ਹੈ ਕਿ ਕੋਈ ਲਾੜੀ ਆਪਣੇ ਹੋਣ ਵਾਲੇ ਪਤੀ ਨੂੰ ਵਿਆਹ ਦਾ ਜੋੜਾ ਪਵਾ ਦੇਵੇ।
ਚੀਨ ''ਚ ਰਹਿਣ ਵਾਲੀ ਇੱਕ ਲੜਕੀ ਨੇ ਕੁਝ ਅਜਿਹਾ ਹੀ ਕੀਤਾ ਹੈ । ਉ ਕਿਆਨ ਨਾਮ ਦੀ ਲੜਕੀ ਨੇ ਆਪਣੇ ਪਤੀ ਵੁ ਸ਼ੁਆਈ  ਨੂੰ ਕਿਹਾ ਕਿ ਉਹ ਲਾੜੀ ਦਾ ਜੋੜਾ ਪਾਵੇ ਅਤੇ ਉਹ ਲਾੜੇ ਦਾ ਜੋੜਾ ਪਾਵੇਗੀ । ਲੜਕੇ ਨੇ ਲੜਕੀ ਦੀ ਗੱਲ ਮੰਨ ਕੇ ਲਾੜੀ ਦੇ ਕੱਪੜੇ ਪਹਿਣ ਲਏ। ਵਿਆਹ ''ਚ ਸ਼ਾਮਿਲ ਸਾਰੇ ਲੋਕ ਉਨ੍ਹਾਂ ਨੂੰ ਦੇਖ ਕੇ ਆਪਣਾ ਹਾਸਾ ਨਹੀਂ ਰੋਕ ਸਕੇ ।
ਦਰਅਸਲ, ਲਾੜੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਬਹੁਤ ਮੋਟੀ ਹੈ ਅਤੇ ਵਿਆਹ ਦੇ ਜੋੜੇ ''ਚ ਬਿਲਕੁਲ ਚੰਗੀ ਨਹੀਂ ਲੱਗੇਗੀ । ਉੱਥੇ ਹੀ ਇਸ ਬਾਰੇ ਲਾੜੇ ਦਾ ਕਹਿਣਾ ਹੈ  ਕਿ ਮੈ ਕਿਆਨ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਵਿਆਹ ਦੇ ਬਾਅਦ ਅਸੀਂ ਇੱਕ ਹਾਂ ਅਤੇ ਉਸ ਪਿਆਰ ਨੂੰ ਦਿਖਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਸੀ । ਵੈਸੇ ਇਨ੍ਹਾਂ ਦੀ ਲਵ ਸਟੋਰੀ 2011 ''ਚ ਸ਼ੁਰੂ ਹੋਈ ਸੀ। ਪਹਿਲਾਂ ਕਿਆਨ ਪਤਲੀ ਸੀ। ਵੁ ਸ਼ੁਆਈ ਦੇ ਕਹਿਣ ''ਤੇ ਉਸ ਨਾ ਆਪਣਾ ਭਾਰ ਵਧਾ ਲਿਆ।


Related News