ਇਸ ਤਰ੍ਹਾਂ ਬਣਾਓ ਵੇਸਣ ਦੀ ਬਰਫੀ
09/11/2017 3:24:55 PM
ਨਵੀਂ ਦਿੱਲੀ— ਮਿੱਠਾ ਖਾਣੇ ਦੇ ਸ਼ੌਕੀਨ ਲੋਕਾਂ ਦਾ ਮਨ ਮਿਠਾਈਆਂ ਦੇਖ ਕੇ ਲਲਚਾ ਜਾਂਦਾ ਹੈ। ਤੁਹਾਡਾ ਵੀ ਮਿੱਠਾ ਖਾਣ ਦਾ ਮਨ ਹੈ ਤਾਂ ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਘੱਟ ਸਮੇਂ ਵਿਚ ਵੇਸਣ ਦੀ ਬਰਫੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 190 ਮਿਲੀ ਲੀਟਰ ਘਿਓ
- 200 ਗ੍ਰਾਮ ਵੇਸਣ
- 80 ਗ੍ਰਾਮ ਸੂਜੀ
- 150 ਗ੍ਰਾਮ ਪੀਸੀ ਹੋਈ ਚੀਨੀ
- 1/2 ਚਮੱਚ ਇਲਾਇਚੀ ਪਾਊਡਰ
- ਗਾਰਨਿਸ਼ ਲਈ ਬਾਦਾਮ ਅਤੇ ਪਿਸਤਾ
ਬਣਾਉਣ ਦੀ ਵਿਧੀ
1. ਇਕ ਭਾਰੀ ਤਲੇ ਵਾਲੀ ਕੜਾਈ ਵਿਚ ਘਿਓ ਗਰਮ ਕਰਕੇ ਇਸ ਵਿਚ ਵੇਸਣ ਅਤੇ ਸੂਜੀ ਮਿਲਾ ਕੇ ਹਲਕਾ ਗੈਸ 'ਤੇ ਭੁੰਨ ਲਓ।
2. 10-15 ਮਿੰਟ ਲਈ ਭੁੰਨਣ ਤੋਂ ਬਾਅਦ ਜਦੋਂ ਇਸ ਦਾ ਰੰਗ ਬਦਲ ਜਾਵੇ ਅਤੇ ਖੂਸ਼ਬੂ ਆਉਣ ਲਗੇ ਤਾਂ ਇਸ ਵਿਚ ਚੀਨੀ ਅਤੇ ਇਲਾਇਚੀ ਪਾਊਡਰ ਮਿਕਸ ਕਰ ਦਿਓ।
3. ਇਸ ਤੋਂ ਬਾਅਦ ਵੇਸਣ ਦੇ ਮਿਸ਼ਰਣ ਨੂੰ ਇਕ ਟ੍ਰੇ ਵਿਚ ਕੱਢ ਕੇ ਬਰਾਬਰ ਤੈਅ ਵਿਚ ਕਰ ਲਓ। ਇਸ ਨਾਲ ਬਾਦਾਮ ਅਤੇ ਪਿਸਕਾ ਦੇ ਨਾਲ ਗਾਰਨਿਸ਼ ਕਰੋ।
4. ਟ੍ਰੇ ਨੂੰ 2 ਘੰਟਿਆਂ ਲਈ ਇੰਝ ਹੀ ਰੱਖ ਲਓ ਅਤੇ ਬਾਅਦ ਵਿਚ ਇਸ ਨੂੰ ਟੁੱਕੜਿਆਂ ਵਿਚ ਕੱਟ ਕੇ ਸਰਵ ਕਰ ਲਓ।