ਇਸ ਤਰ੍ਹਾਂ ਬਣਾਓ ਗੋਭੀ ਸੋਇਆ ਕੋਰਮਾ

10/21/2017 4:00:07 PM

ਨਵੀਂ ਦਿੱਲੀ— ਸਰਦੀ ਦੇ ਮੌਸਮ ਵਿਚ ਜ਼ਿਆਦਾਤਰ ਲੋਕ ਗੋਭੀ ਦੀ ਵਰਤੋਂ ਕਰਦੇ ਹਨ। ਗੋਭੀ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਗੋਭੀ ਸੋਇਆ ਕੋਰਮਾ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਸਮੱਗਰੀ
- 80 ਗ੍ਰਾਮ ਸੋਇਆ( ਪੀਸਿਆ ਹੋਇਆ)
- ਗਰਮ ਪਾਣੀ
- 1 ਚਮੱਚ ਤੇਲ
- 150 ਗ੍ਰਾਮ ਫੁੱਲਗੋਭੀ(ਕਦੂਕਸ ਕੀਤੀ ਹੋਈ)
- 1 ਚਮੱਚ ਤੇਲ 
- 4 ਲੌਂਗ 
- 2 ਇਲਾਇਚੀ
- 1/2 ਇੰਚ ਦਾਲਚੀਨੀ ਦਾ ਟੁਕੜੀ 
- 1 ਤੇਜ਼ ਪੱਤਾ
- 70 ਗ੍ਰਾਮ ਪਿਆਜ 
- 1 ਚਮੱਚ ਲਸਣ 
- 170 ਗ੍ਰਾਮ ਟਮਾਟਰ
- 1 ਚਮੱਚ ਹਰੀ ਮਿਰਚ 
- 1 ਚਮੱਚ ਅਦਰਕ
- 1 ਚਮੱਚ ਧਨੀਆ ਪਾਊਡਰ 
- 1 ਚਮੱਚ ਜੀਰਾ ਪਾਊਡਰ 
- 1/2 ਚਮੱਚ ਹਲੀ 
- 1 ਚਮੱਚ ਲਾਲ ਮਿਰਚ 
- 1/2 ਚਮੱਚ ਨਮਕ
- 125 ਮਿ.ਲੀ ਲੀਟਰ ਪਾਣੀ
- 1/4 ਚਮੱਚ ਗਰਮ ਮਸਾਲਾ
ਬਣਾਉਣ ਦੀ ਵਿਧੀ
1.
ਗਰਮ ਪਾਣੀ ਵਿਚ ਸੋਇਆ ਨੂੰ ਭਿਓਂ ਕੇ 10-15 ਮਿੰਟ ਲਈ ਰੱਖ ਦਿਓ। 
2. ਇਕ ਪੈਨ ਵਿਚ 1 ਚਮੱਚ ਤੇਲ ਪਾ ਕੇ ਗਰਮ ਕਰੋ।  ਫਿਰ ਇਸ ਵਿਚ ਫੁੱਲਗੋਭੀ ਪਾ ਕੇ 5-10 ਮਿੰਟ ਲਈ ਪਕਾਓ। ਬਾਅਦ ਵਿਚ ਇਸ ਨੂੰ ਇਕ ਸਾਈਡ 'ਤੇ ਰੱਖ ਦਿਓ। 
3. ਫਿਰ ਇਕ ਕੜਾਈ ਵਿਚ 1 ਚਮੱਚ ਤੇਲ ਪਾ ਕੇ ਲੌਂਗ, ਇਲਾਇਚੀ, ਦਾਲਚੀਨੀ ਦਾ ਟੁਕੜਾ, ਤੇਜ਼ ਪੱਤਾ ਅਤੇ ਪਿਆਜ ਪਾ ਕੇ ਫ੍ਰਾਈ ਕਰੋ। 
4. ਪਿਆਜ ਬ੍ਰਾਊਨ ਹੋਣ 'ਤੇ ਇਸ ਵਿਚ ਲਸਣ ਅਤੇ ਟਮਾਟਰ ਪਾ ਕੇ ਮਿਕਸ ਕਰੋ। 
5. ਫਿਰ ਇਸ ਵਿਚ ਹਰੀ ਮਿਰਚ ਅਦਰਕ, ਧਨੀਆ ਪਾਊਡਰ, ਜੀਰਾ ਪਾਊਡਰ, ਹਲਦੀ, ਲਾਲ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
6. ਫਿਰ ਇਸ ਵਿਚ 125 ਮਿਲੀ ਲੀਟਰ ਪਾਣੀ ਪਾਓ ਅਤੇ ਉਬਲਣ ਦਿਓ। ਫਿਰ ਇਸ ਵਿਚ ਸੋਇਆ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ 10-15 ਮਿੰਟ ਲਈ ਪਕਾਓ। 
7. ਤਿਆਰ ਮਿਸ਼ਰਣ ਵਿਚ ਫੁੱਲਗੋਭੀ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ 5-6 ਮਿੰਟ ਲਈ ਪਕਾਓ। 
8. ਗੋਭੀ ਸੋਇਆ ਕੋਰਮਾ ਤਿਆਰ ਹੈ। ਇਸ ਨੂੰ ਸਰਵ ਕਰੋ।

 


Related News