ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਸਾਰਿਆਂ ‘ਮੁੰਡਿਆਂ’ ਦੀ ਜ਼ਿੰਦਗੀ
Sunday, Sep 20, 2020 - 01:21 PM (IST)
ਜਲੰਧਰ (ਵੀਡੀਓ) - ਕੁਵਾਰੇ ਹੁੰਦੇ ਹੋਏ ਤਾਂ ਹਰ ਕੋਈ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂਦਾ ਹੈ ਅਤੇ ਜਿਉਣਾ ਵੀ ਚਾਹੁੰਦਾ ਹੈ। ਉਸ ਸਮੇਂ ਉਸ ਨੂੰ ਨਾ ਕਿਸੇ ਦੀ ਰੋਕ ਹੁੰਦੀ ਹੈ ਅਤੇ ਨਾ ਹੀ ਕਿਸੇ ਦੀ ਟੋਕ ਪਰ ਵਿਆਹ ਤੋਂ ਬਾਅਦ ਹਰ ਕਿਸੇ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆ ਜਾਂਦਾ ਹੈ। ਉਨ੍ਹਾਂ ਦੀਆਂ ਆਦਤਾਂ ਕਾਫ਼ੀ ਬਦਲ ਜਾਂਦੀਆਂ ਹਨ। ਬੇਫਿ਼ਕਰੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰੀ ਵਿਚ ਬਦਲ ਜਾਂਦੀ ਹੈ। ਵਿਆਹ ਤੋਂ ਬਾਅਦ ਹਰ ਕਿਸੇ ਨੂੰ ਆਪਣੇ ਨਾਲ-ਨਾਲ ਆਪਣੇ ਜੀਵਨ ਸਾਥੀ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਸਹੁਰੇ ਪਰਿਵਾਰ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਅਜਿਹਾ ਕਰਨ ਨਾਲ ਹੀ ਕੁੜੀਆਂ ਆਪਣੀ ਵਿਆਹੁਤਾ ਜ਼ਿੰਦਗੀ ’ਚ ਖੁਸ਼ ਰਹਿ ਸਕਦੀਆਂ ਹਨ।
ਪਿਆਰ ਦੇ ਨਾਲ-ਨਾਲ ਜ਼ਿੰਮੇਵਾਰੀ
ਰਿਸ਼ਤੇ ਪਿਆਰ ਦੇ ਨਾਲ-ਨਾਲ ਜ਼ਿੰਮੇਵਾਰੀ ਨਾਲ ਨਿਭਾਏ ਜਾਂਦੇ ਹਨ। ਮੁੰਡਿਆਂ 'ਤੇ ਤਾਂ ਵਿਆਹ ਤੋਂ ਬਾਅਦ ਆਪਣੀ ਪਤਨੀ ਅਤੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਨ੍ਹਾਂ ਦਾ ਖਾਸ ਧਿਆਨ ਰੱਖਣ। ਇਸ ਦਾ ਅਹਿਸਾਸ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕਦੇ ਨਹੀਂ ਹੁੰਦਾ। ਹੌਲੀ-ਹੌਲੀ ਉਹ ਜ਼ਿੰਦਗੀ ਵਿਚ ਸਾਰੇ ਕੰਮ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਿੱਖ ਲੈਂਦੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੂੰ ਹੁਣ ਰਿਸ਼ਤੇ ਨਿਭਾਉਣ ਦੀ ਫਿ਼ਕਰ ਪਹਿਲਾਂ ਨਾਲ ਜ਼ਿਆਦਾ ਹੋਣ ਲਗਦੀ ਹੈ।
