ਇਸ ਤਰ੍ਹਾਂ ਬਣਾਓ ਸੁਆਦੀ ਮੈਗੋਂ ਕਲਾਕੰਦ

11/12/2018 2:39:44 PM

ਜਲੰਧਰ— ਕਈ ਲੋਕਾਂ ਨੂੰ ਕਲਾਕੰਦ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੈਗੋਂ ਕਲਾਕੰਦ ਬਣਾਉਣਾ ਦੱਸ ਰਹੇ ਹਾਂ। ਇਹ ਖਾਣ 'ਚ ਬਹੁਤ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੀ ਆਸਾਨ ਵਿਧੀ ਬਾਰੇ।

ਸਮੱਗਰੀ
- 200 ਗ੍ਰਾਮ ਮਿਲਕ ਮੇਡ
- 200 ਗ੍ਰਾਮ ਪਨੀਰ
- 500 ਗ੍ਰਾਮ ਮੈਗੋਂ ਜੂਸ
- ਅੱਧਾ ਚਮਚ ਸਾਈਟ੍ਰਿਕ ਐਸਿਡ
- ਅੱਧਾ ਚਮਚ ਮੈਗੋਂ ਕਲਰ ਅਤੇ ਅਸੈਂਸ (ਤੱਤ)
- ਇਕ ਚਮਚ ਮਿਲਕ ਮਸਾਲਾ
- ਦੋ ਚਮਚ ਘਿਓ
ਵਿਧੀ
1. ਸਭ ਤੋਂ ਪਹਿਲਾਂ ਗੈਸ 'ਤੇ ਇਕ ਕੜਾਹੀ 'ਚ ਘਿਓ ਗਰਮ ਕਰੋ।
2. ਇਸ 'ਚ ਅੰਬ ਦਾ ਪਲਪ ਪਾ ਕੇ ਗਾੜਾ ਹੋਣ ਤੱਕ ਭੁੰਨੋ।
3. ਜਦੋਂ ਇਹ ਭੁੱਜ ਜਾਵੇ ਤਾਂ ਉਸ 'ਚ ਮਿਲਕ ਮੇਡ ਅਤੇ ਮਸਾਲਾ ਪਾਓ।
4. ਹੁਣ ਪਨੀਰ ਨੂੰ ਮਸਲ ਕੇ ਇਸ 'ਚ ਮਿਲਾ ਲਓ। ਨਾਲ ਹੀ ਮੈਂਗੋ ਕਲਰ ਅਤੇ ਸਾਈਟ੍ਰਿਕ ਐਸਿਡ ਪਾਓ।
5. ਥੋੜ੍ਹੀ ਦੇਰ ਪਕਾ ਕੇ ਗਾੜਾ ਹੋਣ 'ਤੇ ਗੈਸ ਬੰਦ ਕਰ ਦਿਓ।
6. ਹੁਣ ਪਲੇਟ 'ਚ ਫੈਲਾ ਕੇ ਇਸ ਦੇ ਟੁੱਕੜੇ ਕੱਟ ਲਓ।


manju bala

Content Editor

Related News