ਇਕੱਲੇ ਰਹਿਣ ਦੇ ਆਦੀ
ਪਹਿਲਾਂ ਮੁੰਡੇ ਇਕੱਲੇ ਰਹਿਣ ਦੇ ਆਦੀ ਹੁੰਦੇ ਹਨ ਪਰ ਵਿਆਹ ਤੋਂ ਬਾਅਦ ਇਹ ਸਭ ਕੁਝ ਬਦਲ ਜਾਂਦਾ ਹੈ। ਵਿਆਹ ਦੇ ਬਾਅਦ ਉਨ੍ਹਾਂ ਦਾ ਨਿਜੀ ਸਪੇਸ ਸ਼ੇਅਰਿੰਗ 'ਚ ਬਦਲ ਜਾਂਦਾ ਹੈ। ਉਨ੍ਹਾਂ ਨੂੰ ਆਪਣੀ ਹਰ ਚੀਜ਼ ਪਤਨੀ ਦੇ ਨਾਲ-ਨਾਲ ਬੱਚਿਆਂ ਨਾਲ ਵੰਡਣੀ ਪੈਂਦਾ ਹੈ। ਇਸ ਆਦਤ ਨੂੰ ਬਦਲ ਕੇ ਉਹ ਹੌਲੀ-ਹੌਲੀ ਚੰਗੇ ਪਤੀ ਬਣ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸਿੰਗਲ ਮੁੰਡੇ
ਸਿੰਗਲ ਮੁੰਡੇ ਕਿਸੇ ਵੀ ਰਿਸ਼ਤਿਆਂ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੇ, ਜਿੰਨਾ ਕਿ ਉਹ ਵਿਆਹ ਹੋਣ ਤੋਂ ਬਾਅਦ ਲੈਂਦੇ ਹਨ। ਉਹ ਆਪਣੇ ਖੁਦ ਦੇ ਪਰਿਵਾਰ ਦੇ ਨਾਲ-ਨਾਲ ਸਹੁਰੇ ਪਰਿਵਾਰ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਹਨ। ਇੰਨਾ ਹੀ ਨਹੀਂ ਹਰ ਸੁਖ-ਦੁੱਖ 'ਚ ਉਹ ਦੋਨਾਂ ਪਰਿਵਾਰਾਂ ਦਾ ਇਕੋ ਜਿਹਾ ਸਾਥ ਦਿੰਦੇ ਹਨ।
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਪਾਰਟੀ, ਮਸਤੀ, ਸ਼ੋਰ-ਸ਼ਰਾਬਾ ਤੋਂ ਦੂਰ
ਰਾਤ-ਰਾਤ ਭਰ ਦੋਸਤਾਂ ਦੇ ਨਾਲ ਪਾਰਟੀ, ਮਸਤੀ, ਸ਼ੋਰ-ਸ਼ਰਾਬਾ ਵਿਆਹ ਤੋਂ ਬਾਅਦ ਸਾਰੇ ਮੁੰਡਿਆਂ ਦਾ ਛੁੱਟ ਜਾਂਦਾ ਹੈ। ਵਿਆਹ ਦੇ ਬਾਅਦ ਉਨ੍ਹਾਂ ਨੂੰ ਆਪਣੇ ਇਸ ਸੁਖ ਦਾ ਤਿਆਗ਼ ਕਰਨਾ ਪੈਂਦਾ ਹੈ ਅਤੇ ਇਹ ਸਾਰਾ ਸਮਾਂ ਉਹ ਆਪਣੀ ਪਤਨੀ ਨਾਲ ਬਤੀਤੀ ਕਰਨਾ ਪਸੰਦ ਕਰਦੇ ਹਨ। ਜੀਵਨ ਸਾਥੀ ਦਾ ਸਾਥ ਹੋਣ 'ਤੇ ਮੁੰਡਿਆਂ ਨੂੰ ਉਸਦੇ ਅਤੇ ਆਪਣੇ ਭਵਿੱਖ ਦੀ ਫਿ਼ਕਰ ਸਤਾਉਣ ਲੱਗਦੀ ਹੈ। ਉਹ ਹੁਣ ਪਰਿਵਾਰ ਦੀ ਸਿਹਤ, ਉਨ੍ਹਾਂ ਦੀਆਂ ਇੱਛਾਵਾਂ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਲਗਦੇ ਹਨ।
ਪੜ੍ਹੋ ਇਹ ਵੀ ਖਬਰ - ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